
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਐੱਚਐੱਮਵੀ ’ਚ ਸੀਡ ਬਾਲਜ਼ ਬਣਾਉਣ ਸਬੰਧੀ ਵਰਕਸ਼ਾਪ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਹੰਸ ਰਾਜ ਮਹਿਲਾ ਮਹਾਵਿਦਿਆਲਿਆ ਦੇ ਈਕੋ ਕਲੱਬ, ਐੱਨਐੱਸਐੱਸ, ਡੀਡੀ ਪੰਤ ਬੋਟੈਨੀਕਲ ਸੁਸਾਇਟੀ ਤੇ ਐਨਵਾਇਰਨਮੈਂਟ ਕਲੱਬ ਵੱਲੋਂ ਇੰਸਟੀਚਿਊਸ਼ਨਜ਼ ਇਨੋਵੇਸ਼ਨ ਕੌਂਸਲ ਦੇ ਸਹਿਯੋਗ ਨਾਲ ‘ਬੀਜ ਸੇ ਵਿਰਾਸਤ ਸੀਡ ਬਾਲਜ਼ ਤੇ ਨੇਟਿਵ ਬਾਇਓਡਾਇਵਰਸਿਟੀ’ ਵਿਸ਼ੇ ’ਤੇ ਵਰਕਸ਼ਾਪ ਕਰਵਾਈ ਗਈ। ਪ੍ਰਿੰਸੀਪਲ ਡਾ. ਏਕਤਾ ਖੋਸਲਾ ਨੇ ਮਹਿਮਾਨਾਂ ਦਾ ਬੂਟੇ ਭੇਟ ਕਰਕੇ ਸਵਾਗਤ ਕੀਤਾ ਤੇ ਜੈਵ-ਵਿਵਿਧਤਾ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਆਈਕਿਊਏਸੀ ਕੋਆਰਡੀਨੇਟਰ ਡਾ. ਅੰਜਨਾ ਭਾਟੀਆ ਨੇ ਬਾਇਓਡਾਇਵਰਸਿਟੀ ਇੰਡੈਕਸ ਤੇ ਵਾਤਾਵਰਣ ਸੰਤੁਲਨ ਬਾਰੇ ਦੱਸਿਆ। ਗ੍ਰੀਨ ਸਪੈਰੋਜ਼ ਪ੍ਰੋਜੈਕਟ ਦੀ ਡਾਇਰੈਕਟਰ ਰਮਨਪ੍ਰੀਤ ਕੌਰ ਨੇ ਵਿਦਿਆਰਥੀਆਂ ਨੂੰ ਸੀਡ ਬਾਲ ਬਣਾਉਣ ਦੀ ਤਕਨੀਕ ਤੇ ਇਸ ਲਈ ਲੋੜੀਂਦੀ ਸਮੱਗਰੀ ਬਾਰੇ ਪ੍ਰੈਕਟੀਕਲ ਜਾਣਕਾਰੀ ਦਿੱਤੀ। ਈਆਈਏਸੀਪੀ ਦੀ ਆਈਟੀ ਅਧਿਕਾਰੀ ਅਲੀਸ਼ਾ ਨੇ ਵਾਤਾਵਰਣ ਸਬੰਧੀ ਜਾਗਰੂਕਤਾ ਦੀ ਲੋੜ ’ਤੇ ਜ਼ੋਰ ਦਿੱਤਾ, ਜਦਕਿ ਡਾ. ਕੰਚਨ ਸੰਧੂ ਨੇ ਬੀਜਾਂ ਦੇ ਪੋਸ਼ਕ ਤੱਤਾਂ ਤੇ ਰੋਜ਼ਾਨਾ ਜੀਵਨ ’ਚ ਉਨ੍ਹਾਂ ਦੀ ਵਰਤੋਂ ਬਾਰੇ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਹਾਜ਼ਰੀਨ ਨੇ ਮਿਸ਼ਨ ਲਾਈਫ ਦਾ ਪ੍ਰਣ ਵੀ ਲਿਆ। ਮੰਚ ਸੰਚਾਲਨ ਡਾ. ਅੰਜਨਾ ਭਾਟੀਆ ਤੇ ਡਾ. ਰਮਨਦੀਪ ਕੌਰ ਨੇ ਕੀਤਾ।