29 ਤੋਂ ਬਾਅਦ ਬਦਲੇਗਾ ਮੌਸਮ, ਮੀਂਹ ਦੀ ਸੰਭਾਵਨਾ
ਜਾਸ, ਜਲੰਧਰ ਜਲੰਧਰ
Publish Date: Tue, 24 Mar 2026 07:02 PM (IST)
Updated Date: Tue, 24 Mar 2026 09:28 PM (IST)
ਜਲੰਧਰ ’ਚ ਮੌਸਮ ਲਗਾਤਾਰ ਬਦਲ ਰਿਹਾ ਹੈ। ਪਿਛਲੇ ਦੋ ਦਿਨਾਂ ’ਚ ਧੁੱਪ ਨਿਕਲਣ ਨਾਲ ਦੋ ਡਿਗਰੀ ਵੱਧ ਤੋਂ ਵੱਧ ਤਾਪਮਾਨ ਦਰਜ ਕੀਤਾ ਗਿਆ ਹੈ। ਮੌਸਮ ਵਿਭਾਗ ਅਨੁਸਾਰ ਆਉਣ ਵਾਲੀ 29 ਅਤੇ 30 ਮਾਰਚ ਨੂੰ ਮੀਂਹ ਪੈਣ ਦੀ ਸੰਭਾਵਨਾ ਹੈ। ਜੇ ਮੀਂਹ ਪੈਂਦਾ ਹੈ ਤਾਂ ਵੱਧ ਤੋਂ ਵੱਧ ਤਾਪਮਾਨ 26 ਡਿਗਰੀ ਤੱਕ ਪੁੱਜ ਜਾਵੇਗਾ। ਫਿਲਹਾਲ ਅਗਲੇ ਚਾਰ ਦਿਨਾਂ ’ਚ ਆਸਮਾਨ ਸਾਫ ਰਹਿਣ ਦੀ ਉਮੀਦ ਹੈ। ਰਾਤ ਵੇਲੇ ਹਲਕੀ ਠੰਢ ਰਹਿਣ ਦੀ ਸੰਭਾਵਨਾ ਹੈ। ਮੰਗਲਵਾਰ ਦੀ ਗੱਲ ਕਰੀਏ ਤਾਂ 16 ਡਿਗਰੀ ਘੱਟੋ-ਘੱਟ ਤੇ 19 ਡਿਗਰੀ ਵੱਧ ਤੋਂ ਵੱਧ ਤਾਪਮਾਨ ਦਰਜ ਕੀਤਾ ਗਿਆ ਹੈ।
---
ਆਉਣ ਵਾਲੇ ਦਿਨਾਂ ’ਚ ਤਾਪਮਾਨ
ਤਰੀਕ ਘੱਟੋ-ਘੱਟ ਵੱਧ ਤੋਂ ਵੱਧ
25 ਮਾਰਚ 17 ਡਿਗਰੀ 29 ਡਿਗਰੀ
26 ਮਾਰਚ 19 ਡਿਗਰੀ 27 ਡਿਗਰੀ
27 ਮਾਰਚ 18 ਡਿਗਰੀ 28 ਡਿਗਰੀ
28 ਮਾਰਚ 19 ਡਿਗਰੀ 28 ਡਿਗਰੀ
29 ਮਾਰਚ 20 ਡਿਗਰੀ 26 ਡਿਗਰੀ
30 ਮਾਰਚ 20 ਡਿਗਰੀ 27 ਡਿਗਰੀ