- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼ਕਤੀ ਨਗਰ ਵਿੱਚ ਔਰਤਾਂ ਨੇ ਤੀਜ ਤਿਉਹਾਰ ਉਤਸ਼ਾਹ ਨਾਲ ਮਨਾਇਆ

- ਸੰਗੀਤ ਤੇ ਸੱਭਿਆਚਾਰਕ ਗਤੀਵਿਧੀਆਂ ਨਾਲ ਭਰਪੂਰ ਰਿਹਾ ਪ੍ਰੋਗਰਾਮ, ਔਰਤਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ
ਪੱਤਰ ਪ੍ਰੇਰਕ ਪੰਜਾਬੀ ਜਾਗਰਣ ਜਲੰਧਰ
ਤੀਜ ਦੇ ਤਿਉਹਾਰ ਨੂੰ ਮਨਾਉਣ ਲਈ ਸ਼ਕਤੀ ਨਗਰ ਵਿੱਚ ਇਕ ਸਮਾਗਮ ਕਰਵਾਇਆ ਗਿਆ, ਜਿਸ ਵਿਚ ਔਰਤਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਮਾਹੌਲ ਸੰਗੀਤ ਤੇ ਸੱਭਿਆਚਾਰਕ ਬਣਾਉਣ ਲਈ ਤੀਜ ਨਾਲ ਸਬੰਧਤ ਗੀਤ ਪੇਸ਼ ਕੀਤੇ ਅਤੇ ਵੱਖ-ਵੱਖ ਗਤੀਵਿਧੀਆਂ ਵਿੱਚ ਹਿੱਸਾ ਲਿਆ ਤੇ ਰਵਾਇਤੀ ਸੰਗੀਤ ਦਾ ਅਨੰਦ ਮਾਣਿਆ। ਤੀਜ ਪੰਜਾਬ ਦੇ ਸੱਭਿਆਚਾਰ ਅਤੇ ਪਰੰਪਰਾਵਾਂ ਨਾਲ ਜੁੜਿਆ ਇੱਕ ਮਹੱਤਵਪੂਰਨ ਤਿਉਹਾਰ ਹੈ। ਆਧੁਨਿਕ ਸਮੇਂ ਵਿਚ ਅਜਿਹੇ ਸਮਾਗਮਾਂ ਦਾ ਉਦੇਸ਼ ਸਿਰਫ਼ ਇਹ ਤਿਉਹਰ ਮਨਾਉਣਾ ਨਹੀਂ ਹੈ, ਸਗੋਂ ਨੌਜਵਾਨ ਪੀੜ੍ਹੀ ਨੂੰ ਉਨ੍ਹਾਂ ਦੇ ਅਮੀਰ ਸੱਭਿਆਚਾਰਕ ਵਿਰਸੇ ਨਾਲ ਜਾਣੂ ਕਰਵਾਉਣਾ ਵੀ ਹੈ। ਇਹ ਸਮਾਗਮ ਲੋਕ ਗੀਤਾਂ, ਰਵਾਇਤੀ ਰੀਤੀ-ਰਿਵਾਜਾਂ ਤੇ ਦੋਸਤੀ ਦੀ ਭਾਵਨਾ ਨੂੰ ਉਤਸ਼ਾਹਿਤ ਕਰਨ ਦੀ ਕੋਸ਼ਿਸ਼ ਕਰਦੇ ਹਨ। ਇਸ ਸਮਾਗਮ ’ਚ ਕੁਸੁਮ, ਦੀਪਾ, ਨਿਰਮਲ, ਸਿਮਰਨ, ਕੰਵਲਜੀਤ, ਸੋਨੀਆ, ਵੀਨਾ ਗੁਪਤਾ, ਮੰਜੂ, ਰਮਾ ਢੱਲ, ਕਮਲੇਸ਼, ਦਰਸ਼ਨਾ ਢੱਲ, ਮਿੰਨੀ, ਗੁਰਚਰਨ, ਰਮਾ, ਸ਼ੁਭ ਸੇਠੀ, ਰੇਣੂ, ਸੁਮਨ, ਰੇਣੂ ਆਨੰਦ, ਊਸ਼ਾ, ਮੀਰਾ, ਰਾਜਿੰਦਰ, ਜੋਤੀ, ਸੁਨੀਤਾ, ਮੀਨਾ, ਸਵਿਤਾ, ਗੋਲਡੀ, ਨੀਲਮ, ਮਧੂ, ਸਰਿਤਾ, ਦਲਜੀਤ, ਨੀਲਮ ਅਤੇ ਸੁਸ਼ਮਾ ਸ਼ਾਮਲ ਸਨ। ਸਾਰਿਆਂ ਨੇ ਇਕੱਠੇ ਤੀਜ ਦੇ ਤਿਉਹਾਰਾਂ ਦਾ ਆਨੰਦ ਮਾਣਿਆ।