ਨੌਜਵਾਨਾਂ ਦਾ ਵਿਦੇਸ਼ ਵਸਣਾ ਭਵਿੱਖ ਲਈ ਖ਼ਤਰੇ ਦੀ ਘੰਟੀ : ਡਾ. ਜੱਸਲ
ਅਜੇ ਸਿੰਘ ਨਾਗੀ, ਪੰਜਾਬੀ
Publish Date: Mon, 23 Feb 2026 07:09 PM (IST)
Updated Date: Mon, 23 Feb 2026 07:13 PM (IST)

ਅਜੇ ਸਿੰਘ ਨਾਗੀ, ਪੰਜਾਬੀ ਜਾਗਰਣ, ਫਿਲੌਰ : ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਫਿਲੌਰ ਵਿਖੇ ਅੰਤਰਾਸ਼ਟਰੀ ਮਾਂ-ਬੋਲੀ ਦਿਵਸ ਨੂੰ ਮਨਾਉਂਦਿਆਂ ਪੋਸਟਰ ਮੇਕਿੰਗ ਤੇ ਸਲੋਗਨ ਲਿਖਣ ਮੁਕਾਬਲੇ ਕਰਵਾਏ ਗਏ| ਕਾਵਿ-ਕਸੀਦਾ ਪੰਜਾਬੀ ਸਾਹਿਤ ਸਭਾ ਵੱਲੋਂ ਇਹ ਮੁਕਾਬਲੇ ਡਾ. ਪਰਮਜੀਤ ਕੌਰ (ਪੰਜਾਬੀ ਵਿਭਾਗ) ਦੁਆਰਾ ਪ੍ਰਿੰਸੀਪਲ ਡਾ. ਪਰਮਜੀਤ ਕੌਰ ਜੱਸਲ ਦੀ ਅਗਵਾਈ ਹੇਠ ਕਰਵਾਏ ਗਏ, ਇਨ੍ਹਾਂ ਮੁਕਾਬਲਿਆਂ ਦਾ ਮੁੱਖ ਵਿਸ਼ਾ ਪੰਜਾਬੀ ਮਾਂ-ਬੋਲੀ ਤੇ ਪੰਜਾਬੀ ਸੱਭਿਆਚਾਰ ਰਿਹਾ। ਪ੍ਰਿੰਸੀਪਲ ਨੇ ਵਿਦਿਆਰਥੀਆਂ ਦੁਆਰਾ ਕੀਤੀ ਮਿਹਨਤ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਯੁਵਕ ਵਰਗ ਨੂੰ ਲੋੜ ਹੈ ਆਪਣੀ ਮਾਤ-ਭਾਸ਼ਾ ਨਾਲ ਰੂਹ ਤੋਂ ਪਿਆਰ ਕਰਨ ਦੀ, ਕਿਉਂਕਿ ਪੰਜਾਬ ਦਾ ਯੂਥ ਅੱਜ ਕੱਲ ਵਿਦੇਸ਼ ਜਾ ਕੇ ਵੱਸਣ ਦੇ ਹਿੱਤ ਨੂੰ ਪਹਿਲ ਦੇ ਰਿਹਾ ਹੈ, ਜੋ ਕਿ ਪੰਜਾਬ ਦੇ ਆਉਣ ਵਾਲੇ ਸਮੇਂ ਲਈ ਖ਼ਤਰਾ ਹੈ। ਮੁਕਾਬਲਿਆਂ ‘ਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਦੀ ਹੌਸਲਾ ਅਫ਼ਜਾਈ ਕਰਦਿਆਂ ਪ੍ਰਿੰਸੀਪਲ ਨੇ ਉਨ੍ਹਾਂ ਦਾ ਉਤਸ਼ਾਹ ਵਧਾਉਂਦਿਆਂ ਕਿਹਾ, ‘ਖੁਸ਼ੀ ਹੈ ਕਿ ਸਾਡਾ ਨੌਜਵਾਨ ਵਰਗ ਆਪਣੀ ਮਾਤ-ਭੂਮੀ ਨਾਲ ਜੁੜ ਕੇ ਆਪਣੀ ਮਾਂ-ਬੋਲੀ ਨੂੰ ਬਣਦਾ ਪਿਆਰ ਤੇ ਸਤਿਕਾਰ ਅੱਜ ਵੀ ਦੇ ਰਿਹਾ ਹੈ।’ ਇਨ੍ਹਾਂ ਮੁਕਾਬਲਿਆਂ ਵਿੱਚ ਵੀਹ ਵਿਦਿਆਰਥੀਆਂ ਨੇ ਹਿੱਸਾ ਲਿਆ, ਜਿਨ੍ਹਾਂ ਵਿੱਚ ਕਾਰਤਿਕ, ਇਸ਼ਾ, ਪ੍ਰਯੰਕਾ ਬੀ.ਸੀ.ਏ ਦੇ ਵਿਦਿਆਰਥੀ, ਲਵਪ੍ਰੀਤ, ਤਮੰਨਾ, ਤਰਨਪ੍ਰੀਤ ਕੌਰ, ਪ੍ਰੀਤੀ, ਇੰਦਰਪ੍ਰੀਤ ਕੌਰ, ਮਨਪ੍ਰੀਤ ਕੌਰ, ਜਸਪ੍ਰੀਤ ਕੌਰ, ਕਮਲਜੀਤ ਕੌਰ, ਰਾਗਿਨੀ, ਸਿਮਰਨ, ਹਰਪ੍ਰੀਤ ਅਤੇ ਕਾਜਲ ਬੀ.ਏ. ਦੇ ਵਿਦਿਆਰਥੀਆਂ, ਜਸਪ੍ਰੀਤ ਸਿੰਘ, ਕੁਮਾਰੀ ਰੂਪਮ, ਤਨਵੀ ਤੇ ਕਿਰਨ ਬੀ.ਕਾਮ ਦੇ ਵਿਦਿਆਰਥੀਆਂ ਅਤੇ ਅੰਮ੍ਰਿਤਾ ਤੇ ਸੋਨਮ ਐੱਮ.ਏ. ਪੰਜਾਬੀ ਦੀਆਂ ਵਿਦਿਆਰਥਣਾਂ ਨੇ ਹਿੱਸਾ ਲਿਆ। ਜੱਜਾਂ ਦੀ ਭੂਮਿਕਾ ਪ੍ਰੋ: ਜਸਪ੍ਰੀਤ ਕੌਰ(ਇਕਨਾਮਿਕਸ ਵਿਭਾਗ), ਪ੍ਰੋ: ਰਾਜਨ ਮਿੱਤੂ(ਕਾਮਰਸ ਵਿਭਾਗ) ਅਤੇ ਪ੍ਰੋ: ਵਿਸ਼ਾਲੀ ਪਸਰੀਚਾ(ਕੰਪਿਊਟਰ ਵਿਭਾਗ) ਨੇ ਨਿਭਾਈ| ਇਸਦੇ ਨਾਲ ਫੋਟੋਗਰਾਫੀ ਦੀ ਭੂਮਿਕਾ ਪ੍ਰੋ: ਰੁਪਿੰਦਰ ਸਿੰਘ (ਇਤਿਹਾਸ ਵਿਭਾਗ) ਨੇ ਨਿਭਾਈ | ਜੇਤੂਆਂ ਵਿੱਚ ਪਹਿਲਾ ਸਥਾਨ ਜਸਪ੍ਰੀਤ ਸਿੰਘ (ਬੀ.ਕਾਮ ਭਾਗ ਦੂਜਾ), ਦੂਜਾ ਸਥਾਨ ਕੁਮਾਰੀ ਰੂਪਮ (ਬੀ.ਕਾਮ, ਭਾਗ ਤੀਜਾ) ਤਮੰਨਾ (ਬੀ.ਏ ਭਾਗ ਪਹਿਲਾ) ਨੇ ਤੀਜਾ ਸਥਾਨ ਹਾਸਿਲ ਕੀਤਾ| ਇਸਦੇ ਨਾਲ ਹੀ ਤਰਨਪ੍ਰੀਤ (ਬੀ.ਏ. ਭਾਗ ਪਹਿਲਾ) ਅਤੇ ਕਾਰਤਿਕ (ਬੀ.ਸੀ.ਏ ਭਾਗ ਦੂਜਾ) ਨੇ ਹੌਸਲਾ ਵਧਾਊ ਇਨਾਮ ਹਾਸਿਲ ਕੀਤਾ। ਇਨ੍ਹਾਂ ਜੇਤੂਆਂ ਨੂੰ ਕਾਲਜ ਵੱਲੋਂ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਹਿੱਸਾ ਲੈਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੀ ਵੰਡੇ ਗਏ। ਇਸ ਮੌਕੇ ਕਾਲਜ ਦੇ ਸਮੂਹ ਟੀਚਿੰਗ ਸਟਾਫ਼ ਨੇ ਆਪਣਾ ਅਹਿਮ ਯੋਗਦਾਨ ਦਿੱਤਾ।