ਈ-ਕੇਵਾਈਸੀ ਨੇ ਔਰਤਾਂ ਨੂੰ ਬਣਾਇਆ ਬੇਵੱਸ ਔਰਤਾਂ ਆਪਣੇ ਬੈਂਕ ਖਾਤਿਆਂ 'ਤੇ ਈ-ਕੇਵਾਈਸੀ ਨਾ ਹੋਣ ਕਾਰਨ ਮਾਵਾਂ ਧੀਆਂ ਸਤਿਕਾਰ ਯੋਜਨਾ ਲਈ ਅਰਜ਼ੀ ਦੇਣ ਤੋਂ ਹਨ ਅਸਮਰੱਥ
Publish Date: Tue, 14 Jul 2026 09:03 PM (IST)
Updated Date: Tue, 14 Jul 2026 09:06 PM (IST)
-ਲੰਬੀ ਉਡੀਕ ਮਗਰੋਂ ਔਰਤਾਂ ਨੂੰ ਕਾਊਂਟਰ ਤੋਂ ਭੇਜਿਆ ਜਾ ਰਿਹੈ ਵਾਪਸ -ਓਟੀਪੀ ਲਈ ਮੋਬਾਈਲ ਨੰਬਰ ਲਿੰਕ ਕਰਨਾ ਜ਼ਰੂਰੀ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਾਗਰਣ ਔਰਤਾਂ ਆਪਣੇ ਬੈਂਕ ਖਾਤਿਆਂ ਤੇ ਈ-ਕੇਵਾਈਸੀ ਨਾ ਹੋਣ ਕਾਰਨ ਮਾਵਾਂ ਧੀਆਂ ਸਤਿਕਾਰ ਯੋਜਨਾ ਲਈ ਅਰਜ਼ੀ ਦੇਣ ਤੋਂ ਅਸਮਰੱਥ ਹਨ। ਇਸ ਯੋਜਨਾ ਤਹਿਤ ਅਰਜ਼ੀ ਦੇਣ ਵਾਲੀਆਂ ਬਹੁਤ ਸਾਰੀਆਂ ਔਰਤਾਂ ਨੂੰ ਆਪਣੇ ਬੈਂਕ ਖਾਤਿਆਂ ਨੂੰ ਡੀਬੀਟੀ (ਡਾਇਰੈਕਟ ਬੈਨੀਫਿਟ ਟ੍ਰਾਂਸਫਰ) ਅਧੀਨ ਈ-ਕੇਵਾਈਸੀ ਕਰਵਾਉਣੀ ਜ਼ਰੂਰੀ ਹੈ। ਇਸ ਤੋਂ ਇਲਾਵਾ ਉਹ ਬਿਨੈ ਦੀ ਪ੍ਰਕਰਿਆ ਪੂਰੀ ਨਹੀ ਕਰ ਪਾ ਰਹੀਆਂ। ਉਨ੍ਹਾਂ ਦਾ ਮੋਬਾਈਲ ਫ਼ੋਨ ਉਨ੍ਹਾਂ ਦੇ ਬੈਂਕ ਖਾਤੇ ਨਾਲ ਲਿੰਕ ਹੋਣਾ ਚਾਹੀਦਾ ਹੈ। ਅਰਜ਼ੀ ਦਿੰਦੇ ਸਮੇਂ ਬੈਂਕ ਖਾਤੇ ਨਾਲ ਜੁੜੇ ਮੋਬਾਈਲ ਨੰਬਰ ਤੇ ਇਕ ਓਟੀਪੀ ਭੇਜਿਆ ਜਾਂਦਾ ਹੈ। ਉਟੀਪੀ ਮਿਲਣ ਮਗਰੋਂ ਸਫਲ ਅਰਜ਼ੀ ਦੀ ਪੁਸ਼ਟੀ ਕਰਨ ਵਾਲਾ ਸੁਨੇਹਾ ਪ੍ਰਾਪਤ ਹੁੰਦਾ ਹੈ। ਦਰਅਸਲ ਔਰਤਾਂ ਪੰਜਾਬ ਸਰਕਾਰ ਦੀ ਮਾਵਾਂ ਧੀਆਂ ਸਤਿਕਾਰ ਯੋਜਨਾ ਦਾ ਲਾਭ ਲੈਣ ਲਈ ਅਰਜ਼ੀਆਂ ਦੇ ਰਹੀਆਂ ਹਨ ਪਰ ਉਨ੍ਹਾਂ ਦੀਆਂ ਅਰਜ਼ੀਆਂ ’ਚ ਰੁਕਾਵਟ ਆ ਰਹੀ ਹੈ ਕਿਉਂਕਿ ਈ-ਕੇਵਾਈਸੀ ਅਤੇ ਆਧਾਰ ਉਨ੍ਹਾਂ ਦੇ ਬੈਂਕ ਖਾਤਿਆਂ ਨਾਲ ਲਿੰਕ ਨਹੀਂ ਹਨ। ਇਸ ਯੋਜਨਾ ਅਧੀਨ ਅਰਜ਼ੀ ਪ੍ਰਕਿਰਿਆ ਔਨਲਾਈਨ ਹੈ ਅਤੇ ਫੰਡ ਸਿੱਧੇ ਲਾਭਪਾਤਰੀਆਂ ਦੇ ਬੈਂਕ ਖਾਤਿਆਂ ਵਿੱਚ ਡੀਬੀਟੀ ਰਾਹੀਂ ਟ੍ਰਾਂਸਫਰ ਕੀਤੇ ਜਾਣੇ ਹਨ। ਹਾਲਾਂਕਿ, ਬਹੁਤ ਸਾਰੀਆਂ ਔਰਤਾਂ ਦੇ ਬੈਂਕ ਖਾਤਿਆਂ ’ਚ ਡੀਬੀਟੀ ਲਈ ਈ-ਕੇਵਾਈਸੀ ਦੀ ਘਾਟ ਹੈ। ਇਸ ਤੋਂ ਇਲਾਵਾ ਬਹੁਤ ਸਾਰੇ ਖਾਤਿਆਂ ’ਚ ਆਧਾਰ ਲਿੰਕਿੰਗ ਦੀ ਘਾਟ ਹੈ ਤੇ ਉਨ੍ਹਾਂ ਦੇ ਮੋਬਾਈਲ ਨੰਬਰ ਅਪਡੇਟ ਨਹੀਂ ਕੀਤੇ ਗਏ ਹਨ। ਇਹ ਪੋਰਟਲ ਤੇ ਫਾਰਮ ਭਰਨ ਤੋਂ ਬਾਅਦ ਵੀ ਅਰਜ਼ੀਆਂ ਜਮ੍ਹਾਂ ਕਰਨ ਤੇ ਅਰਜ਼ੀ ਸਬਮਿਟ ਨਹੀ ਹੋ ਰਹੀਆਂ। ਯੋਜਨਾ ਦੇ ਨਿਯਮਾਂ ਅਨੁਸਾਰ, ਅਰਜ਼ੀ ਦੇਣ ਤੋਂ ਪਹਿਲਾਂ ਬੈਂਕ ਖਾਤੇ ਨੂੰ ਆਧਾਰ ਨਾਲ ਲਿੰਕ ਕਰਨਾ ਲਾਜ਼ਮੀ ਹੈ। ਇਸ ਤੋਂ ਬਾਅਦ ਈ-ਕੇਵਾਈਸੀ ਬੈਂਕ ’ਚ ਭਰਨਾ ਚਾਹੀਦਾ ਹੈ ਅਤੇ ਖਾਤੇ ਨਾਲ ਜੁੜੇ ਮੋਬਾਈਲ ਨੰਬਰ ਨੂੰ ਅਪਡੇਟ ਕਰਨਾ ਚਾਹੀਦਾ ਹੈ। ਇਹ ਪ੍ਰਕਿਰਿਆ ਉਨ੍ਹਾਂ ਔਰਤਾਂ ਲਈ ਪੂਰੀ ਨਹੀਂ ਹੁੰਦੀ, ਜਿਨ੍ਹਾਂ ਦੇ ਖਾਤੇ ਪੁਰਾਣੇ ਹਨ ਜਾਂ ਲੰਬੇ ਸਮੇਂ ਤੋਂ ਕੋਈ ਲੈਣ-ਦੇਣ ਨਹੀਂ ਹੋਇਆ। --- ਪਹਿਲਾਂ ਟੋਕਨ ਲਿਆ ਫਿਰ ਕੀਤੀ ਉਡੀਕ, ਅਰਜ਼ੀ ਨਹੀਂ ਹੋਈ ਪ੍ਰਵਾਨ ਸੇਵਾ ਕੇਂਦਰ ’ਚ ਅਰਜ਼ੀ ਦੇਣ ਲਈ ਪੁੱਜੀ ਸੁਮਨ ਰਾਣੀ ਨੇ ਕਿਹਾ ਕਿ ਉਸ ਨੂੰ ਸਵੇਰੇ 9 ਵਜੇ ਕਾਊਂਟਰ ਤੇ ਵਾਰੀ ਲਈ ਲਗਭਗ ਇੱਕ ਘੰਟਾ ਇੰਤਜ਼ਾਰ ਕਰਨਾ ਪਿਆ ਪਰ ਪੁੱਜਣ ਤੇ ਉਸ ਨੂੰ ਪਤਾ ਲੱਗਾ ਕਿ ਉਸ ਦਾ ਬੈਂਕ ਖਾਤਾ ਈ-ਕੇਵਾਈਸੀ ਨਹੀਂ ਕੀਤਾ ਗਿਆ ਸੀ। ਇਸ ਤੋਂ ਇਲਾਵਾ, ਉਸ ਦਾ ਆਧਾਰ ਕਾਰਡ ਤੇ ਮੋਬਾਈਲ ਨੰਬਰ ਨਾਲ ਲਿੰਕ ਨਹੀਂ ਸਨ। ਇਸ ਤੋਂ ਬਿਨਾਂ, ਉਹ ਅਰਜ਼ੀ ਨਹੀਂ ਦੇ ਸਕਦੀ ਸੀ। ਇਸੇ ਤਰ੍ਹਾਂ ਬਿਮਲਾ ਹਰਜਾਈ ਨੇ ਕਿਹਾ ਕਿ ਉਸਨੇ ਲਗਪਗ ਇੱਕ ਸਾਲ ਤੋਂ ਬੈਂਕ ਨਾਲ ਕੋਈ ਲੈਣ-ਦੇਣ ਨਹੀਂ ਕੀਤਾ ਹੈ। ਇਸ ਦੌਰਾਨ ਉਸ ਨੂੰ ਪਹਿਲਾਂ ਈ-ਕੇਵਾਈਸੀ ਪੂਰਾ ਕਰਨੀ ਪਵੇਗੀ ਤਾਂ ਹੀ ਉਹ ਇਸ ਯੋਜਨਾ ਲਈ ਅਰਜ਼ੀ ਦੇ ਸਕੇਗੀ। --- ਇੰਝ ਕਰੋ ਬੈਂਕ ਅਕਾਊਂਟ ਦੀ ਕੇਵਾਈਸੀ -ਆਪਣੀ ਪਾਸਬੁੱਕ, ਆਧਾਰ ਕਾਰਡ ਅਤੇ ਪੈਨ ਕਾਰਡ ਨਾਲ ਬੈਂਕ ਸ਼ਾਖਾ ’ਚ ਜਾਓ ਤੇ ਈ-ਕੇਵਾਈਸੀ ਕਰਵਾਓ। -ਇਹ ਯਕੀਨੀ ਬਣਾਓ ਕਿ ਆਧਾਰ ਬਾਇਓਮੈਟ੍ਰਿਕਸ ਰਾਹੀਂ ਬੈਂਕ ਨਾਲ ਲਿੰਕ ਹੈ। -ਆਪਣੇ ਖਾਤੇ ਨਾਲ ਲਿੰਕ ਕੀਤੇ ਮੋਬਾਈਲ ਨੰਬਰ ਨੂੰ ਅਪਡੇਟ ਕਰੋ ਤਾਂ ਜੋ ਤੁਸੀਂ ਓਟੀਪੀ ਤੇ ਸੁਨੇਹੇ ਪ੍ਰਾਪਤ ਕਰ ਸਕੋ। -ਆਪਣੇ ਦਸਤਾਵੇਜ਼ਾਂ ਨੂੰ ਪੂਰਾ ਕਰਨ ਤੋਂ ਬਾਅਦ ਹੀ ਕਾਮਨ ਸਰਵਿਸ ਸੈਂਟਰ ਤੇ ਅਰਜ਼ੀ ਦਿਓ।