- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੇਂਟਿੰਗ ਮੁਕਾਬਲੇ ਦੇ ਜੇਤੂ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ

ਸੁਖਵਿੰਦਰ ਸਿੰਘ, ਪੰਜਾਬੀ ਜਾਗਰਣ, ਭੋਗਪੁਰ
ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬਿਨਪਾਲਕੇ (ਜਲੰਧਰ) ਵਿਖੇ ਪ੍ਰਿੰਸੀਪਲ ਸੁਰਿੰਦਰ ਕੁਮਾਰ ਰਾਣਾ ਦੀ ਅਗਵਾਈ ਵਿੱਚ ਸਵੱਛਤਾ ਪਖਵਾੜਾ ਮਨਾਇਆ ਗਿਆ। ਗਰੀਨ ਡਰਾਈਵ ਤਹਿਤ ਵਿਦਿਆਰਥੀਆਂ ਨੇ ਨਵੇਂ ਪੌਦੇ ਲਗਾਏ, ਗਮਲਿਆਂ ਅਤੇ ਬੂਟਿਆਂ ਦੀ ਸਫਾਈ ਕੀਤੀ ਤੇ ਬੂਟਿਆਂ ਨੂੰ ਪਾਣੀ ਦਿੱਤਾ। ਅਧਿਆਪਕਾਂ ਵੱਲੋਂ ਬੱਚਿਆਂ ਨੂੰ ਹੱਥ ਧੋ ਕੇ ਖਾਣਾ ਖਾਣ ਦੀ ਮਹੱਤਤਾ ਬਾਰੇ ਦੱਸਿਆ। ਪ੍ਰਿੰਸੀਪਲ ਵਲੋਂ ਐੱਸ ਐੱਮ ਸੀ ਮੈਂਬਰਾਂ ਅਤੇ ਕਮਿਊਨਿਟੀ ਮੈਂਬਰਾਂ ਨਾਲ ਸਵੱਛਤਾ ਵਿਸ਼ੇ ਬਾਰੇ ਗੱਲਬਾਤ ਕੀਤੀ ਤੇ ਸਹਿਯੋਗ ਦੇਣ ਦੀ ਅਪੀਲ ਕੀਤੀ। ਵਿਦਿਆਰਥੀਆਂ ਵੱਲੋਂ ਬਣਾਏ ਸਲੋਗਨ ਅਤੇ ਪੇਂਟਿੰਗ ਚਾਰਟਾਂ ਦੀ ਨੁਮਾਇਸ਼ ਲਗਾਈ ਗਈ। ਇਸ ਮੁਕਾਬਲੇ ’ਚ 9ਵੀਂ ਕਲਾਸ ਦੀ ਵਿਦਿਆਰਥਣ ਪ੍ਰਭਜੋਤ ਕੌਰ ਭੋਗਲ ਨੇ ਪਹਿਲਾ ਸਥਾਨ, 8ਵੀਂ ਕਲਾਸ ਦੇ ਵਿਦਿਆਰਥੀ ਰਾਜੀਵ ਕੁਮਾਰ ਨੇ ਦੂਜਾ ਅਤੇ 9ਵੀਂ ਕਲਾਸ ਦੀ ਵਿਦਿਆਰਥਣ ਅਨੰਨਿਆਂ ਠਾਕੁਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਪ੍ਰਿੰਸੀਪਲ ਨੇ ਜੇਤੂ ਵਿਦਿਆਰਥੀਆਂ ਨੂੰ ਮੈਰਿਟ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਹਾਊਸ ਦੇ ਇੰਚਾਰਜ ਲੈਕਚਰਾਰ ਪਰਮਿੰਦਰਜੀਤ ਕੌਰ, ਐਕਟੀਵਿਟੀ ਇੰਚਾਰਜ ਗਗਨਦੀਪ ਕੌਰ, ਸੁਖਵਿੰਦਰ ਕੌਰ, ਸਰਬਜੀਤ ਕੌਰ, ਕਮਲਦੀਪ ਕੌਰ ਤੇ ਦਮਨਪ੍ਰੀਤ ਕੌਰ ਹਾਜ਼ਰ ਸਨ।