ਸੀਨੀਅਰ ਸਟਾਫ ਰਿਪੋਰਟਰ, ਜਲੰਧਰ : ਜ਼ੋਨ-4 ਲੜਕੇ-ਲੜਕੀਆਂ ਦੇ ਖੇਡ ਮੁਕਾਬਲੇ ਯਾਦਗਾਰੀ ਹੋ ਨਿੱਬੜੇ। ਇਨ੍ਹਾਂ ਮੁਕਾਬਲਿਆਂ ਦੇ ਜੇਤੂਆਂ ਨੂੰ ਇਨਾਮਾਂ ਦੀ ਵੰਡ ਕਰਨ ਲਈ ਸਾਈਂ ਦਾਸ ਐਂਗਲੋ ਸੰਸਕ੍ਰਿਤੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਨਮਾਨ ਸਮਾਗਮ ਕਰਵਾਇਆ ਗਿਆ। ਜ਼ਿਲ੍ਹਾ ਟੂਰਨਾਮੈਂਟ ਕਮੇਟੀ ਜਨਰਲ ਸਕੱਤਰ ਕਮ ਪਿੰ੍ਸੀਪਲ ਹਰਮੇਸ਼ ਲਾਲ ਘੇੜਾ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨ ਪੁੱਜੇ।

ਸੀਨੀਅਰ ਸਟਾਫ ਰਿਪੋਰਟਰ, ਜਲੰਧਰ : ਜ਼ੋਨ-4 ਲੜਕੇ-ਲੜਕੀਆਂ ਦੇ ਖੇਡ ਮੁਕਾਬਲੇ ਯਾਦਗਾਰੀ ਹੋ ਨਿੱਬੜੇ। ਇਨ੍ਹਾਂ ਮੁਕਾਬਲਿਆਂ ਦੇ ਜੇਤੂਆਂ ਨੂੰ ਇਨਾਮਾਂ ਦੀ ਵੰਡ ਕਰਨ ਲਈ ਸਾਈਂ ਦਾਸ ਐਂਗਲੋ ਸੰਸਕ੍ਰਿਤੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਨਮਾਨ ਸਮਾਗਮ ਕਰਵਾਇਆ ਗਿਆ। ਜ਼ਿਲ੍ਹਾ ਟੂਰਨਾਮੈਂਟ ਕਮੇਟੀ ਜਨਰਲ ਸਕੱਤਰ ਕਮ ਪਿੰ੍ਸੀਪਲ ਹਰਮੇਸ਼ ਲਾਲ ਘੇੜਾ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨ ਪੁੱਜੇ। ਸਾਈਂ ਦਾਸ ਐਂਗਲੋ ਸੰਸਕ੍ਰਿਤੀ ਸੀਨੀਅਰ ਸੈਕੰਡਰੀ ਸਕੂਲ ਸੰਸਥਾ ਦੀ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਸ਼ਾਂਤ ਕੁਮਾਰ ਗੁਪਤਾ ਤੇ ਸਕੱਤਰ ਅਜੇ ਗੋਸਵਾਮੀ ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ। ਪਿੰ੍ਸੀਪਲ ਰਾਕੇਸ਼ ਕੁਮਾਰ ਵੱਲੋਂ ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨ, ਟੂਰਨਾਮੈਂਟ ਕਮੇਟੀ ਅਹੁਦੇਦਾਰਾਂ ਤੇ ਖੇਡ-ਸਿੱਖਿਅਕ ਮਾਹਿਰਾਂ ਦਾ ਸਵਾਗਤ ਕੀਤਾ ਗਿਆ। ਮੁੱਖ ਮਹਿਮਾਨ ਘੇੜਾ ਵੱਲੋਂ ਜ਼ੋਨਲ ਟੂਰਨਾਮੈਂਟ ਸਫ਼ਲ ਬਣਾਉਣ ਲਈ ਪਿੰ੍ਸੀਪਲ ਰਾਕੇਸ਼ ਸ਼ਰਮਾ ਤੇ ਪਿੰ੍ਸੀਪਲ ਖੁਸ਼ਦੀਪ ਕੌਰ ਦੀ ਸ਼ਲਾਘਾ ਕੀਤੀ। ਉਨ੍ਹਾਂ ਖਿਡਾਰੀਆਂ ਨੂੰ ਨਿਰੋਲ ਖੇਡ ਭਾਵਨਾ, ਨਿਯਮਾਂ, ਵਿਉਂਤਬੰਦੀ ਤੇ ਦਿ੍ੜ੍ਹਤਾ ਨਾਲ ਮਿਹਨਤ ਕਰਨ ਦੇ ਨਾਲ ਹੀ ਹੋਰ ਮੱਲ੍ਹਾਂ ਮਾਰਨ ਲਈ ਪੇ੍ਰਿਤ ਕੀਤਾ। ਵਿਸ਼ੇਸ਼ ਮਹਿਮਾਨ ਚੇਅਰਮੈਨ ਸ਼ਾਂਤ ਕੁਮਾਰ ਗੁਪਤਾ ਨੇ ਖਿਡਾਰੀਆਂ ਨੂੰ ਨਰੋਏ ਸਮਾਜ ਦੀ ਸਿਰਜਣਾ ਤੇ ਅਰੋਗ ਸਿਹਤ ਲਈ ਖੇਡਾਂ 'ਚ ਸਰਗਰਮ ਜੁੜਨਾ ਤੇ ਚੇਤਨ ਗਿਆਨ ਲਈ ਪੜ੍ਹਨਾ ਵੀ ਜ਼ਰੂਰੀ ਦੱਸਿਆ। ਉਨ੍ਹਾਂ ਦੱਸਿਆ ਕਿ ਡੀਏਵੀ ਸੰਸਥਾਵਾਂ ਕਈ ਨਾਮਵਰ ਉੱਚ ਅਧਿਕਾਰੀ, ਸਮਾਜ ਸੇਵੀ ਨੇਤਾ, ਖਿਡਾਰੀ ਦੇਸ਼ ਦੀ ਝੋਲੀ ਪਾਉਣ ਦਾ ਮਾਣ ਰੱਖਦੀ। ਇਸ ਰਵਾਇਤ ਨੂੰ ਅੱਗੇ ਤੋਰਨ ਲਈ ਹੋਣਹਾਰ ਰਿਕਾਰਡਤੋੜ ਖਿਡਾਰੀ ਨੂੰ ਹੋਰ ਲੋੜੀਂਦੀਆ ਸਹੂਲਤਾਂ ਦੇ ਨਾਲ-ਨਾਲ ਆਰਥਿਕ ਮਦਦ ਕਰ ਵਿਸ਼ੇਸ਼ ਸਨਮਾਨ ਵੀ ਕੀਤਾ ਜਾਵੇਗਾ। ਇਸ ਸਨਮਾਨ ਸਮਾਗਮ ਮੌਕੇ ਪ੍ਰਧਾਨਗੀ ਮੰਡਲ ਦੀ ਸ਼ੋਭਾ ਵਧਾਉਣ ਵਾਲੀਆਂ ਸ਼ਖ਼ਸੀਅਤਾਂ 'ਚ ਮੁੱਖ ਮਹਿਮਾਨ ਜ਼ਿਲ੍ਹਾ ਟੂਰਨਾਮੈਂਟ ਕਮੇਟੀ ਜਨਰਲ ਸਕੱਤਰ ਸਟੇਟ ਐਵਾਰਡੀ ਪਿੰ੍ਸੀਪਲ ਹਰਮੇਸ ਲਾਲ ਘੇੜਾ, ਪਿੰ੍ਸੀਪਲ ਸੁਖਦੇਵ ਲਾਲ (ਸੀ.ਮੀਤ ਪ੍ਰਧਾਨ), ਡੀਐੱਮ ਸਪੋਰਟਸ ਇਕਬਾਲ ਸਿੰਘ ਰੰਧਾਵਾ, ਅੰਤਰਰਾਸ਼ਟਰੀ ਜੂਡੋ ਰੈਫਰੀ ਸੁਰਿੰਦਰ ਕੁਮਾਰ (ਸਹਾਇਕ ਸਕੱਤਰ), ਚੈਅਰਮੈਨ ਸ਼ਾਂਤ ਕੁਮਾਰ ਗੁਪਤਾ ਸਕੱਤਰ ਅਜੈ ਗੋਸਵਾਮੀ, ਪਿੰ੍ਸੀਪਲ ਰਾਕੇਸ਼ ਸ਼ਰਮਾ, ਜ਼ੋਨਲ ਸਕੱਤਰ ਲੈਕਚਰਾਰ ਸ਼ਰਨਜੀਤ ਕੌਰ, ਲੈਕਚਰਾਰ ਕੁਲਵਿੰਦਰ ਕੌਰ, ਪਰਮਿੰਦਰ ਕੌਰ, ਪ੍ਰਭਜੋਤ ਕੌਰ, ਰਾਜਵਿੰਦਰ ਕੌਰ, ਨਵਦੀਪ ਕੌਰ, ਕਸ਼ਮੀਰ ਕੌਰ, ਜਤਿੰਦਰ ਕੁਮਾਰ, ਨਵਨੀਤ ਸ਼ਾਰਦਾ, ਰਜੇਸ਼ ਮਹਿਤਾ ਸੰਦੀਪ ਸੇਠੀ, ਸੰਜੀਵ ਕੁਮਾਰ, ਸੰਜੀਵ ਸ਼ਰਮਾ, ਕਪਿਲ ਬਾਂਸਲ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।