ਨੰਬਰੀ ਟਿੱਪਰਾਂ ’ਤੇ ਪ੍ਰਸ਼ਾਸਨ ਕਦੋਂ ਕਰੇਗਾ ਕਾਰਵਾਈ : ਰੁਪਾਣਾ ਨੰਬਰੀ ਟਿੱਪਰਾਂ ਤੇ ਪ੍ਰਸ਼ਾਸਨ ਕਦੋਂ ਕਰੇਗਾ ਕਾਰਵਾਈ ਰੁਪਾਣਾ
Publish Date: Wed, 19 Aug 2026 08:03 PM (IST)
Updated Date: Wed, 19 Aug 2026 08:06 PM (IST)
ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਕੀਤੇ ਜਾਣਗੇ ਚਲਾਨ : ਹਰਦੀਪ ਸਿੰਘ ਇੰਸਪੈਕਟਰ ਅਜੇ ਸਿੰਘ ਨਾਗੀ, ਪੰਜਾਬੀ ਪੰਜਾਬੀ ਫਿਲੌਰ : ਨਵਾਂਸ਼ਹਿਰ ਲਸਾੜਾ, ਮਕੁੰਦਪੁਰ ਦੁਸਾਂਝ ਕਲਾਂ ਫਗਵਾੜਾ ਰੋਡ ’ਤੇ ਬਿਨਾਂ ਨੰਬਰੀ ਓਵਰਲੋਡ ਟਿੱਪਰ ਦੇ ਚਾਲਕ ਸ਼ਰੇਆਮ ਟਰੈਫਿਕ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਨਜ਼ਰ ਆਉਂਦੇ ਹਨ। ਇਲਾਕਾ ਵਾਸੀਆਂ ਨੇ ਦੱਸਿਆ ਕਿ ਇਨ੍ਹਾਂ ਸੜਕਾਂ ’ਤੇ ਸਕੂਲ ਅਤੇ ਧਾਰਮਿਕ ਅਸਥਾਨ ਸਥਿਤ ਹਨ। ਵਾਹਨ ਓਵਰ ਸਪੀਡ ਹੋਣ ਕਰ ਕੇ ਸੰਗਤਾਂ ਤੇ ਸਕੂਲੀ ਬੱਚਿਆਂ ਨੂੰ ਲੰਘਣ ’ਚ ਬਹੁਤ ਮੁਸ਼ਕਲਾਂ ਆਉਂਦੀਆਂ ਹਨ।• ਭਾਰਤੀ ਜਨਤਾ ਪਾਰਟੀ ਵਿਮੁਕਤ ਜਾਤੀਆਂ ਪੰਜਾਬ ਦੇ ਪ੍ਰਧਾਨ ਤਰਸੇਮ ਰੁਪਾਣਾ ਨੇ ਆਪ ਸਰਕਾਰ ਦੀ ਲੀਡਰਸ਼ਿਪ ’ਤੇ ਵਿਅੰਗ ਕੱਸਦਿਆਂ ਕਿਹਾ ਕਿ ਉਹ ਨਿੱਤ ਬਿਨਾਂ ਨੰਬਰਾਂ ’ਤੇ ਓਵਰਲੋਡ ਤੇ ਓਵਰਸਪੀਡ ਵਾਹਨਾਂ ’ਤੇ ਕਾਰਵਾਈ ਕਰਨ ਦੇ ਦਾਅਵੇ ਕਰਦੇ ਹਨ ਪਰ ਇਨ੍ਹਾਂ ਸੜਕਾਂ ’ਤੇ ਕਈ ਵਾਹਨਾਂ ਉੱਤੇ ਨੰਬਰ ਪਲੇਟਾਂ ਨਜ਼ਰ ਨਹੀਂ ਆਉਂਦੀਆਂ। ਇਸ ਸਬੰਧੀ ਟ੍ਰੈਫਿਕ ਪੁਲਿਸ ਦਿਹਾਤੀ ਦੇ ਇੰਚਾਰਜ ਹਰਦੀਪ ਸਿੰਘ ਇੰਸਪੈਕਟਰ, ਥਾਣੇਦਾਰ ਗੁਰਨਾਮ ਸਿੰਘ, ਥਾਣੇਦਾਰ ਬਲਜੀਤ ਸਿੰਘ, ਥਾਣੇਦਾਰ ਜਸਪਾਲ ਸਿੰਘ ਤੇ ਉਨ੍ਹਾਂ ਦੀ ਟੀਮ ਵੱਲੋਂ ਲਸਾੜਾ ਵਿਖੇ ਵਿਸ਼ੇਸ਼ ਨਾਕਾਬੰਦੀ ਕਰ ਕੇ ਬਿਨਾਂ ਨੰਬਰਾਂ ’ਤੇ ਓਵਰਲੋਡ ਤੇ ਓਵਰ ਸਪੀਡ ਵਾਹਨ ਚਾਲਕਾਂ ਦੇ ਮੌਕੇ ’ਤੇ ਹੀ ਚਲਾਨ ਕੀਤੇ ਤੇ ਵਾਹਨ ਚਾਲਕਾਂ ਨੂੰ ਅਪੀਲ ਕੀਤੀ ਕਿ ਆਪਣੇ ਵ੍ਹੀਕਲਾਂ ਦੇ ਪੂਰੇ ਕਾਗਜ਼ਾਤ ਰੱਖੋ ਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰੋ।