- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨੰਨ੍ਹੇ-ਮੁੰਨ੍ਹੇ ਬੱਚਿਆਂ ਨੇ ‘ਫੈਂਸੀ ਡਰੈੱਸ ਗਤੀਵਿਧੀ’ ਰਾਹੀਂ ਦਿਤਾ ਜਾਗਰੂਕਤਾ ਦਾ ਸੁਨੇਹਾ

ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ : ਸਟੇਟ ਪਬਲਿਕ ਸਕੂਲ ਸ਼ਾਹਕੋਟ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਡਾ. ਨਰੋਤਮ ਸਿੰਘ ਅਤੇ ਉਪ-ਪ੍ਰਧਾਨ ਡਾ. ਗਗਨਦੀਪ ਕੌਰ ਦੀ ਅਗਵਾਈ ਹੇਠ ਸਕੂਲ ਦੇ ਕਿੰਡਰਗਾਰਟਨ ਵਿੰਗ ’ਚ ‘ਫੈਂਸੀ ਡਰੈੱਸ’ ਪ੍ਰੋਗਰਾਮ ਕਰਵਾਇਆ ਗਿਆ। ਸਕੂਲ ਪ੍ਰਿੰਸੀਪਲ ਡਾ. ਕੰਵਰ ਨੀਲਕਮਲ ਦੀ ਦੇਖ-ਰੇਖ ਹੇਠ ਕਰਵਾਏ ਸਮਾਗਮ ’ਚ ਪ੍ਰੀ-ਨਰਸਰੀ ਤੋਂ ਲੈ ਕੇ ਯੂਕੇਜੀ ਤੱਕ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਦੌਰਾਨ ਨੰਨ੍ਹੇ-ਮੁੰਨੇ ਬੱਚਿਆਂ ਨੇ ਰੰਗ-ਬਿਰੰਗੀਆਂ ਪੁਸ਼ਾਕਾਂ ਪਹਿਨ ਕੇ ਵੱਖ-ਵੱਖ ਪਾਤਰਾਂ ਦਾ ਰੂਪ ਧਾਰਨ ਕੀਤਾ। ਗੁਰਤਾਜ ਸਿੰਘ ਨੇ ਡਾ. ਬੀ.ਆਰ. ਅੰਬੇਡਕਰ, ਸੁਖਰਾਜ ਬੈਂਸ ਨੇ ਪਾਇਲਟ, ਪਵਨੀਤ ਕੌਰ ਨੇ ਫ਼ੌਜੀ, ਅੰਗਦ ਨੇ ਬਰਸਾਤੀ ਰੁੱਤ, ਰਾਇਨਾ ਤੇ ਲਕਸ਼ਿਕਾ ਨੇ ‘ਪਾਣੀ ਦੀ ਬੱਚਤ, ਵੈਸ਼ਨਵੀ ਨੇ ਸਿਹਤਮੰਦ ਭੋਜਨ, ਸਿਫ਼ਤ ਨੇ ਫਲ, ਗੁਰਸਿਦਕ ਕੌਰ ਤੇ ਅਨਹਦ ਕੌਰ ਨੇ ਅਧਿਆਪਕਾ, ਸਾਹਿਬਜੋਤ ਤੇ ਫਤਿਹਜੀਤ ਨੇ ਕਿਸਾਨ ਜਦੋਂਕਿ ਪਵਰੀਤ ਕੌਰ ਤੇ ਅਸੀਸ ਨੇ ਡਾਕਟਰ ਵਜੋਂ ਪੇਸ਼ਕਾਰੀ ਦਿੱਤੀ। ਇਸ ਪ੍ਰੋਗਰਾਮ ਨੂੰ ਸਫ਼ਲ ਬਣਾਉਣ ’ਚ ਅਧਿਆਪਕਾ ਕਰਮਜੀਤ ਕੌਰ, ਮਾਲਤੀ, ਮਨਦੀਪ ਕੌਰ, ਬਲਜੀਤ ਕੌਰ, ਰਜਨੀ ਤੇ ਮਨਦੀਪ ਕੌਰ ਨੇ ਵਿਸ਼ੇਸ਼ ਯੋਗਦਾਨ ਪਾਇਆ। ਪ੍ਰਿੰਸੀਪਲ ਡਾ. ਕੰਵਰ ਨੀਲਕਮਲ ਨੇ ਬੱਚਿਆਂ ਦੀ ਸ਼ਾਨਦਾਰ ਪੇਸ਼ਕਾਰੀ ਦੀ ਸ਼ਲਾਘਾ ਕੀਤੀ ਤੇ ਭਵਿੱਖ ’ਚ ਵੀ ਅਜਿਹੀਆਂ ਸਿੱਖਿਆਦਾਇਕ ਪ੍ਰੋਗਰਾਮਾਂ ’ਚ ਵੱਧ-ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ।