ਅੱਖਾਂ ਦੇ ਫ੍ਰੀ ਚੈਕਅਪ ਕੈਂਪ ਦਾ 155 ਮਰੀਜ਼ਾਂ ਲਿਆ ਲਾਹਾ ਫ੍ਰੀ ਅੱਖਾਂ ਦੇ ਚੈਕਅੱਪ ਕੈਂਪ ’ਚ 155 ਮਰੀਜ਼ਾਂ ਦੀ ਜਾਂਚ, ਮਾਹਿਰ ਡਾਕਟਰਾਂ ਨੇ ਦਿੱਤੀਆਂ ਸਿਹਤ ਸੰਬੰਧੀ ਸਲਾਹਾਂ
Publish Date: Fri, 27 Nov 2026 09:44 PM (IST)
Updated Date: Fri, 27 Nov 2026 09:46 PM (IST)
ਅਮਰੀਕ ਸਿੰਘ ਮੱਲ੍ਹੀ ਪੰਜਾਬੀ ਜਾਗਰਣ ਕਪੂਰਥਲਾ : ਜਿਸੂਸ ਕਿੰਗਡਮ ਚਰਚ, ਨੇੜੇ ਆਈਟੀਸੀ ਕੰਪਨੀ, ਪਿੰਡ ਝੱਲ ਠੀਕਰੀਵਾਲ ਵਿਖੇ ਪਾਸਟਰ ਵਿਕਟਰ ਜੌਨ ਦੀ ਅਗਵਾਈ ਹੇਠ ਪਿਮਸ ਹਸਪਤਾਲ ਤੇ ਨਿਊ ਹੋਪ ਚੈਰੀਟੇਬਲ ਸੋਸਾਇਟੀ ਦੇ ਸਹਿਯੋਗ ਨਾਲ ਇੱਕ ਮੁਫ਼ਤ ਅੱਖਾਂ ਦੇ ਚੈਕਅਪ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਆਪ ਦੇ ਹਲਕਾ ਇੰਚਾਰਜ ਦਵਿੰਦਰ ਪਾਲ ਹੰਸਪਾਲ ਤੇ ਵਿਕਾਸ ਸਿੱਧੀ ਵਿਸ਼ੇਸ਼ ਤੌਰ ’ਤੇ ਪਹੁੰਚੇ। ਪਾਸਟਰ ਵਿਕਟਰ ਜੌਨ ਨੇ ਦੱਸਿਆ ਕਿ ਇਹ ਕੈਂਪ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਚੱਲਿਆ, ਜਿਸ ਦੌਰਾਨ ਵੱਡੀ ਗਿਣਤੀ ਵਿੱਚ ਲੋਕਾਂ ਨੇ ਆਪਣੀਆਂ ਅੱਖਾਂ ਦੀ ਜਾਂਚ ਕਰਵਾਈ। ਕੈਂਪ ਵਿੱਚ ਪਿਮਸ ਹਸਪਤਾਲ ਦੇ ਅੱਖਾਂ ਦੇ ਮਾਹਿਰ ਡਾਕਟਰਾਂ ਤੇ ਉਨ੍ਹਾਂ ਦੀ ਟੀਮ ਨੇ ਕਰੀਬ 155 ਮਰੀਜ਼ਾਂ ਦੀ ਬਰੀਕੀ ਨਾਲ ਜਾਂਚ ਕੀਤੀ। ਜਾਂਚ ਦੌਰਾਨ ਮਰੀਜ਼ਾਂ ਨੂੰ ਅੱਖਾਂ ਨਾਲ ਸੰਬੰਧਤ ਸਮੱਸਿਆਵਾਂ ਬਾਰੇ ਜਾਣਕਾਰੀ ਦਿੱਤੀ ਗਈ ਤੇ ਉਨ੍ਹਾਂ ਨੂੰ ਸਹੀ ਇਲਾਜ ਤੇ ਸਾਵਧਾਨੀਆਂ ਅਪਣਾਉਣ ਲਈ ਪ੍ਰੇਰਿਤ ਕੀਤਾ ਗਿਆ। ਪਾਸਟਰ ਵਿਕਟਰ ਜੌਨ ਨੇ ਦੱਸਿਆ ਕਿ ਅੱਜ ਦੇ ਸਮੇਂ ਵਿੱਚ ਮੋਬਾਈਲ ਫੋਨ, ਕੰਪਿਊਟਰ ਤੇ ਹੋਰ ਡਿਜੀਟਲ ਉਪਕਰਣਾਂ ਦੀ ਵਧ ਰਹੀ ਵਰਤੋਂ ਕਾਰਨ ਅੱਖਾਂ ਨਾਲ ਜੁੜੀਆਂ ਸਮੱਸਿਆਵਾਂ ਵਿੱਚ ਇਜ਼ਾਫ਼ਾ ਹੋ ਰਿਹਾ ਹੈ। ਇਸ ਲਈ ਸਮੇਂ-ਸਮੇਂ ‘ਤੇ ਅੱਖਾਂ ਦੀ ਜਾਂਚ ਕਰਵਾਉਣੀ ਬਹੁਤ ਜ਼ਰੂਰੀ ਹੈ। ਇਸ ਮੌਕੇ ਪਾਸਟਰ ਨਵਾਜ਼ ਸ਼ਰੀਫ ਭੱਟੀ, ਪਾਸਟਰ ਮਾਰਥਨ ਭੱਟੀ, ਸਿਸਟਰ ਰਿਬੀਕਾ, ਪ੍ਰੀਸਿਕਾ, ਬਲਜੀਤ, ਸੱਤਿਆ, ਹਰਦੀਪ ਸਿੰਘ, ਸੁਖਵਿੰਦਰ ਕੌਰ ਤੇ ਹੋਰ ਹਾਜ਼ਰ ਹਨ।