ਦੋਆਬਾ ਕਾਲਜ ’ਚ ਮਨਾਇਆ ਵਰਲਡ ਟੂਰਿਜ਼ਮ ਡੇ ਦੋਆਬਾ ਕਾਲਜ ’ਚ ਵਰਲਡ ਟੂਰਿਜ਼ਮ ਡੇ ਮਨਾਇਆ
Publish Date: Fri, 16 Oct 2026 07:48 PM (IST)
Updated Date: Fri, 16 Oct 2026 07:51 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ ਦੋਆਬਾ ਕਾਲਜ ਦੇ ਪੋਸਟ ਗ੍ਰੈਜੂਏਟ ਟੂਰਿਜ਼ਮ ਐਂਡ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਵਰਲਡ ਟੂਰਿਜ਼ਮ ਡੇ ਦੇ ਮੌਕੇ ਤੇ ਕਾਲਜ ’ਚ ਇਨਕ੍ਰੇਡਿਬਲ ਵਰਲਡ ਵਿਸ਼ੇ ਤੇ ਰੰਗਾਰੰਗ ਸੰਸਕ੍ਰਿਤਕ ਪ੍ਰੋਗਰਾਮ ਕਰਵਾਇਆ ਗਿਆ। ਜਿਸ ’ਚ ਦੀਪਕ ਬਾਲੀ ਪੰਜਾਬ ਟੂਰਿਜ਼ਮ ਐਂਡ ਸੰਸਕ੍ਰਿਤਕ ਮਾਮਲਿਆਂ ਦੇ ਸਲਾਹਕਾਰ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ। ਚੰਦਰ ਮੋਹਨ, ਪ੍ਰਧਾਨ, ਦੋਆਬਾ ਕਾਲਜ ਪ੍ਰਬੰਧਕੀ ਕਮੇਟੀ ਤੇ ਆਰੀਆ ਸਿੱਖਿਆ ਮੰਡਲ ਤੇ ਨੀਰਜਾ ਮੋਹਨ, ਮੈਂਬਰ, ਦੋਆਬਾ ਕਾਲਜ ਮੈਨੇਜਿੰਗ ਕਮੇਟੀ ਨੇ ਸਮਾਰੋਹ ਦੀ ਪ੍ਰਧਾਨਗੀ ਕੀਤੀ। ਪਤਵੰਤਿਆਂ ਦਾ ਸਵਾਗਤ ਪ੍ਰਿੰ. ਡਾ. ਪ੍ਰਦੀਪ ਭੰਡਾਰੀ, ਪ੍ਰੋ. ਵਿਸ਼ਾਲ ਸ਼ਰਮਾ ਵਿਭਾਗ ਮੁਖੀ, ਪ੍ਰੋ. ਸੋਨਿਆ ਕਾਲਰਾ ਤੇ ਪ੍ਰੋ. ਸੁਰਜੀਤ ਕੌਰ ਸੰਯੋਜਕ ਸਟੂਡੈਂਟ ਕੌਂਸਲ ਪ੍ਰਾਧਿਆਪਕਾਂ ਤੇ ਵਿਦਿਆਰਥੀਆਂ ਨੇ ਕੀਤਾ। ਸੱਭਿਆਚਾਰਕ ਵਾਕ ਰਾਹੀਂ ਵਿਦਿਆਰਥੀਆਂ ਨੇ ਨੇਪਾਲ, ਜਾਪਾਨ, ਸੰਯੁਕਤ ਅਰਬ ਅਮੀਰਾਤ, ਸ਼੍ਰੀਲੰਕਾ, ਬ੍ਰਾਜ਼ੀਲ ਤੇ ਰੂਸ ਦੀਆਂ ਸੱਭਿਆਚਾਰਾਂ ਦੀ ਨੁਮਾਇੰਦਗੀ ਕੀਤੀ। ਰਵਾਇਤੀ ਪਹਿਰਾਵੇ, ਰਚਨਾਤਮਕ ਪੇਸ਼ਕਾਰੀਆਂ ਤੇ ਸੱਭਿਆਚਾਰਕ ਪ੍ਰਗਟਾਵੇ ਰਾਹੀਂ, ਵਿਦਿਆਰਥੀਆਂ ਨੇ ਇਨ੍ਹਾਂ ਦੇਸ਼ਾਂ ਦੀਆਂ ਵਿਲੱਖਣ ਪਰੰਪਰਾਵਾਂ, ਪਛਾਣਾਂ ਤੇ ਸੱਭਿਆਚਾਰਕ ਵਿਰਾਸਤ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਦਰਸ਼ਿਤ ਕੀਤਾ। ਮੁੱਖ ਮਹਿਮਾਨ ਦੀਪਕ ਬਾਲੀ ਨੇ ਵਿਦਿਆਰਥੀਆਂ ਨੂੰ ਸੈਰ-ਸਪਾਟਾ ਤੇ ਪ੍ਰਾਹੁਣਚਾਰੀ ’ਚ ਸਮਰਪਣ, ਉਤਸ਼ਾਹ ਤੇ ਪੇਸ਼ੇਵਰ ਵਚਨਬੱਧਤਾ ਨਾਲ ਕਰੀਅਰ ਬਣਾਉਣ ਲਈ ਉਤਸ਼ਾਹਿਤ ਕੀਤਾ। ਚੰਦਰ ਮੋਹਨ ਨੇ ਇਸ ਪਹਿਲਕਦਮੀ ਦੀ ਸ਼ਲਾਘਾ ਕੀਤੀ। ਜੱਜਾਂ ਦੇ ਫ਼ੈਸਲੇ ਮੁਤਾਬਕ ਪਹਿਲਾ ਇਨਾਮ ਨੇਪਾਲ, ਦੂਜਾ ਇਨਾਮ ਸ਼੍ਰੀਲੰਕਾ ਤੇ ਜਾਪਾਨ, ਤੀਜਾ ਇਨਾਮ ਬ੍ਰਾਜ਼ੀਲ, ਰੂਸ ਤੇ ਸੰਯੁਕਤ ਅਰਬ ਅਮੀਰਾਤ ਦੀ ਝਾਂਕੀਆਂ ਨੂੰ ਪ੍ਰਾਪਤ ਹੋਇਆ।