ਐੱਨਆਰਆਈ ਦਾ ਡਿੱਗਿਆ ਫੋਨ ਮੋੜ ਕੇ ਇਮਾਨਦਾਰੀ ਦਿਖਾਈ
ਨੌਜਵਾਨ ਨੇ ਐੱਨਆਰਆਈ ਦਾ ਡਿੱਗਿਆ ਫੋਨ ਵਾਪਸ ਕਰਕੇ ਇਮਾਨਦਾਰੀ ਦਿਖਾਈ
Publish Date: Tue, 17 Feb 2026 08:55 PM (IST)
Updated Date: Wed, 18 Feb 2026 04:16 AM (IST)
ਅਵਤਾਰ ਰਾਣਾ, ਪੰਜਾਬੀ ਜਾਗਰਣ, ਮੱਲ੍ਹੀਆਂ ਕਲਾਂ : ਸਥਾਨਕ ਕਸਬਾ ਮੱਲ੍ਹੀਆਂ ਕਲਾਂ ਦੇ ਬਿਲਕੁਲ ਨੇੜਲੇ ਪਿੰਡ ਮੱਲ੍ਹੀਆਂ ਖੁਰਦ ਦੇ ਇਕ ਐੱਨਆਰਆਈਜ਼ ਦਾ ਪਿੰਡ ਦੇ ਕੋਲ ਹੀ ਆਈ ਫੋਨ ਡਿੱਗ ਪਿਆ, ਜੋ ਕਿ ਇਕ ਨੌਜਵਾਨ ਨੂੰ ਮਿਲ ਗਿਆ ਤੇ ਉਸ ਨੇ ਉਸ ਦੇ ਮਾਲਕ ਤੱਕ ਇਮਾਨਦਾਰੀ ਨਾਲ ਪਹੁੰਚਾ ਦਿੱਤਾ। ਇਸ ਬਾਰੇ ਜਾਣਕਾਰੀ ਦਿੰਦਿਆਂ ਨੈਸ਼ਨਲ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਦੀਨਾਨਾਥ ਘਈ ਨੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਚਰਨਜੀਤ ਸਿੰਘ ਮੱਲ੍ਹੀ ਪੁੱਤਰ ਸੋਹਨ ਸਿੰਘ ਮੱਲ੍ਹੀ ਵਾਸੀ ਪਿੰਡ ਮੱਲ੍ਹੀਆਂ ਖੁਰਦ, ਜੋ ਕਿ ਮੱਲ੍ਹੀਆਂ ਕਲਾਂ ਤੋਂ ਪਿੰਡ ਮੱਲ੍ਹੀਆਂ ਖੁਰਦ ਨੂੰ ਮੋਟਰਸਾਈਕਲ ’ਤੇ ਜਾ ਰਹੇ ਸਨ। ਪਿੰਡ ਕੋਲ ਆ ਕੇ ਆਈ ਫੋਨ ਡਿੱਗ ਗਿਆ। ਡਿੱਗਿਆ ਹੋਇਆ ਉਕਤ ਫੋਨ ਸਿਮਰਪ੍ਰੀਤ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਪਿੰਡ ਖਾਨਪੁਰ ਢੱਡਾ ਨੂੰ ਮਿਲ ਗਿਆ, ਜੋ ਕਿ ਕਿੱਤੇ ਵਜੋਂ ਮਜ਼ਦੂਰੀ ਦਾ ਕੰਮ ਕਰਦਾ ਹੈ। ਨੌਜਵਾਨ ਸਿਮਰਪ੍ਰੀਤ ਸਿੰਘ ਨੇ ਆਪਣੀ ਇਮਾਨਦਾਰੀ ਦੀ ਮਿਸਾਲ ਪੇਸ਼ ਕਰਦਿਆਂ ਉਕਤ ਫੋਨ ਦੀਨਾਨਾਥ ਘਈ ਦੀ ਹਾਜ਼ਰੀ ’ਚ ਚਰਨਜੀਤ ਸਿੰਘ ਮੱਲ੍ਹੀ ਨੂੰ ਡਿੱਗਿਆ ਹੋਇਆ ਆਈ ਫੋਨ ਵਾਪਸ ਕਰ ਦਿੱਤਾ। ਇਮਾਨਦਾਰੀ ਅਜੇ ਜ਼ਿੰਦਾ ਹੈ ਜਿਸ ਕਰ ਕੇ ਉਕਤ ਨੌਜਵਾਨ ਦੀ ਇਮਾਨਦਾਰੀ ਦੀ ਇਲਾਕੇ ’ਚ ਖੂਬ ਚਰਚਾ ਹੋਈ।