- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼ਿਵ ਜੋਤੀ ਪਬਲਿਕ ਸਕੂਲ ਦੇ ਜੇਤੂ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ

ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਸ਼ਿਵ ਜੋਤੀ ਪਬਲਿਕ ਸਕੂਲ ਦੇ ਪ੍ਰਬੰਧਕ ਤੇ ਪ੍ਰਿੰਸੀਪਲ ਪ੍ਰਵੀਨ ਸੈਲੀ ਦੀ ਅਗਵਾਈ ਹੇਠ ਵਿਦਿਆਰਥੀਆਂ ਦੀ ਇਕ ਟੀਮ ਨੇ ਗੁਰੂ ਵਿਰਜਾਨੰਦ ਮਹਾਂਵਿਦਿਆਲਾ ਕਰਤਾਰਪੁਰ ਵਿਖੇ ਕਰਵਾਏ 'ਅੰਤਰ-ਸਕੂਲ ਸਮੂਹਿਕ ਗਾਇਨ ਮੁਕਾਬਲੇ' ’ਚ ਭਾਗ ਲਿਆ। ਸੰਗੀਤ ਵਿਭਾਗ ਦੀ ਅਗਵਾਈ ’ਚ, ਪਵਨੀ, ਮਿਸ਼ਟੀ, ਰੀਤ ਕੁਮਾਰੀ, ਪਵਨੀ ਅਰੋੜਾ ਤੇ ਜਸ਼ਨਪ੍ਰੀਤ ਸਿੰਘ ਦੀ ਟੀਮ ਨੇ ਆਪਣੀ ਗਾਇਕੀ ਦਾ ਹੁਨਰ ਦਿਖਾਇਆ ਤੇ ਸੀਨੀਅਰ ਵਰਗ ’ਚ ਤੀਜਾ ਸਥਾਨ ਹਾਸਲ ਕੀਤਾ। ਇਸੇ ਮੁਕਾਬਲੇ ਦੇ ਜੂਨੀਅਰ ਵਰਗ ’ਚ, ਤ੍ਰਿਸ਼ਾ, ਰਿਸ਼ਿਤਾ ਜੰਡੇ, ਪਲਕ ਕੁਮਾਰੀ, ਆਰਾਧਿਆ ਤੇ ਸਮ੍ਰਿਧੀ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਜੇਤੂ ਟੀਮਾਂ ਨੂੰ ਪ੍ਰਬੰਧਕਾਂ ਵੱਲੋਂ ਟਰਾਫੀਆਂ ਨਾਲ ਸਨਮਾਨਿਤ ਕੀਤਾ ਗਿਆ। ਪ੍ਰਿੰਸੀਪਲ ਪ੍ਰਵੀਨ ਸੈਲੀ ਨੇ ਦੋਵਾਂ ਟੀਮਾਂ ਦੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਇਸ ਪ੍ਰਾਪਤੀ 'ਤੇ ਵਧਾਈ ਦਿਤੀ ਤੇ ਸਨਮਾਨਿਤ ਕੀਤਾ। ਡਾ. ਵਿਦੁਰ ਜੋਤੀ ਚੇਅਰਮੈਨ, ਟਰੱਸਟ, ਡਾ. ਸੁਵਿਕ੍ਰਮ ਜੋਤੀ ਚੇਅਰਮੈਨ-ਕਮ-ਮੈਨੇਜਰ, ਪ੍ਰਬੰਧਕੀ ਕਮੇਟੀ ਤੇ ਜਨਰਲ ਸਕੱਤਰ, ਟਰੱਸਟ, ਵਾਈਸ-ਪ੍ਰਿੰਸੀਪਲ ਰਮਨਦੀਪ ਤੇ ਸਹਾਇਕ ਵਾਈਸ-ਪ੍ਰਿੰਸੀਪਲ ਮਮਤਾ ਅਰੋੜਾ ਨੇ ਵੀ ਜੇਤੂਆਂ ਨੂੰ ਵਧਾਈ ਦਿੱਤੀ ਤੇ ਅਗਵਾਈ ਕਰਨ ਵਾਲੇ ਅਧਿਆਪਕਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ।