ਕਰਤਾਰਪੁਰ 'ਚ ਬਿਜਲੀ ਦੀ ਸ਼ਿਕਾਇਤ ਠੀਕ ਕਰਨ ਗਏ ਨੌਜਵਾਨ ਕਰਮਚਾਰੀ ਦੀ ਕਰੰਟ ਲੱਗਣ ਨਾਲ ਮੌਤ
ਕੰਪਲੇਂਟ ਠੀਕ ਕਰਨ ਗਏ ਬਿਜਲੀ ਕਾਮੇ ਦੀ ਬਿਜਲੀ ਦਾ ਹਾਈ ਵੋਲਟੇਜ ਝਟਕਾ ਲੱਗਣ ਨਾਲ ਮੌਤ ਹੋ ਗਈ। ਇਸ ਸਬੰਧੀ ਥਾਣਾ ਕਰਤਾਰਪੁਰ ਦੇ ਤਰਤੀਸ਼ੀ ਅਫਸਰ ਸਹਾਇਕ ਸਹਾਇਕ ਸਬ ਇੰਸਪੈਕਟਰ ਬੋਧਰਾਜ ਨੇ ਦੱਸਿਆ ਕਿ ਉਨ੍ਹਾਂ ਨੂੰ ਬਿਜਲੀ ਦੇ ਝਟਕਾ ਲੱਗਣ ਨਾਲ ਇਕ ਬਿਜਲੀ ਕਾਮੇ ਦੀ ਮੌਤ ਹੋਣ ਸਬੰਧੀ ਸੂਚਨਾ ਮਿਲੀ।
Publish Date: Mon, 10 Aug 2026 10:21 PM (IST)
Updated Date: Tue, 11 Aug 2026 10:44 AM (IST)
ਵਰਿੰਦਰ ਲਵਲੀ, ਪੰਜਾਬੀ ਜਾਗਰਣ, ਕਰਤਾਰਪੁਰ : ਕੰਪਲੇਂਟ ਠੀਕ ਕਰਨ ਗਏ ਬਿਜਲੀ ਕਾਮੇ ਦੀ ਬਿਜਲੀ ਦਾ ਹਾਈ ਵੋਲਟੇਜ ਝਟਕਾ ਲੱਗਣ ਨਾਲ ਮੌਤ ਹੋ ਗਈ। ਇਸ ਸਬੰਧੀ ਥਾਣਾ ਕਰਤਾਰਪੁਰ ਦੇ ਤਰਤੀਸ਼ੀ ਅਫਸਰ ਸਹਾਇਕ ਸਹਾਇਕ ਸਬ ਇੰਸਪੈਕਟਰ ਬੋਧਰਾਜ ਨੇ ਦੱਸਿਆ ਕਿ ਉਨ੍ਹਾਂ ਨੂੰ ਬਿਜਲੀ ਦੇ ਝਟਕਾ ਲੱਗਣ ਨਾਲ ਇਕ ਬਿਜਲੀ ਕਾਮੇ ਦੀ ਮੌਤ ਹੋਣ ਸਬੰਧੀ ਸੂਚਨਾ ਮਿਲੀ।
ਇਸੇ ਆਧਾਰ ’ਤੇ ਉਨ੍ਹਾਂ ਨੇ ਕਾਰਵਾਈ ਕਰਦੇ ਆ ਜਾਂਚ ਕੀਤੀ ਤਾਂ ਪਤਾ ਲੱਗਿਆ ਕਿ ਇਕ 26 ਸਾਲਾਂ ਨੌਜਵਾਨ ਗੁਰੂ ਟੇਕ ਸਿੰਘ ਪੁੱਤਰ ਚਰਨਜੀਤ ਸਿੰਘ ਮਹੱਲਾ ਅਰਫ ਵਾਲਾ ਕਪੂਰਥਲਾ ਜੋ ਕਿ ਪੰਜਾਬ ਰਾਜ ਬਿਜਲੀ ਬੋਰਡ ਕਰਤਾਰਪੁਰ ਵਿੱਚ ਬਤੌਰ ਸੀਐੱਚ ਸਕਿੱਲਡ ਵਰਕਰ ਵਜੋਂ ਕੰਮ ਕਰਦਾ ਸੀ ਤੇ ਕਿਸੇ ਕੰਪਲੇਂਟ ਮਿਲਣ ’ਤੇ ਸਥਾਨਕ ਅਜੀਤ ਪੈਰਸ ਨੇੜੇ ਕੰਮ ਕਰਨ ਗਿਆ ਸੀ, ਜਿੱਥੇ ਅਚਾਨਕ ਉਸ ਨੂੰ ਹਾਈ ਵੋਲਟੇਜ ਕਰੰਟ ਦਾ ਝਟਕਾ ਲੱਗਿਆ। ਉਸ ਨੂੰ ਉੱਥੇ ਮੌਜੂਦ ਬਿਜਲੀ ਕਾਮਿਆਂ ਵੱਲੋਂ ਤੁਰੰਤ ਜਲੰਧਰ ਸਥਿਤ ਇੱਕ ਨਿੱਜੀ ਹਸਪਤਾਲ ਲਿਜਾਇਆ ਗਿਆ ਪਰ ਉਹ ਉੱਥੇ ਦਾਖਲ ਹੋਣ ਤੋਂ ਪਹਿਲਾਂ ਹੀ ਜ਼ਿੰਦਗੀ ਦੀ ਦੌੜ ਹਾਰ ਗਿਆ। ਪੁਲਿਸ ਵੱਲੋਂ ਜਾਂਚ ਆਰੰਭ ਦਿੱਤੀ ਗਈ ਹੈ।