- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਮ ਅੱਖਾਂ ਨਾਲ ਪੱਤਰਕਾਰ ਪਵਨ ਧੂਪਰ ਦੀ ਮਾਤਾ ਨੂੰ ਦਿੱਤੀ ਅੰਤਿਮ ਵਿਦਾਈ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਜਲੰਧਰ, ਜਲੰਧਰ ਦੇ ਸੀਨੀਅਰ ਪੱਤਰਕਾਰ ਤੇ ਪਵਨ ਧੂਪਰ ਦੀ ਮਾਤਾ ਸਵਰਗੀ ਸੁਰਜੀਤ ਕੌਰ ਦਾ ਬੀਤੀ ਰਾਤ ਦਿਹਾਂਤ ਹੋ ਗਿਆ ਸੀ। ਸ਼ਨਿਚਰਵਾਰ ਨੂੰ ਉਨ੍ਹਾਂ ਦਾ ਅੰਤਿਮ ਸੰਸਕਾਰ ਕਿਸ਼ਨਪੁਰਾ ਸ਼ਮਸ਼ਾਨਘਾਟ ਵਿਖੇ ਕੀਤਾ ਗਿਆ, ਜਿੱਥੇ ਨਮ ਅੱਖਾਂ ਨਾਲ ਉਨ੍ਹਾਂ ਨੂੰ ਅੰਤਿਮ ਵਿਦਾਈ ਦਿੱਤੀ ਗਈ। ਇਸ ਦੁੱਖ ਦੀ ਘੜੀ ਵਿੱਚ ਵੱਖ-ਵੱਖ ਸਮਾਜਿਕ, ਸਿਆਸੀ ਅਤੇ ਪੱਤਰਕਾਰ ਜਥੇਬੰਦੀਆਂ ਨਾਲ ਜੁੜੇ ਲੋਕ ਵੱਡੀ ਗਿਣਤੀ ਵਿੱਚ ਪਹੁੰਚੇ ਅਤੇ ਪਵਨ ਧੂਪਰ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਡੂੰਘੀ ਹਮਦਰਦੀ ਪ੍ਰਗਟ ਕੀਤੀ। ਅੰਤਿਮ ਵਿਦਾਈ ਦੇਣ ਵਾਲਿਆਂ ‘ਚ ਨਾਰਥ ਹਲਕੇ ਦੇ ਵਿਧਾਇਕ ਬਾਵਾ ਹੈਨਰੀ, ਲੋਕ ਸੰਪਰਕ ਵਿਭਾਗ ਪੰਜਾਬ ਦੇ ਜੁਆਇੰਟ ਡਾਇਰੈਕਟਰ ਮਨਵਿੰਦਰ ਸਿੰਘ, ਡਿਪਟੀ ਡਾਇਰੈਕਟਰ ਹਾਕਮ ਥਾਪਰ, ਇਲੈਕਟ੍ਰਾਨਿਕ ਮੀਡੀਆ ਐਸੋਸੀਏਸ਼ਨ ਦੇ ਪ੍ਰਧਾਨ ਸੰਦੀਪ ਸਾਹੀ, ਚੇਅਰਮੈਨ ਨਰਿੰਦਰ ਨੰਦਨ, ਪਰਮਜੀਤ ਸਿੰਘ ਰੰਗਪੁਰੀ, ਵਿਨੈਪਾਲ ਜੈਦ, ਨਰੇਸ਼ ਭਾਰਦਵਾਜ, ਸੰਦੀਪ ਕੁਮਾਰ, ਵਾਰਿਸ ਮਲਿਕ, ਪ੍ਰਿੰਟ ਐਂਡ ਇਲੈਕਟ੍ਰਾਨਿਕ ਮੀਡੀਆ ਐਸੋਸੀਏਸ਼ਨ ਦੇ ਪ੍ਰਧਾਨ ਸੁਰਿੰਦਰ ਪਾਲ, ਹਰੀਸ਼ ਸ਼ਰਮਾ, ਮਨਦੀਪ ਸ਼ਰਮਾ, ਰਾਜੀਵ ਦੁੱਗਲ, ਰਾਜੇਸ਼ ਸੇਠ, ਜਗਜੀਤ ਸਿੰਘ ਬਾਜਵਾ, ਵਿਕਾਸ ਵੋਹਰਾ, ਰਵੀਸ਼ ਸ਼ਰਮਾ, ਅਤੁਲ ਚੱਢਾ, ਲਖਬੀਰ ਸਿੰਘ, ਬਿੱਟੂ ਓਬਰਾਏ ਸਮੇਤ ਕਈ ਪਤਵੰਤੇ ਹਾਜ਼ਰ ਸਨ।