ਛਾਉਣੀ ਖੇਤਰ ’ਚ ਚੱਲੀਆਂ ਗੋਲ਼ੀਆਂ ਛਾੳਣੀ ਖੇਤਰ ’ਚ ਗੁੰਡਾਗਰਦੀ ਕਰਦੇ ਹੋਏ ਨੌਜਵਾਨਾਂ ਨੇ ਚਲਾਈਆਂ ਗੋਲੀਆਂ
Publish Date: Wed, 16 Sep 2026 08:56 PM (IST)
Updated Date: Wed, 16 Sep 2026 08:59 PM (IST)
ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਕੈਂਟੋਨਮੈਂਟ ਛਾਉਣੀ ਦੇ ਮੁਹੱਲਾ ਨੰਬਰ 30 ’ਚ ਨੌਜਵਾਨਾਂ ਨੇ ਕਈ ਗੋਲੀਆਂ ਚਲਾਈਆਂ ਗਈਆਂ। ਜਾਣਕਾਰੀ ਅਨੁਸਾਰ ਰਾਤ ਕਰੀਬ 11:30 ਵਜੇ ਦੋ-ਪਹੀਆ ਵਾਹਨਾਂ ਤੇ ਸਵਾਰ 30 ਤੋਂ 35 ਨੌਜਵਾਨਾਂ ਦਾ ਇਕ ਸਮੂਹ ਇਲਾਕੇ ’ਚ ਪੁੱਜਾ ਤੇ ਗਾਲ੍ਹਾਂ ਕੱਢਦੇ ਹੋਏ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਹ ਘਟਨਾ ਇਲਾਕੇ ’ਚ ਲੱਗੇ ਸੀਸੀਟੀਵੀ ਕੈਮਰਿਆਂ ’ਚ ਕੈਦ ਹੋ ਗਈ, ਜਿਸ ’ਚ ਹਮਲਾਵਰਾਂ ਨੂੰ ਬੇਖੌਫ ਹੋ ਕੇ 12 ਮਿੰਟਾਂ ਤੱਕ ਗੁੰਡਾਗਰਦੀ ਕਰਦੇ ਦੇਖਿਆ ਜਾ ਸਕਦਾ ਹੈ। ਗੋਲੀਬਾਰੀ ਕਾਰਨ ਇਕ ਕਾਰ ਤੇ ਦੋ ਐਕਟਿਵਾ ਸਕੂਟਰਾਂ ਨੂੰ ਨੁਕਸਾਨ ਪੁੱਜਾ। ਖੁਸ਼ਕਿਸਮਤੀ ਨਾਲ, ਹਮਲੇ ਦੌਰਾਨ ਕੋਈ ਵੀ ਵਿਅਕਤੀ ਗੋਲੀ ਦੀ ਲਪੇਟ ’ਚ ਨਹੀਂ ਆਇਆ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮਾਮਲਾ ਦਰਜ ਕਰ ਲਿਆ ਹੈ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਐੱਸਪੀ ਮਾਧਵੀ ਸ਼ਰਮਾ ਨੇ ਦੱਸਿਆ ਕਿ ਪੁਲਿਸ ਨੂੰ ਬੀਤੀ ਰਾਤ 11 ਵਜੇ ਤੋਂ 12 ਵਜੇ ਦੇ ਵਿਚਕਾਰ ਕੈਂਟੋਨਮੈਂਟ ਥਾਣਾ ਖੇਤਰ ’ਚ ਹੋਈ ਝੜਪ ਦੌਰਾਨ ਗੋਲੀਬਾਰੀ ਦੀ ਘਟਨਾ ਬਾਰੇ ਸੂਚਨਾ ਮਿਲੀ ਸੀ। ਪੁਲਿਸ ਤੁਰੰਤ ਮੌਕੇ ਤੇ ਪਹੁੰਚੀ, ਸਥਿਤੀ ਦਾ ਜਾਇਜ਼ਾ ਲਿਆ ਤੇ ਜਾਂਚ ਸ਼ੁਰੂ ਕੀਤੀ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਘਟਨਾ ਸਥਾਨਕ ਨਿਵਾਸੀਆਂ ਜਾਂ ਉਨ੍ਹਾਂ ਦੇ ਜਾਣ-ਪਛਾਣ ਵਾਲਿਆਂ ਵਿਚਾਲੇ ਹੋਈ ਝੜਪ ਦਾ ਨਤੀਜਾ ਸੀ। ਪੁਲਿਸ ਨੇ ਘਟਨਾ ’ਚ ਸ਼ਾਮਲ ਵਿਅਕਤੀਆਂ ਦੀ ਪਛਾਣ ਕਰ ਲਈ ਹੈ ਤੇ ਉਨ੍ਹਾਂ ਦੇ ਨਾਮ ਮਾਮਲੇ ’ਚ ਦਰਜ ਕੀਤੇ ਹਨ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ।