
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਹਿੰਦੂ ਕੰਨਿਆ ਕਾਲਜ ਕਪੂਰਥਲਾ ਦੇ ਬੀਏ ਸਮੈਸਟਰ ਚੌਥੇ ਦੇ 14 ਵਿਦਿਆਰਥੀਆਂ ਨੇ ਯੂਨੀਵਰਸਿਟੀ ਮੈਰਿਟ ਸੂਚੀ ਵਿੱਚ ਸਥਾਨ ਪ੍ਰਾਪਤ ਕੀਤਾ

ਮੱਲ੍ਹੀ, ਪੰਜਾਬੀ ਜਾਗਰਣ
ਕਪੂਰਥਲਾ : ਹਿੰਦੂ ਕੰਨਿਆ ਕਾਲਜ, ਕਪੂਰਥਲਾ ਦੀਆਂ ਬੀਏ ਸਮੈਸਟਰ ਚੌਥੇ ਦੀਆਂ ਵਿਦਿਆਰਥਣਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੁਆਰਾ ਐਲਾਨੇ ਗਏ ਪ੍ਰੀਖਿਆ ਨਤੀਜਿਆਂ ਵਿੱਚ ਸ਼ਾਨਦਾਰ ਸਫਲਤਾ ਪ੍ਰਾਪਤ ਕਰਕੇ ਕਾਲਜ ਦਾ ਨਾਮ ਰੌਸ਼ਨ ਕੀਤਾ ਹੈ। ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਬੀਏ ਸਮੈਸਟਰ ਚੌਥੇ ਦੀਆਂ 14 ਵਿਦਿਆਰਥਣਾਂ ਨੇ ਯੂਨੀਵਰਸਿਟੀ ਮੈਰਿਟ ਲਿਸਟ ਵਿੱਚ ਆਪਣਾ ਨਾਮ ਦਰਜ ਕਰਵਾ ਕੇ ਕਾਲਜ ਦੇ ਨਾਮ ਨੂੰ ਚਾਰ ਚੰਨ ਲਾ ਦਿਤੇ। ਇਨ੍ਹਾਂ ’ਚ ਪਰਵੀਨ ਕੌਰ ਨੇ 8.45 ਸੀਜੀਪੀਏ ਨਾਲ ਯੂਨੀਵਰਸਿਟੀ ਵਿੱਚ ਤੀਜਾ ਸਥਾਨ ਹਾਸਲ ਕੀਤਾ। ਰਮਣੀਕ ਕੌਰ ਨੇ 8.17 ਸੀਜੀਪੀਏ ਨਾਲ 18ਵਾਂ, ਪ੍ਰੀਤ ਬਾਲਾ ਨੇ 8.15 ਸੀਜੀਪੀਏ ਨਾਲ 21ਵਾਂ, ਕੁਲਜੀਤ ਕੌਰ ਨੇ 8.10 ਸੀਜੀਪੀਏ ਨਾਲ 27ਵਾਂ, ਮਿਲਨਪ੍ਰੀਤ ਕੌਰ 7.97 ਸੀਜੀਪੀਏ ਨਾਲ 55ਵਾਂ, ਅਮਨਪ੍ਰੀਤ ਕੌਰਨੇ 7.95 ਸੀਜੀਪੀਏ ਨਾਲ 59ਵਾਂ, ਕਿਰਨਦੀਪ ਕੌਰ ਨੇ 7.94 ਨਾਲ 61ਵਾਂ, ਦਿਵਿਆ ਜੈਨ ਨੇ 7.90 ਨਾਲ 66ਵਾਂ, ਜਸਪ੍ਰੀਤ ਕੌਰ ਨੇ 7.88 ਨਾਲ 72ਵਾਂ, ਹਰਦੀਪ ਕੌਰ ਨੇ 7.87 ਸੀਜੀਪੀਏ ਨਾਲ 76ਵਾਂ, ਤਾਨੀਆ ਗਿੱਲ ਨੇ 7.85 ਸੀਜੀਪੀਏ ਨਾਲ 82ਵਾਂ, ਤਨੀਸ਼ਾ ਨੇ 7.82 ਸੀਜੀਪੀਏ ਨਾਲ 89ਵਾਂ ਸਥਾਨ, ਗੁਰਪ੍ਰੀਤ ਕੌਰ ਨੇ 7.82 ਸੀਜੀਪੀਏ ਨਾਲ 90ਵਾਂ ਤੇ ਤਾਨੀਆ ਨੇ 7.81 ਸੀਜੀਪੀਏ ਨਾਲ 94 ਸਥਾਨ ਪ੍ਰਾਪਤ ਕੀਤਾ। ਇਹ ਜ਼ਿਕਰਯੋਗ ਹੈ ਕਿ ਕਾਲਜ ਨੇ ਸੌ ਫ਼ੀਸਦੀ ਪਾਸ ਪ੍ਰਤੀਸ਼ਤਤਾ ਪ੍ਰਾਪਤ ਕੀਤੀ ਹੈ। ਵਿਦਿਆਰਥੀਆਂ ਨੇ ਇਸ ਪ੍ਰਾਪਤੀ 'ਤੇ ਖੁਸ਼ੀ ਪ੍ਰਗਟ ਕੀਤੀ ਤੇ ਇਸ ਸ਼ਾਨਦਾਰ ਸਫਲਤਾ ਦਾ ਸਿਹਰਾ ਆਪਣੇ ਅਧਿਆਪਕਾਂ ਤੇ ਮਾਪਿਆਂ ਦੇ ਸਮਰਥਨ ਤੇ ਮਾਰਗਦਰਸ਼ਨ ਨੂੰ ਦਿੱਤਾ। ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤਿਲਕਰਾਜ ਅਗਰਵਾਲ ਨੇ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਦੀ ਪ੍ਰਸ਼ੰਸਾ ਕੀਤੀ ਤੇ ਉਨ੍ਹਾਂ ਨੂੰ ਜ਼ਿੰਦਗੀ ਵਿੱਚ ਹੋਰ ਉਚਾਈਆਂ ਤੱਕ ਪਹੁੰਚਣ ਲਈ ਉਤਸ਼ਾਹਿਤ ਕੀਤਾ। ਇਸ ਮੌਕੇ ਕਾਲਜ ਪ੍ਰਿੰਸੀਪਲ ਡਾ. ਅਰਚਨਾ ਗਰਗ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਤੇ ਕਿਹਾ ਕਿ ਕਾਲਜ ਦੇ ਇਤਿਹਾਸ ਵਿੱਚ 14 ਵਿਦਿਆਰਥਣਾਂ ਦਾ ਯੂਨੀਵਰਸਿਟੀ ਮੈਰਿਟ ਵਿੱਚ ਸਥਾਨ ਪ੍ਰਾਪਤ ਕਰਨ ਨਾਲ ਕਾਲਜ ਦਾ ਕੱਦ ਹੋਰ ਉੱਚਾ ਹੋ ਗਿਆ ਹੈ।