- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ੍ਰੀ ਦੇਵੀ ਤਾਲਾਬ ਮੰਦਰ ਵਿਖੇ ਸਾਪਤਾਹਿਕ ਭਜਨ ਸੰਧਿਆ, ਸੁਨੀਤਾ ਕਪੂਰ ਨੇ ਭਜਨਾਂ ਨੇ ਬੰਨ੍ਹਿਆ ਭਗਤੀ ਦਾ ਰੰਗ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਸਿੱਧ ਸ਼ਕਤੀਪੀਠ ਸ੍ਰੀ ਦੇਵੀ ਤਾਲਾਬ ਮੰਦਰ ਦੇ ਪਾਵਨ ਦਰਬਾਰ ’ਚ ਸਾਪਤਾਹਿਕ ਭਜਨ ਸੰਧਿਆ ਕਰਵਾਈ ਗਈ। ਇਸ ਮੌਕੇ ਪ੍ਰਸਿੱਧ ਭਜਨ ਗਾਇਕਾ ਤੇ ਸਟੇਟ ਐਵਾਰਡੀ ਸੁਨੀਤਾ ਕਪੂਰ ਨੇ ਮਾਂ ਭਗਵਤੀ ਦੇ ਸ੍ਰੀ ਚਰਨਾਂ ’ਚ ਭਜਨ ਪੇਸ਼ ਕਰ ਕੇ ਭਗਤੀ ਰਸ ਨਾਲ ਸਰਾਬੋਰ ਕਰ ਦਿੱਤਾ। “ਮੇਰੀ ਮੈਯਾ ਕੇ ਦਰਬਾਰ ਸੇ, ਖਾਲੀ ਕੋਈ ਜਾਤਾ ਨਹੀਂ…”, “ਚਲੋ ਬੁਲਾਵਾ ਆਇਆ ਹੈ, ਮਾਤਾ ਨੇ ਬੁਲਾਇਆ ਹੈ…” ਤੇ “ਪਿਆਰਾ ਸਜਾ ਹੈ ਤੇਰਾ ਦੁਆਰ ਭਵਾਨੀ” ਵਰਗੇ ਭਗਤੀਮਈ ਭਜਨ ਪੇਸ਼। ਭਜਨਾਂ ਦੌਰਾਨ ਸ਼ਰਧਾਲੂ ਝੂਮਦੇ, ਤਾਲੀਆਂ ਵਜਾਉਂਦੇ ਤੇ ਮਾਂ ਭਗਵਤੀ ਦੇ ਜੈਕਾਰੇ ਲਗਾਉਂਦੇ ਨਜ਼ਰ ਆਏ। ਇਸ ਮੌਕੇ ਸੁਨੀਤਾ ਕਪੂਰ ਨੇ ਸ਼ਰਧਾਲੂਆਂ ਨੂੰ ਸੰਦੇਸ਼ ਦਿੰਦਿਆਂ ਕਿਹਾ ਕਿ ਮਾਂ ਭਗਵਤੀ ਦੀ ਭਗਤੀ ਸਿਰਫ਼ ਪੂਜਾ-ਪਾਠ ਤੱਕ ਸੀਮਿਤ ਨਹੀਂ ਹੈ। ਲੋੜਵੰਦਾਂ ਦੀ ਸੇਵਾ, ਬਜ਼ੁਰਗਾਂ ਦਾ ਸਤਿਕਾਰ, ਗਰੀਬਾਂ ਦੀ ਸਹਾਇਤਾ ਤੇ ਮਨੁੱਖਤਾ ਦੀ ਸੇਵਾ ਕਰਨਾ ਵੀ ਸੱਚੀ ਭਗਤੀ ਹੈ। ਭਜਨ ਸੰਧਿਆ ਦੌਰਾਨ ਸ਼੍ਰੀ ਦੇਵੀ ਤਾਲਾਬ ਮੰਦਰ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਰਾਜੇਸ਼ ਵਿਜ, ਹਰਪ੍ਰੀਤ ਵਾਲੀਆ, ਬਲਦੇਵ ਆਨੰਦ, ਰਮਨ ਸ਼ਰਮਾ, ਪਵਨ ਮਹਿਤਾ, ਅਰੁਣ ਵਰਮਾ, ਮਾਸਟਰ ਹਰੀ ਚੰਦ, ਸ਼ਿਵ ਸਹਿਗਲ, ਕਪਿਲ ਸਹਿਗਲ ਸਮੇਤ ਹੋਰ ਪਤਵੰਤੇ ਵੀ ਹਾਜ਼ਰ ਰਹੇ। ਕਮੇਟੀ ਵੱਲੋਂ ਸੁਨੀਤਾ ਕਪੂਰ ਨੂੰ ਮਾਂ ਭਗਵਤੀ ਦੀ ਚੁੰਨੀ ਪਾ ਕੇ ਤੇ ਸਨਮਾਨ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ।