- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਵਾਂ ਕੁਨੈਕਸ਼ਨ ਲੈਣ ’ਚ

ਨਵਾਂ ਕੁਨੈਕਸ਼ਨ ਲੈਣ ’ਚ ਹੋਵੇਗੀ ਦੇਰੀ, 1300 ਪੁੱਜੀਆਂ ਫਾਲਟ ਦੀਆਂ ਸ਼ਿਕਾਇਤਾਂ
ਜਾਸ, ਜਲੰਧਰ : ਤਕਨੀਕੀ ਸਟਾਫ਼ ਦੀ ਹੜਤਾਲ ਕਾਰਨ ਖ਼ਪਤਕਾਰਾਂ ਦੀਆਂ ਸ਼ਿਕਾਇਤਾਂ ਦਾ ਨਿਬੇੜਾ ਸਮੇਂ 'ਤੇ ਨਹੀਂ ਹੋ ਰਿਹਾ। ਇਕ ਸ਼ਿਕਾਇਤ ਦਾ ਨਿਬੇੜਾ ਕਰਨ ਲਈ ਤਿੰਨ ਤੋਂ ਚਾਰ ਘੰਟੇ ਲੱਗ ਰਹੇ ਹਨ। ਇਸ ਗੱਲ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਹਨੇਰੀ ਕਾਰਨ ਤੇਜ਼ ਮੋਹਨ ਨਗਰ ’ਚ ਸਵੇਰੇ ਚਾਰ ਵਜੇ 11 ਕੇਵੀ ਦੇ ਕੇਬਲ ਤੇ ਐੱਲਟੀ ਲਾਈਨ 'ਤੇ ਇਕ ਦਰੱਖਤ ਡਿੱਗ ਗਿਆ। ਇਲਾਕੇ ਦੀ ਬਿਜਲੀ ਬੰਦ ਹੋ ਗਈ ਸੀ। ਇਲਾਕੇ ਦੇ ਲੋਕਾਂ ਨੇ ਸ਼ਿਕਾਇਤਾਂ ਦਰਜ ਕਰਵਾਈਆਂ। ਸਵੇਰੇ ਚਾਰ ਵਜੇ ਦੀ ਸਪਲਾਈ ਬੰਦ ਹੋਈ ਤੇ ਦੁਪਹਿਰ ਪੌਣੇ ਚਾਰ ਵਜੇ ਮੁੜ ਸ਼ੁਰੂ ਹੋਈ। ਮੀਂਹ ਤੇ ਹਨੇਰੀ ਕਾਰਨ ਸ਼ਿਕਾਇਤ ਕੇਂਦਰਾਂ ’ਚ 1400 ਤੋਂ ਵੱਧ ਸ਼ਿਕਾਇਤਾਂ ਪੁੱਜੀਆਂ। ਸ਼ਿਕਾਇਤਾਂ ਦਾ ਨਿਬੇੜਾ ਕਰਨ ’ਚ ਸੀਐੱਚਬੀ ਕਰਮਚਾਰੀਆਂ ਨੂੰ ਸਮਾਂ ਲੱਗ ਰਿਹਾ ਹੈ। ਦੇਰ ਰਾਤ ਸਾਢੇ ਸੱਤ ਵਜੇ ਸੀਐੱਚਬੀ ਮੁਲਾਜ਼ਮ ਵੱਖ-ਵੱਖ ਇਲਾਕਿਆਂ ਵਿਚ ਸ਼ਿਕਾਇਤਾਂ ਦਾ ਨਿਬੇੜਾ ਕਰਨ ਵਿਚ ਲੱਗੇ ਹੋਏ ਸਨ। ਵੀਰਵਾਰ ਨੂੰ ਖਪਤਕਾਰਾਂ ਨੂੰ ਹੋਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਬੁੱਧਵਾਰ ਰਾਤ 12 ਵਜੇ ਆਊਟਸੋਰਸ ਮੁਲਾਜ਼ਮ ਵੀ ਹੜਤਾਲ 'ਤੇ ਜਾ ਰਹੇ ਹਨ। ਕਰਮਚਾਰੀਆਂ ਦੀ ਹੜਤਾਲ ਦੇ ਬਾਅਦ ਔਸਤ ਬਿਲ ਤੋਂ ਲੈ ਕੇ ਪਰਮਿਟ ਲੈਣ ਦਾ ਕੰਮ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਜਾਵੇਗਾ। ਲੋਕਾਂ ਦੇ ਨਵੇਂ ਮੀਟਰ ਲਗਾਉਣ ਦੇ ਨਾਲ-ਨਾਲ ਬਿੱਲਾਂ ’ਚ ਸੁਧਾਰ ਦਾ ਕੰਮ ਨਹੀਂ ਹੋ ਪਾਵੇਗਾ।
---
ਆਊਟਸੋਰਸ ਮੁਲਾਜ਼ਮ 12 ਵਜੇ ਹੜਤਾਲ 'ਤੇ ਗਏ
ਤਕਨੀਕੀ ਸਟਾਫ਼ ਦੇ ਨਾਲ ਹੀ ਹੁਣ ਆਊਟਸੋਰਸ ਇੰਪਲਾਇਜ਼ ਫੈਡਰੇਸ਼ਨ ਪੰਜਾਬ ਦੇ ਮੁਲਾਜ਼ਮ ਵੀ ਬੁੱਧਵਾਰ 12 ਵਜੇ ਹੜਤਾਲ 'ਤੇ ਚਲੇ ਗਏ ਹਨ। ਫੈਡਰੇਸ਼ਨ ਦੇ ਪ੍ਰਧਾਨ ਕੁਲਜੀਤ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ 9 ਮਈ ਨੂੰ ਆਊਟਸੋਰਸ ਕਰਮਚਾਰੀਆਂ ਨੂੰ ਵਿਭਾਗ ਜ਼ਰੀਏ ਠੇਕੇ 'ਤੇ ਰੱਖਣ ਦੀ ਗੱਲ ਕੀਤੀ ਸੀ। 24 ਮਈ ਨੂੰ ਬਿਜਲੀ ਮੰਤਰੀ ਤਰੁਨਪ੍ਰੀਤ ਸਿੰਘ ਨੇ ਲਿਖਤੀ ਭਰੋਸਾ ਦਿੱਤਾ ਸੀ ਕਿ ਨੋਡਲ ਕੰਪਲੇਟ ਸੈਂਟਰ, ਸਹੂਲਤ ਸੈਂਟਰ, ਮੀਟਰ ਲੈਬ ਅਤੇ ਸਟੋਰ ਵਿਚ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ 15 ਜੂਨ ਤੱਕ ਵਿਭਾਗੀ ਪ੍ਰਕਿਰਿਆ ਪੂਰੀ ਕਰਨ ਮਗਰੋਂ ਵਿਭਾਗ ਸਿੱਧਾ ਠੇਕੇ 'ਤੇ ਰੱਖੇਗਾ। ਹਾਲਾਂਕਿ ਅਜੇ ਤੱਕ ਕਰਮਚਾਰੀਆਂ ਨੂੰ ਠੇਕੇ ’ਚ ਨਹੀਂ ਰੱਖਿਆ ਗਿਆ ਹੈ। ਇਸ ਹੜਤਾਲ ਨਾਲ ਸਹੂਲਤ ਸੈਂਟਰ ਵਿਚ ਹੋਣ ਵਾਲੇ ਕੰਮ ਨਹੀਂ ਹੋ ਸਕਣਗੇ। ਘਰਾਂ ਦੇ ਲੋਡ ਵਧਾਉਣ, ਬਿਜਲੀ ਕੁਨੈਕਸ਼ਨ ਕੱਟਣ ਅਤੇ ਫਾਵਰਕਾਮ ਦੇ ਡਿਫਾਲਟਰਾਂ 'ਤੇ ਕਾਰਵਾਈ ਕਰਨ ਦਾ ਕੰਮ ਨਹੀਂ ਹੋ ਪਾਵੇਗਾ।
---
ਲਾਈਨ ਬੰਦ ਕਰ ਕੇ 11 ਕੇਵੀ ਲਾਈਨ 'ਤੇ ਸੀਐੱਚਬੀ ਮੁਲਾਜ਼ਮ ਕਰਨਗੇ ਕੰਮ
ਲਾਈਨਮੈਨ ਅਤੇ ਅਸਿਸਟੈਂਟ ਲਾਈਨਮੈਨ ਦੀ ਹੜਤਾਲ ਕਾਰਨ ਫਾਲਟ ਨੂੰ ਠੀਕ ਕਰਨ ਦੀ ਜ਼ਿੰਮੇਵਾਰੀ ਸੀਐੱਚਬੀ ਦੀ ਬਣੀ ਹੋਈ ਹੈ। ਜਾਣਕਾਰੀ ਅਨੁਸਾਰ, 11 ਕੇਵੀ ਲਾਈਨ ਬੰਦ ਕਰਕੇ ਸੀਐੱਚਬੀ ਕਰਮਚਾਰੀਆਂ ਨੂੰ ਕੰਮ ਕਰਨ ਲਈ ਕਿਹਾ ਜਾ ਰਿਹਾ ਹੈ। ਲਾਈਨ ਚਾਲੂ ਨਹੀਂ ਰੱਖੀ ਜਾਵੇਗੀ। ਜੇਈ ਵੀ ਹੜਤਾਲ 'ਤੇ ਹੋਣ ਕਾਰਨ ਲਾਈਨ ਬੰਦ ਕਰਨ ਦੇ ਪਰਮਿਟ ਦਾ ਕੰਮ ਰੁਕਿਆ ਪਿਆ ਹੈ। ਜੇਈ ਦੀ ਜਗ੍ਹਾ ਐੱਸਡੀਓ ਪਰਮਿਟ ਲੈ ਕੇ ਕੰਮ ਕਰਵਾ ਰਹੇ ਹਨ। ਹੁਣ ਸੀਐੱਚਬੀ ਮੁਲਾਜ਼ਮ ਨੂੰ 11 ਕੇਵੀ ਲਾਈਨ 'ਤੇ ਕੰਮ ਕਰਨਾ ਪਵੇਗਾ।
---
ਇਨ੍ਹਾਂ ਇਲਾਕਿਆਂ ’ਚ 3 ਤੋਂ 4 ਘੰਟੇ ਬੰਦ ਰਹੀ ਬਿਜਲੀ
ਮੀਂਹ ਅਤੇ ਹਨੇਰੀ ਕਾਰਨ ਇਨ੍ਹਾਂ ਇਲਾਕਿਆਂ ਵਿਚ ਤੇਜ਼ ਮੋਹਨ ਨਗਰ, ਬਸਤੀ ਸ਼ੇਖ, ਬਸਤੀ ਦਾਨਿਸ਼ਮੰਦ, ਬਸਤੀ ਗੁਜ਼ਾਂ, ਦੁਰਗਾ ਕਾਲੋਨੀ, ਭਗਤ ਸਿੰਘ ਕਾਲੋਨੀ, ਕਾਲੀਆ ਕਾਲੋਨੀ, ਗੁਰੂ ਅਮਰਦਾਸ ਨਗਰ, ਗ੍ਰੇਟਰ ਕੈਲਾਸ, ਸੇਠ ਹੁਕਮ ਚੰਦ ਕਾਲੋਨੀ, ਗੁਰੂ ਨਾਨਕ ਪੁਰਾ ਵੈਸਟ, ਚਰਨਜੀਤ ਪੁਰਾ, ਰੈਣਕ ਬਾਜ਼ਾਰ, ਪਾਪੜੀ ਬਾਜ਼ਾਰ, ਗੁਰੂ ਗੋਬਿੰਦ ਸਿੰਘ ਐਵੇਨਿਊ, ਮਾਡਲ ਹਾਊਸ ਵਿਚ ਬਿਜਲੀ 2 ਤੋਂ 3 ਘੰਟੇ ਬੰਦ ਰਹੀ। ਇਸ ਇਲਾਕੇ ’ਚ ਸ਼ਿਕਾਇਤਾਂ ਦਾ ਨਿਬੇੜਾ ਕਰਨ ’ਚ 2 ਘੰਟੇ ਦਾ ਸਮਾਂ ਲੱਗਾ।