ਵਿਸ਼ਵ ਰੰਗ ਮੰਚ ਦਿਹਾੜੇ ’ਤੇ ਨਾਟਕ ਅੱਜ
ਵਿਸ਼ਵ ਰੰਗ ਮੰਚ ਦਿਹਾੜੇ ਤੇ ਨਾਟਕ ਅੱਜ
Publish Date: Thu, 26 Mar 2026 08:12 PM (IST)
Updated Date: Thu, 26 Mar 2026 08:14 PM (IST)
ਮਹਿੰਦਰ ਰਾਮ ਫੁੱਗਲਾਣਾ, ਪੰਜਾਬੀ ਜਾਗਰਣ, ਜਲੰਧਰ : ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਕੁਲਵੰਤ ਸਿੰਘ ਸੰਧੂ, ਜਨਰਲ ਸਕੱਤਰ ਗੁਰਮੀਤ ਸਿੰਘ ਤੇ ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਦੱਸਿਆ ਕਿ 27 ਮਾਰਚ ਨੂੰ ਦਿਨੇ 11 ਵਜੇ ਦੇਸ਼ ਭਗਤ ਯਾਦਗਾਰ ਹਾਲ ਵਿਖੇ ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਹੋ ਰਹੇ ਵਿਸ਼ਵ ਰੰਗ ਮੰਚ ਦਿਹਾੜਾ ਸਮਾਗਮ ਦੀਆਂ ਤਿਆਰੀਆਂ ਨੂੰ ਅੱਜ ਅੰਤਿਮ ਛੋਹਾਂ ਦਿੱਤੀਆਂ ਗਈਆਂ। ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਇਹ ਸਮਾਗਮ ਪ੍ਰਗਤੀਸ਼ੀਲ ਲੇਖਕ ਸੰਘ ਇਕਾਈ ਜਲੰਧਰ, ਮਾਨਵ ਵਾਦੀ ਰਚਨਾ ਮੰਚ ਪੰਜਾਬ, ਸਾਹਿਤਕ ਸਭਿਆਚਾਰਕ ਸੰਸਥਾ (ਫੁਲਕਾਰੀ), ਪੀਪਲਜ਼ ਵਾਇਸ, ਪੰਜਾਬ ਲੋਕ ਸੱਭਿਆਚਾਰਕ ਮੰਚ (ਪਲਸ ਮੰਚ), ਸਾਹਿਤ ਕਲਾ ਕੇਂਦਰ ਜਲੰਧਰ ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ। ਇਸ ਮੌਕੇ ਕਮੇਟੀ ਦੇ ਸੀਨੀਅਰ ਟਰੱਸਟੀ ਪ੍ਰੋ. ਵਰਿਆਮ ਸਿੰਘ ਸੰਧੂ ਜ਼ਿੰਦਗੀ ਰੰਗ ਮੰਚ ਹੈ ਵਿਚਾਰ ਸਾਂਝੇ ਕਰਦਿਆਂ ਇਤਿਹਾਸ ਨਵ ਸਮਾਜ ਤੇ ਜ਼ਿੰਦਗੀ ਦਾ ਸੰਗੀ ਸਾਥੀ ਰੰਗ ਮੰਚ ਵਿਸ਼ੇ ’ਤੇ ਵਿਚਾਰ ਚਰਚਾ ਕਰਨਗੇ। ਇਸ ਉਪਰੰਤ ਨਵਚਿੰਤਨ ਕਲਾ ਮੰਚ ਬਿਆਸ ਵੱਲੋਂ ਗੁਰਸ਼ਰਨ ਸਿੰਘ ਦਾ ਲਿਖਿਆ ਨਾਟਕ ਸੀਸ ਤਲੀ ਤੇ ਨਿਰਦੇਸ਼ਕ ਕਰਾਂਤੀਪਾਲ ਤੇ ਸਹਿਯੋਗੀ ਪ੍ਰਿਤਪਾਲ ਦੀ ਨਿਰਦੇਸ਼ਨਾ ਚ ਤੇ ਨੀਰਜ ਕੌਸ਼ਿਕ ਦੀ ਨਿਰੇਦਸ਼ਨਾ ਚ ਲਘੂ-ਨਾਟਕ ਮੋਇਆਂ ਦੇ ਖ਼ਤ ਅਦਾਕਾਰ ਆਰੂਸ਼ੀ ਤੇ ਐੱਸਪੀ ਸਿੰਘ ਵੱਲੋਂ ਖੇਡਿਆ ਜਾਵੇਗਾ।