- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਯੂਵੀ ਵਿਜ਼ੀਬਲ ਸਪੈਕਟਰੋਸਕੋਪੀ, ਸਿਧਾਂਤ, ਉਪਕਰਣ ਤੇ ਉਪਯੋਗ ਵਿਸ਼ੇ 'ਤੇ ਵਰਕਸ਼ਾਪ ਲਗਾਈ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ
ਡੀਏਵੀ ਕਾਲਜ ਦੇ ਭੌਤਿਕ ਵਿਗਿਆਨ ਵਿਭਾਗ ਵੱਲੋਂ ਯੂਵੀ-ਵਿਜ਼ੀਬਲ ਸਪੈਕਟਰੋਸਕੋਪੀ ਸਿਧਾਂਤ, ਉਪਕਰਣ ਤੇ ਉਪਯੋਗ ਵਿਸ਼ੇ 'ਤੇ ਵਰਕਸ਼ਾਪ ਕਰਵਾਈ ਗਈ। ਡੀਏਵੀ ਯੂਨੀਵਰਸਿਟੀ, ਜਲੰਧਰ ਦੇ ਭੌਤਿਕ ਵਿਗਿਆਨ ਵਿਭਾਗ ਦੇ ਸਹਾਇਕ ਪ੍ਰੋਫੈਸਰ, ਡਾ. ਸੰਦੀਪ ਕੁਮਾਰ ਮੁੱਖ ਵਕਤਾ ਵਜੋਂ ਸ਼ਾਮਲ ਹੋਏ। ਸੀਨੀਅਰ ਵਾਈਸ ਪ੍ਰਿੰਸੀਪਲ ਤੇ ਭੌਤਿਕ ਵਿਗਿਆਨ ਵਿਭਾਗ ਦੇ ਮੁਖੀ, ਡਾ. ਕੁੰਵਰ ਰਾਜੀਵ ਨੇ ਮੁੱਖ ਵਕਤਾ ਦਾ ਸਵਾਗਤ ਕੀਤਾ। ਉਨ੍ਹਾਂ ਵਿਦਿਆਰਥੀਆਂ ਨੂੰ 'ਯੂ.ਵੀ.-ਵਿਜ਼ੀਬਲ ਸਪੈਕਟਰੋਸਕੋਪੀ' ਬਾਰੇ ਆਪਣਾ ਵਿਹਾਰਕ ਗਿਆਨ ਵਧਾਉਣ ਤੇ ਵਿਗਿਆਨਕ ਖੋਜ ’ਚ ਇਸਦੀ ਵਰਤੋਂ ਬਾਰੇ ਜਾਣਕਾਰੀ ਹਾਸਲ ਕਰਨ ਲਈ ਉਤਸ਼ਾਹਿਤ ਕੀਤਾ। ਤਕਨੀਕੀ ਸੈਸ਼ਨ ਦੌਰਾਨ, ਡਾ. ਸੰਦੀਪ ਕੁਮਾਰ ਨੇ ਵਿਦਿਆਰਥੀਆਂ ਨੂੰ 'ਯੂਵੀ-ਵਿਜ਼ੀਬਲ ਸਪੈਕਟਰੋਸਕੋਪੀ' ਦੇ ਮੂਲ ਸਿਧਾਂਤਾਂ ਬਾਰੇ ਜਾਣੂ ਕਰਵਾਇਆ। ਉਨ੍ਹਾਂ 'ਬੀਅਰ-ਲੈਮਬਰਟ ਨਿਯਮ' ਨੂੰ ਸਮਝਾਇਆ। ਇਸ ਮੌਕੇ ਪ੍ਰੋ. ਸੋਨਿਕਾ ਦਾਨੀਆ ਵਾਈਸ ਪ੍ਰਿੰਸੀਪਲ, ਡਾ. ਨਵਜੀਤ ਸ਼ਰਮਾ ਡੀਨ ਅਕਾਦਮਿਕਸ, ਡਾ. ਸੰਜੇ ਸ਼ਰਮਾ ਡੀਬੀਟੀ ਕੋਆਰਡੀਨੇਟਰ, ਬਾਇਓਟੈਕਨਾਲੋਜੀ ਵਿਭਾਗ, ਡਾ. ਰਵਿੰਦਰ ਕੌਰ ਡੀਬੀਟੀ ਕੋਆਰਡੀਨੇਟਰ, ਭੌਤਿਕ ਵਿਗਿਆਨ ਵਿਭਾਗ, ਡਾ. ਪ੍ਰੀਤੀ, ਡਾ. ਰਿਤੂ ਪਾਲ, ਡਾ. ਸੁਨੀਲ ਠਾਕੁਰ, ਪ੍ਰੋ. ਰਾਹੁਲ ਸੇਖੜੀ, ਡਾ. ਸ਼ਿਵਾਨੀ, ਡਾ. ਸੁਮਿਤ, ਡਾ. ਪੂਜਾ ਤੇ ਡਾ. ਸ਼ਿਲਪਾ ਸੇਟੀਆ ਨੇ ਸ਼ਿਰਕਤ ਕੀਤੀ।