174ਵਾਂ ਅੱਖਾਂ ਦਾ ਫ਼ਰੀ ਚੈਕਅੱਪ ਕੈਂਪ ਲਗਾਇਆ 174ਵੇਂ ਅੱਖਾਂ ਦੇ ਫ਼ਰੀ ਚੈਕਅੱਪ ਅਤੇ ਆਪ੍ਰੇਸ਼ਨ ਕੈਂਪ ’ਚ 190 ਮਰੀਜਾਂ ਦਾ ਚੈਕਅੱਪ
Publish Date: Sun, 30 Aug 2026 08:37 PM (IST)
Updated Date: Sun, 30 Aug 2026 08:40 PM (IST)
ਆਪ੍ਰੇਸ਼ਨ ਕੈਂਪ ’ਚ 190 ਮਰੀਜ਼ਾਂ ਦਾ ਕੀਤਾ ਚੈਕਅੱਪ ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਤਹਿਸੀਲ ਦੇ ਇਤਿਹਾਸਕ ਪਿੰਡ ਉਗਰੂਪੁਰ-ਡੱਲਾ ਵਿਖੇ ਸਮਾਜ ਸੇਵੀ ਕੁਲਦੀਪ ਚੰਦ ਛੁਰਾ ਦੀ ਅਗਵਾਈ ਹੇਠ ਪ੍ਰੇਮ ਰਾਣੀ ਛੁਰਾ ਦੀ ਯਾਦ ਤੇ ਐੱਨਆਰਆਈਜ਼ ਨਰੇਸ਼ ਛੂਰਾ, ਰਾਕੇਸ਼ ਛੁਰਾ, ਸੁਦੇਸ਼ ਛੁਰਾ, ਮੁਕੇਸ਼ ਛੁਰਾ ਦੇ ਵਿਸ਼ੇਸ਼ ਸਹਿਯੋਗ ਨਾਲ 174ਵਾਂ ਅੱਖਾਂ ਦੀ ਜਾਂਚ ਦਾ ਕੈਂਪ ਲਗਾਇਆ ਗਿਆ। ਕੈਂਪ ਵਿੱਚ ਮਰੀਜ਼ਾਂ ਦੀਆਂ ਅੱਖਾਂ ਦਾ ਚੈੱਕਅੱਪ ਡਾ. ਜੇਕੇ ਗੁਪਤਾ ਤੇ ਉਨ੍ਹਾਂ ਦੀ ਟੀਮ ਵੱਲੋਂ ਕੀਤਾ ਗਿਆ। ਕੈਂਪ ਮੌਕੇ 190 ਮਰੀਜ਼ਾਂ ਦੀਆਂ ਅੱਖਾਂ ਦਾ ਚੈੱਕਅਪ ਕੀਤਾ ਗਿਆ ਤੇ ਜਿਨ੍ਹਾਂ ਵਿੱਚੋਂ 30 ਮਰੀਜ਼ਾਂ ਦੇ ਆਪ੍ਰੇਸ਼ਨ ਕੀਤੇ ਜਾਣਗੇ, ਜੋ ਮਾਹਣਾ ਹਸਪਤਾਲ ਕਪੂਰਥਲਾ ਦੀ ਟੀਮ ਵੱਲੋਂ ਕੀਤੇ ਜਾਣਗੇ। ਕੈਂਪ ਦੌਰਾਨ ਸੰਬੋਧਨ ਕਰਦਿਆਂ ਸਮਾਜ ਸੇਵੀ ਕੁਲਦੀਪ ਚੰਦ ਛੁਰਾ ਨੇ ਦੱਸਿਆ ਕਿ ਅੱਜ 174ਵਾਂ ਅੱਖਾਂ ਦੇ ਚੈਕਅਪ ਤੇ ਆਪ੍ਰੇਸ਼ਨ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ ਜਿਸ ਵਿੱਚ ਚੈੱਕਅਪ ਤੋਂ ਲੈ ਕੇ ਦਵਾਈਆਂ ਤੇ ਆਪ੍ਰੇਸ਼ਨ ਤੱਕ ਦੀ ਮੁਫਤ ਸੁਵਿਧਾ ਦਿੱਤੀ ਜਾ ਰਹੀ ਹੈ ਤੇ ਆਪ੍ਰੇਸ਼ਨ ਕਪੂਰਥਲਾ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਕੈਂਪ ਵਿੱਚ ਜਿਨ੍ਹਾਂ 30 ਮਰੀਜ਼ਾਂ ਦੇ ਆਪ੍ਰੇਸ਼ਨ ਕੀਤੇ ਜਾਣੇ ਹਨ, ਉਨ੍ਹਾਂ ਨੂੰ ਲਿਆਉਣ ਤੇ ਲਿਜਾਉਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਸਾਡਾ ਟੀਚਾ 200 ਕੈਂਪਾਂ ਨੂੰ ਪੂਰਾ ਕਰਨ ਦਾ ਹੈ। ਇਸ ਮੌਕੇ ਚਾਹ ਤੇ ਬਰੈਡ ਦਾ ਲੰਗਰ ਵੀ ਲਗਾਇਆ ਗਿਆ। ਇਸ ਮੌਕੇ ਐੱਨਆਰਆਈ ਮੁਕੇਸ਼ ਛੁਰਾ (ਕਿੰਗ), ਰੋਹਿਤ ਛੁਰਾ, ਰੁਪਿੰਦਰ ਸ਼ਰਮਾ ਨਾਰਵੇ, ਜਗੀਰ ਸਿੰਘ, ਸੁਖਚੈਨ ਸਿੰਘ, ਰੋਕਸੀ ਛੁਰਾ ਪ੍ਰਧਾਨ ਧਰਮ ਅਸਥਾਨ ਕਾਰਿਆ ਕਮੇਟੀ, ਅਸ਼ੋਕ ਕੁਮਾਰ ਸ਼ਰਮਾ, ਗੁਰਪ੍ਰੀਤ ਸਿੰਘ, ਤਰਲੋਕ ਸਿੰਘ, ਪੁਲਿਸ ਅਧਿਕਾਰੀ ਗੁਰਦਿਆਲ ਸਿੰਘ, ਪੁਲਿਸ ਅਧਿਕਾਰੀ ਰਾਜ ਕੁਮਾਰ ਸ਼ਰਮਾ, ਵਿਜੈ ਕੁਮਾਰ ਅਰੋੜਾ, ਗਗਨਦੀਪ ਸਿੰਘ, ਅਮਨਦੀਪ ਸਿੰਘ ਨੇ ਵੀ ਵਿਸ਼ੇਸ਼ ਸਹਿਯੋਗ ਦਿੱਤਾ।