ਯੂਥ ਹਿੰਦੂ ਵੈਲਫੇਅਰ ਐਸੋਸੀਏਸ਼ਨ ਵਲੋਂ ਕਰਵਾਇਆ 14 ਵਿਸ਼ਾਲ ਜਾਗਰਣ ਯੂਥ ਹਿੰਦੂ ਵੈਲਫੇਅਰ ਐਸੋਸੀਏਸ਼ਨ ਵਲੋਂ ਕਰਵਾਇਆ 14 ਵਿਸ਼ਾਲ ਜਾਗਰਣ
Publish Date: Mon, 19 Oct 2026 07:57 PM (IST)
Updated Date: Mon, 19 Oct 2026 08:00 PM (IST)
ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਯੂਥ ਹਿੰਦੂ ਵੈੱਲਫੇਅਰ ਐਸੋਸੀਏਸ਼ਨ ਫਗਵਾੜਾ ਵੱਲੋਂ ਸ਼ਿਵ ਮੰਦਿਰ ਉਂਕਾਰ ਨਗਰ ਫਗਵਾੜਾ ਵਿਖੇ 14ਵਾਂ ਵਿਸ਼ਾਲ ਮਹਾਂਭਗਵਤੀ ਦਾ ਜਾਗਰਣ ਦੁਸ਼ਿਹਰਾ ਗਰਾਉਂਡ ਉਂਕਾਰ ਨਗਰ ਫਗਵਾੜਾ ਵਿਖੇ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ ਗਿਆ। ਜਾਣਕਾਰੀ ਦਿੰਦਿਆਂ ਯੂਥ ਹਿੰਦੂ ਵੈੱਲਫੇਅਰ ਐਸੋਸੀਏਸ਼ਨ ਫਗਵਾੜਾ ਦੇ ਚੇਅਰਮੈਨ ਰਵਿੰਦਰ ਗੁਪਤਾ, ਸਮਰ ਗੁਪਤਾ, ਡਾ. ਪ੍ਰਮੋਦ, ਸ਼ਿਵ ਕੁਮਾਰ ਸਿੰਘ, ਅਮੇਰੀਕਨ ਸ਼ਰਮਾ, ਅਨਿਲ ਪ੍ਰਤਾਪ ਸਿੰਘ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 14ਵਾਂ ਵਿਸ਼ਾਲ ਮਾਂ ਭਗਵਤੀ ਦਾ ਵਿਸ਼ਾਲ ਜਾਗਰਣ ਕਰਵਾਇਆ ਗਿਆ, ਜਿਸ ਵਿਚ ਬਿਹਾਰ ਤੇ ਦਿੱਲੀ ਤੋਂ ਆਏ ਕਲਾਕਾਰਾਂ ਨੇ ਮਾਤਾ ਦੇ ਦਰਬਾਰ ’ਚ ਗੁਣਗਾਣ ਰਾਹੀਂ ਹਾਜ਼ਰੀ ਭਰੀ, ਜਿਸ ਵਿੱਚ ਭਜਨ ਗਾਇਕ ਅਮਰਜੀਤ ਮੌਰਿਆ, ਅੰਮ੍ਰਿਤਾ ਗੌਤਮ ਬਿਹਾਰ, ਪ੍ਰੀਤੀ ਪ੍ਰਕਾਸ਼ ਦਿਲੀ ਨੇ ਮਾਂ ਭਗਵਤੀ ਦੇ ਭਜਨਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਐੱਮਪੀ ਤੇ ਹਲਕਾ ਇੰਚਾਰਜ ਡਾ. ਰਾਜ ਕੁਮਾਰ ਚੱਬੇਵਾਲ, ਚੇਅਰਮੈਨ ਅਨੁਰਾਗ ਮਾਨਖੰਡ, ਜਰਨੈਲ ਨੰਗਲ, ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ, ਹਰਜੀ ਮਾਨ ਸਮੇਤ ਵੱਡੀ ਗਿਣਤੀ ’ਚ ਸੰਗਤਾਂ ਸ਼ਾਮਲ ਹੋਈਆਂ। ਪ੍ਰਬੰਧਕਾਂ ਨੇ ਪ੍ਰਮੁੱਖ ਸ਼ਖਸ਼ੀਅਤਾਂ, ਕਲਾਕਾਰਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਚੇਅਰਮੈਨ ਰਵਿੰਦਰ ਗੁਪਤਾ ਨੇ ਦਸਿਆ ਕਿ ਯੂਥ ਹਿੰਦੂ ਵੈੱਲਫੇਅਰ ਐਸੋਸੀਏਸ਼ਨ ਵੱਲੋਂ ਸੱਤਵਾਂ ਦੁਸ਼ਹਿਰਾ ਉਤਸਵ ਉਂਕਾਰ ਨਗਰ ਗਰਾਉਂਡ ਉਂਕਾਰ ਨਗਰ ਫਗਵਾੜਾ ਵਿਖੇ 20 ਅਕਤੂਬਰ ਦਿਨ ਮੰਗਲਵਾਰ ਨੂੰ ਮਨਾਇਆ ਜਾ ਰਿਹਾ ਹੈ ਤੇ ਐਸੋਸੀਏਸ਼ਨ ਵੱਲੋਂ ਛੱਠ ਪੂਜਾ ਦਾ ਤਿਉਹਾਰ 15 ਨਵੰਬਰ ਦਿਨ ਐਤਵਾਰ ਨੂੰ ਮਨਾਇਆ ਜਾਵੇਗਾ। ਇਸ ਮੌਕੇ ਦਇਆ ਰਾਮ ਠੇਕੇਦਾਰ, ਰਾਜੂ ਸਿੰਘ, ਭੁਪਿੰਦਰ ਸਿੰਘ, ਬਲਵੀਰ ਠਾਕੁਰ, ਚਮਨ ਰਾਜ, ਰਮਨ ਸਿੰਘ, ਰਾਜੇਸ਼ ਕੁਮਾਰ ਸਮੇਤ ਸਮੂਹ ਮੈਂਬਰ ਹਾਜ਼ਰ ਸਨ।