- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
-ਪਤੀ ਤੋਂ ਇਕ ਸਾਲ

-ਪਤੀ ਤੋਂ ਇਕ ਸਾਲ ਤੋਂ ਅਲੱਗ ਰਹਿ ਰਹੀ ਸੀ ਡਾਕਟਰ
-ਪਿਤਾ ਦਾ ਦੋਸ਼, ਪਰਿਵਾਰਕ ਮੈਂਬਰਾਂ 'ਤੇ ਨਹੀਂ ਕੀਤੀ ਕਾਰਵਾਈ
ਜਾਸ, ਜਲੰਧਰ : ਨੈਸ਼ਨਲ ਆਈ ਹਸਪਤਾਲ ਦੇ ਡਾ. ਪੀਯੂਸ਼ ਦੀ ਪਤਨੀ ਡਾ. ਮੀਨਾਕਸ਼ੀ ਨੇ ਖ਼ੁਦਕੁਸ਼ੀ ਕਰ ਲਈ। ਉਸ ਦੀ ਮੌਤ ਦਾ ਪਤਾ ਉਦੋਂ ਲੱਗਾ ਜਦੋਂ ਸਹਿਕਰਮੀ ਡਿਊਟੀ ’ਤੇ ਜਾਣ ਲਈ ਕੇਵਲ ਵਿਹਾਰ ਸਥਿਤ ਉਸ ਦੇ ਘਰ ਪੁੱਜੀ। ਇਸ ਦੌਰਾਨ ਡਾ. ਮੀਨਾਕਸ਼ੀ ਨੇ ਦਰਵਾਜ਼ਾ ਨਹੀਂ ਖੋਲ੍ਹਿਆ ਤੇ ਸਹੇਲੀ ਨੂੰ ਸ਼ੱਕ ਹੋਇਆ ਤੇ ਉਸ ਨੇ ਗੁਆਂਢੀਆਂ ਨੂੰ ਜਾਣਕਾਰੀ ਦਿੱਤੀ। ਗੁਆਂਢੀਆਂ ਨੇ ਖਿੜਕੀ ਦੇ ਸ਼ੀਸ਼ੇ ਤੋੜ ਕੇ ਦੇਖਿਆ ਤਾਂ ਮੀਨਾਕਸ਼ੀ ਫਰਸ਼ ’ਤੇ ਬੇਹੋਸ਼ ਪਈ ਸੀ। ਇਸ ਦੀ ਜਾਣਕਾਰੀ ਤੁਰੰਤ ਪੁਲਿਸ ਤੇ ਪਰਿਵਾਰ ਨੂੰ ਦਿੱਤੀ ਗਈ। ਡਾਕਟਰ ਮੀਨਾਕਸ਼ੀ ਪਿਛਲੇ ਇਕ ਸਾਲ ਤੋਂ ਪਤੀ ਤੋਂ ਅਲੱਗ ਰਹਿ ਰਹੀ ਸੀ ਤੇ ਕਪੂਰਥਲਾ ਦੇ ਸਿਹਤ ਕੇਂਦਰ ’ਚ ਕੰਮ ਕਰਦੀ ਸੀ। ਉਹ ਆਪਣੀ ਸਹਿਕਰਮੀ ਡਾਕਟਰ ਨਾਲ ਡਿਊਟੀ 'ਤੇ ਜਾਂਦੀ ਸੀ। ਡਾਕਟਰ ਨੇ ਖ਼ੁਦਕੁਸ਼ੀ ਕਿਉਂ ਕੀਤੀ ਇਹ ਹਾਲੇ ਵੀ ਇਕ ਬੁਝਾਰਤ ਬਣੀ ਹੋਈ ਹੈ। ਪੋਸਟਮਾਰਟਮ ਲਈ ਤਿੰਨ ਡਾਕਟਰਾਂ ਦਾ ਬੋਰਡ ਬਣਾਇਆ ਗਿਆ ਹੈ, ਜੋ ਵੀਰਵਾਰ ਨੂੰ ਪੋਸਟਮਾਰਟਮ ਕਰੇਗਾ। ਥਾਣਾ ਡਵੀਜ਼ਨ-6 ਦੇ ਏਐੱਸਆਈ ਸਤਪਾਲ ਸਿੰਘ ਨੇ ਮ੍ਰਿਤਕ ਦੇ ਪਿਤਾ ਦੇ ਬਿਆਨਾਂ 'ਤੇ ਪਤੀ ਪੀਯੂਸ਼ 'ਤੇ ਖ਼ੁਦਕੁਸ਼ੀ ਲਈ ਉਕਸਾਉਣ ਦਾ ਕੇਸ ਦਰਜ ਕੀਤਾ ਹੈ, ਜੋ ਹਾਲੇ ਵੀ ਗ੍ਰਿਫ਼ਤ ’ਚੋਂ ਬਾਹਰ ਹੈ।
ਮ੍ਰਿਤਕਾ ਦੇ ਪਿਤਾ ਨੇ ਦੋਸ਼ ਲਾਇਆ ਕਿ ਦਾਮਾਦ ਨੇ ਉਨ੍ਹਾਂ ਦੀ ਧੀ ਦੇ ਨਾਂ 'ਤੇ 45 ਲੱਖ ਰੁਪਏ ਦਾ ਕਰਜ਼ਾ ਲਿਆ ਹੋਇਆ ਸੀ। ਉਹ ਕਿਸ਼ਤਾਂ ਲਾਹ ਰਹੀ ਸੀ। ਉਨ੍ਹਾਂ ਦੇ ਦਾਮਾਦ ਦੇ ਹਸਪਤਾਲ ’ਚ ਕੰਮ ਕਰਨ ਵਾਲੀ ਇਕ ਔਰਤ ਨਾਲ ਸੰਬੰਧ ਵੀ ਸਨ, ਜਿਸ ਕਾਰਨ ਉਹ ਉਸ ਤੋਂ ਅਲੱਗ ਰਹਿ ਰਹੀ ਸੀ। ਪਿਛਲੇ ਕੁਝ ਦਿਨਾਂ ਤੋਂ ਉਹ ਆਪਣਾ ਘਰ ਖਰੀਦਣ ਦੀ ਸੋਚ ਰਹੀ ਸੀ ਅਤੇ ਬੈਂਕ ਤੋਂ ਕਰਜ਼ਾ ਲੈਣ ਗਈ ਤਾਂ ਪਤਾ ਲੱਗਾ ਕਿ ਪੀਯੂਸ਼ ਨੇ ਉਸ ਦੇ ਨਾਂ 'ਤੇ ਢਾਈ ਕਰੋੜ ਦਾ ਕਰਜ਼ਾ ਲਿਆ ਹੋਇਆ ਹੈ। ਇਹ ਜਾਣਕਾਰੀ ਮਿਲਣ 'ਤੇ ਉਸ ਨੇ ਪੀਯੂਸ਼ ਨਾਲ ਗੱਲ ਕੀਤੀ ਤਾਂ ਉਹ ਝਗੜਾ ਕਰਨ ਆ ਗਿਆ ਤੇ ਧਮਕਾਉਣ ਲੱਗਾ।
ਡਾ. ਮੀਨਾਕਸ਼ੀ ਦੇ ਪਿਤਾ ਪ੍ਰਮੋਦ ਨੇ ਕਿਹਾ ਕਿ ਧੀ ਦਾ ਵਿਆਹ ਅਕਤੂਬਰ 2018 ’ਚ ਹੋਇਆ ਸੀ। ਵਿਆਹ ਤੋਂ ਬਾਅਦ ਉਸ ਦੇ ਪਤੀ ਪੀਯੂਸ਼ ਨੇ ਥਾਰ ਗੱਡੀ ਖਰੀਦੀ ਸੀ, ਜਿਸ ਦੀਆਂ ਕਿ•ਸ਼ਤਾਂ ਉਹ ਭਰ ਰਹੀ ਸੀ। ਡਾਕਟਰ ਪੀਯੂਸ਼ ਧੀ ਨਾਲ ਕੁੱਟਮਾਰ ਵੀ ਕਰਦਾ ਸੀ। ਕਈ ਵਾਰ ਕੁੱਟਮਾਰ ਕਰਨ ਮਗਰੋਂ ਉਨ੍ਹਾਂ ਨੂੰ ਫੋਨ ਕਰਦਾ ਸੀ ਕਿ ਉਸ ਨੇ ਮੀਨਾਕਸ਼ੀ ਦੀ ਕੁੱਟਮਾਰ ਕੀਤੀ ਹੈ। ਉਸ ਕੋਲੋਂ ਗਲਤੀ ਹੋ ਗਈ। ਉਨ੍ਹਾਂ ਦੀ ਧੀ ਨੂੰ ਸ਼ੱਕ ਹੋਇਆ ਕਿ ਹਸਪਤਾਲ ਦੀ ਇਕ ਔਰਤ ਮੁਲਾਜ਼ਮ ਨਾਲ ਪੀਯੂਸ਼ ਦੇ ਸਬੰਧ ਹਨ। ਉਸ ਨੇ ਹਸਪਤਾਲ ਦੇ ਸੀਸੀਟੀਵੀ ਫੁਟੇਜ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ। ਉਸ ਨੂੰ ਇਸ ਦੇ ਸਬੂਤ ਵੀ ਮਿਲੇ ਤੇ ਇਸ ਦੀ ਜਾਣਕਾਰੀ ਉਸ ਨੇ ਪਰਿਵਾਰ ਨੂੰ ਦਿੱਤੀ। ਇਹ ਫੁਟੇਜ ਪੁਲਿਸ ਨੂੰ ਵੀ ਦਿੱਤੀ ਗਈ ਹੈ। ਮ੍ਰਿਤਦੀ ਕਾ ਮਾਂ ਨੇ ਦੋਸ਼ ਲਾਇਆ ਕਿ ਹੁਣ ਖ਼ੁਦਕੁਸ਼ੀ ਦੀ ਗੱਲ ਕੀਤੀ ਜਾ ਰਹੀ ਹੈ ਪਰ ਉਨ੍ਹਾਂ ਨੂੰ ਨਹੀਂ ਪਤਾ ਕਿ ਖ਼ੁਦਕੁਸ਼ੀ ਕੀਤੀ ਹੈ ਜਾਂ ਉਸ ਦਾ ਕਤਲ ਹੋਇਆ ਹੈ। ਹਾਲੇ ਪੋਸਟਮਾਰਟਮ ਮਗਰੋਂ ਹੀ ਕੁਝ ਪਤਾ ਲੱਗੇਗਾ ਕਿ ਅਸਲ ਕਾਰਨ ਕੀ ਹੈ।