ਨਸ਼ੇ ਨੂੰ ਲਲਕਾਰ ਯਾਤਰਾ ਸਬੰਧੀ ਨੌਜਵਾਨਾਂ ’ਚ ਉਤਸ਼ਾਹ ਨਸ਼ੇ ਨੂੰ ਲਲਕਾਰ ਯਾਤਰਾ ਨੂੰ ਲੈ ਕੇ ਨੌਜਵਾਨ ਪੀੜ੍ਹੀ ਵਿੱਚ ਭਾਰੀ ਉਤਸ਼ਾਹ
Publish Date: Sat, 28 Nov 2026 07:29 PM (IST)
Updated Date: Sat, 28 Nov 2026 07:31 PM (IST)
-30 ਨੂੰ ਫਿਲੌਰ ਤੋਂ ਅੱਪਰਾ-ਗੁਰਾਇਆ ਤੱਕ ਕੱਢੀ ਜਾਵੇਗੀ ਯਾਤਰਾ -ਘੱਟੋ-ਘੱਟ 200 ਗੱਡੀਆਂ ਦਾ ਕਾਫ਼ਲਾ ਸ਼ਾਮਲ ਹੋਣ ਦਾ ਦਾਅਵਾ ਅਜੇ ਸਿੰਘ ਨਾਗੀ, ਪੰਜਾਬੀ ਜਾਗਰਣ, ਫਿਲੌਰ। ਫਿਲੌਰ: ਪੰਜਾਬ ਵਿੱਚ ਨਸ਼ਿਆਂ ਦੇ ਵਧ ਰਹੇ ਪ੍ਰਕੋਪ ਵਿਰੁੱਧ ਲੋਕਾਂ ਨੂੰ ਜਾਗਰੂਕ ਕਰਨ ਅਤੇ ਨਸ਼ਾ ਤਸਕਰਾਂ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਦੇ ਉਦੇਸ਼ ਨਾਲ 30 ਨਵੰਬਰ ਨੂੰ ਹਲਕਾ ਫਿਲੌਰ ਦੇ ਕਾਂਗਰਸੀ ਆਗੂ ਰਜਿੰਦਰ ਸੰਧੂ ਤੇ ਹਲਕਾ ਵਾਸੀਆਂ ਵੱਲੋਂ ‘ਨਸ਼ੇ ਨੂੰ ਲਲਕਾਰ ਯਾਤਰਾ’ ਕੱਢੀ ਜਾਵੇਗੀ। ਇਹ ਯਾਤਰਾ ਸਵੇਰੇ 11ਵਜੇ ਨੈਸ਼ਨਲ ਹਾਈਵੇ ਫਿਲੌਰ ਤੋਂ ਸ਼ੁਰੂ ਹੋ ਕੇ ਨਗਰ,ਅੱਪਰਾ ਅਤੇ ਗੁਰਾਇਆ ਵੱਲ ਜਾਵੇਗੀ। ਯਾਤਰਾ ਨੂੰ ਲੈ ਕੇ ਨੌਜਵਾਨਾਂ ਅਤੇ ਹਲਕਾ ਵਾਸੀਆਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਤੇ ਲੋਕ ਇਸ ਦੀਆਂ ਤਿਆਰੀਆਂ ਵਿੱਚ ਜੁਟੇ ਹੋਏ ਹਨ। ਇਸ ਸਬੰਧੀ ਕਾਂਗਰਸੀ ਆਗੂ ਰਜਿੰਦਰ ਸੰਧੂ ਨੇ ਕਿਹਾ ਕਿ ਪੰਜਾਬ ’ਚ ਨਸ਼ਿਆਂ ਦੀ ਸਮੱਸਿਆ ਗੰਭੀਰ ਰੂਪ ਧਾਰਨ ਕਰ ਚੁੱਕੀ ਹੈ। ਸੂਬੇ ’ਚ ਅੱਜ ਨਸ਼ਿਆਂ ਦਾ ਛੇਵਾਂ ਦਰਿਆ ਵਗਣ ਵਰਗੇ ਹਾਲਾਤ ਬਣ ਗਏ ਹਨ। ਰਜਿੰਦਰ ਸੰਧੂ ਨੇ ਕਿਹਾ ਕਿ ਨਸ਼ਿਆਂ ਵਿਰੁੱਧ ਆਵਾਜ਼ ਬੁਲੰਦ ਕਰਨ ਵਾਲੇ ਪਰਵਿੰਦਰ ਸਿੰਘ ਝੋਟਾ ਨੂੰ ਵੀ ਇਹ ਯਾਤਰਾ ਸਮਰਪਿਤ ਕੀਤੀ ਜਾਵੇਗੀ। ਨਸ਼ਿਆਂ ਦੇ ਖ਼ਾਤਮੇ ਲਈ ਸਿਰਫ਼ ਗੱਲਾਂ ਕਰਨ ਦੀ ਬਜਾਏ ਸਮਾਜ ਦੇ ਹਰ ਵਰਗ ਨੂੰ ਇਕਜੁੱਟ ਹੋ ਕੇ ਅੱਗੇ ਆਉਣ ਦੀ ਲੋੜ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਸ ਯਾਤਰਾ ਵਿੱਚ ਘੱਟੋ-ਘੱਟ 200 ਗੱਡੀਆਂ ਦਾ ਕਾਫ਼ਲਾ ਸ਼ਾਮਲ ਹੋਵੇਗਾ।