- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਆਰਟੀਏ ਦੇ ਟਰੈਕ ‘ਤੇ ਸ਼ਾਮ 7.30 ਵਜੇ ਤੱਕ ਹੋਇਆ ਕੰਮ, ਟੈਸਟ ਹੋਏ 220

ਲਖਬੀਰ, ਪੰਜਾਬੀ ਜਾਗਰਣ, ਜਲੰਧਰ : ਪਿਛਲੇ ਕਈ ਦਿਨਾਂ ਤੋਂ ਹਡ਼ਤਾਲ ਦੀ ਭੇਟ ਚਡ਼੍ਹੇ ਆਰਟੀਏ ਦੇ ਆਨਲਾਈਨ ਡਰਾਈਵਿੰਗ ਟੈਸਟ ਨੇ ਪਿਛਲੇ ਲੰਮੇ ਸਮੇਂ ਦੇ ਸਾਰੇ ਰਿਕਾਰਡ ਤੋਡ਼ ਦਿੱਤੇ। ਮੰਗਲਵਾਰ ਨੂੰ ਟਰੈਕ ‘ਤੇ ਕੰਮ ਆਪਣੇ ਨਿਰਧਾਰਤ ਸਮੇਂ ਤੇ ਸ਼ੁਰੂ ਹੋਇਆ ਪਰ ਦੇਰ ਸ਼ਾਮ ਕਰੀਬ 7.30 ਵਜੇ ਤੱਕ ਚੱਲਿਆ। ਦੱਸਣਯੋਗ ਹੈ ਕਿ ਮੁਲਾਜ਼ਮਾਂ ਦੀ ਹਡ਼ਤਾਲ ਕਾਰਨ ਜਿਥੇ ਟਰੈਕ ਨਾਲ ਸੰਬੰਧਤ ਬਹੁਤ ਸਾਰੇ ਕੰਮਾਂ ‘ਚ ਖਡੋਤ ਆ ਗਈ ਸੀ, ਉਥੇ ਦੂਜੇ ਪਾਸੇ ਇੰਟਰਨੈਸ਼ਨਲ ਲਾਇਸੰਸ ਬਣਵਾਉਣ ਵਾਲਿਆਂ ਨੂੰ ਵੀ ਸਭ ਤੋਂ ਵੱਡੀ ਮੁਸ਼ਕਲ ਦਾ ਸਾਹਮਣਾ ਪਿਆ ਸੀ। ਇਸ ਦੌਰਾਨ ਬਹੁਤੇ ਲੋਕਾਂ ਨੂੰ ਬਿਨਾ ਇੰਟਰਨੈਸ਼ਨਲ ਲਾਇਸੰਸਾਂ ਤੋਂ ਹੀ ਵਿਦੇਸ਼ ਜਾਣ ਲਈ ਮਜਬੂਰ ਹੋਣਾ ਪਿਆ।
---------------------
ਰਿਕਾਰਡ 220 ਟੈਸਟ ਹੋਏ, 40 ਪਰਤੇ
ਆਰਟੀਏ ਦੇ ਡਰਾਈਵਿੰਗ ਟੈਸਟ ਟਰੈਕ ‘ਤੇ ਮੰਗਲਵਾਰ ਨੂੰ ਲੋਕਾਂ ਦੀ ਕਾਫੀ ਭੀਡ਼ ਦੇਖਣ ਨੂੰ ਮਿਲੀ। ਇਸ ਦੌਰਾਨ ਲਰਨਿੰਗ ਲਾਇਸੰਸ ਤੇ ਪੱਕੇ ਲਾਇਸੰਸ ਦੀ ਫੋਟੋ ਵਾਲੀਆਂ ਲੰਮੀਆਂ ਕਤਾਰਾਂ ਲਗੀਆਂ ਰਹੀਆਂ, ਜਿਸ ਨੂੰ ਦੇਖਦੇ ਹੋਏ ਸ਼ਾਮ 5 ਵਜੇ ਦੀ ਬਜਾਏ ਸ਼ਾਮ 7.30 ਵਜੇ ਤੱਕ ਟਰੈਕ ‘ਤੇ ਕੰਮ ਹੋਇਆ। ਇਸ ਦੌਰਾਨ 220 ਟੈਸਟ ਹੋਏ ਅਤੇ 40 ਦੇ ਕਰੀਬ ਬਿਨੈਕਾਰਾਂ ਨੂੰ ਵਾਪਸ ਭੇਜ ਦਿੱਤਾ ਗਿਆ। ਜਿਨ੍ਹਾਂ ਨੂੰ ਵਾਪਸ ਭੇਜਿਆ ਗਿਆ, ਉਨ੍ਹਾਂ ਨੂੰ ਕਿਹਾ ਗਿਆ ਕਿ ਆਟੋਮੈਟਿਕ ਮੈਸਜ ਆਉਣ ਤੋਂ ਬਾਅਦ ਟਰੈਕ ‘ਤੇ ਆਉਣ।
-----------------------
ਚਲਾਨਾਂ ਵਾਲੀ ਖਿਡ਼ਕੀ ਰਹੀ ਬੰਦ
ਓਧਰ ਆਰਟੀਏ ਦਫਤਰ ਦੀ ਚਲਾਨਾਂ ਵਾਲੀ ਖਿਡ਼ਕੀ ਬੰਦ ਰਹੀ, ਜਿਸ ਕਾਰਨ ਬਹੁਤੇ ਸਾਰੇ ਲੋਕਾਂ ਨੂੰ ਮਾਯੂਸ ਹੋ ਕੇ ਪਰਤਣਾ ਪਿਆ। ਜਾਣਕਾਰੀ ਅਨੁਸਾਰ ਸਟਾਫ ਦੀ ਘਾਟ ਕਾਰਨ ਮੰਗਲਵਾਰ ਨੂੰ ਚਲਾਨਾਂ ਦਾ ਕੰਮ ਠੱਪ ਰਿਹਾ। ਲੋਕਾਂ ਅਨੁਸਾਰ ਅਧਿਕਾਰੀਆਂ ਨੂੰ ਸਟਾਫ ਪੂਰਾ ਕਰਨਾ ਚਾਹੀਦਾ ਸੀ। ਓਧਰ ਦੂਜੇ ਪਾਸੇ ਮਨਜੀਤ ਸਿੰਘ, ਰਮਨ, ਵਿਮਲਾ ਦੇਵੀ ਨੇ ਕਿਹਾ ਕਿ ਉਹ ਆਪਣਾ ਸਾਰਾ ਕੰਮ ਛੱਡ ਕੇ ਚਲਾਨ ਭੁਗਤਣ ਲਈ ਆਏ ਸਨ ਪਰ ਇਥੇ ਖਿਡ਼ਕੀ ’ਤੇ ਕੋਈ ਸਟਾਫ ਨਾ ਹੋਣ ਕਾਰਨ ਬਿਨਾ ਚਲਾਨ ਭੁਗਤੇ ਵਾਪਸ ਪਰਤਣ ਲਈ ਮਜਬੂਰ ਹੋਏ ਹਨ।