- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਲੰਧਰ ਦੀਆਂ ਸਮੂਹ ਵਪਾਰਕ ਜਥੇਬੰਦੀਆਂ ਦੀ ਇਕ ਮੀਟਿੰਗ

ਸ਼ੈਲੀ, ਪੰਜਾਬੀ ਜਾਗਰਣ, ਜਲੰਧਰ
ਜਲੰਧਰ ਦੀਆਂ ਵੱਖ-ਵੱਖ ਹੋਲਸੇਲ ਐਸੋਸੀਏਸ਼ਨਾਂ ਦੇ ਅਹੁਦੇਦਾਰਾਂ ਦੀ ਮੀਟਿੰਗ ਕੀਤੀ। ਇਸ ਦੌਰਾਨ ਕਰੀਬ 50 ਵੱਖ ਵੱਖ ਹੋਲ ਸੇਲ ਐਸੋਸੀਏਸ਼ਨਾਂ ਦੇ ਅਹੁਦੇਦਾਰ ਮੌਜੂਦ ਰਹੇ। ਜਿਨ੍ਹਾਂ ਵਿਚ ਬਲਜੀਤ ਸਿੰਘ ਆਹਲੂਵਾਲੀਆ, ਰਵਿੰਦਰ ਧੀਰ, ਜਸਪ੍ਰੀਤ ਰਿੱਪੀ, ਜਸਵਿੰਦਰ ਸਿੰਘ ਸਚਦੇਵਾ, ਹਰਪ੍ਰੀਤ ਸਿੰਘ ਨੀਟੂ, ਅਮਿਤ ਵਧਵਾ, ਵਿਸ਼ਵਜੀਤ ਸਿੱਕਾ, ਦੀਪਾ ਨਿਸ਼ਚਲ, ਸ਼ਿਵਨਾਥ ਸਿੱਧੂ ਨੀਟੂ ਟੱਕਰ, ਜਸਪਾਲ ਸਿੰਘ, ਨਰੇਸ਼ ਮਲਹੋਤਰਾ, ਦੀਪਕ ਜੋਸ਼ੀ, ਨੀਰਜ ਮਗੂ, ਪ੍ਰਭੂ ਜੱਗੀ, ਨਿਰਮਲ ਸਿੰਘ ਬੇਦੀ, ਪ੍ਰੀਤਮ ਸਿੰਘ, ਕ੍ਰਿਸ਼ਨ ਲਾਲ, ਅਮਿਤ ਸਹਿਗਲ, ਸੁਰੇਸ਼ ਗੁਪਤਾ, ਹਰਪ੍ਰੀਤ ਲਵਲੀ, ਜਸਪਾਲ ਫਲੋਰਾ, ਸਰਬਜੀਤ ਅਨੰਦ, ਬਲਬੀਰ ਸਿੰਘ ਨੀਟਾ ਮੁਰਗਈ ਤੇ ਅਸ਼ਵਨੀ ਛਾਬੜਾ ਆਦਿ ਹਾਜ਼ਰ ਸਨ।
ਮੀਟਿੰਗ ’ਚ ਸਾਂਝੇ ਤੌਰ ’ਤੇ ਇਹ ਫੈਸਲਾ ਲਿਆ ਗਿਆ ਕਿ ਜਿਵੇਂ ਅਗਸਤ ਮਹੀਨੇ ’ਚ ਵੱਖ-ਵੱਖ ਧਾਰਮਿਕ ਸੰਸਥਾਵਾ ਵੱਲੋਂ ਇਕ ਮਹੀਨੇ ’ਚ 3 ਵਾਰ ਪੰਜਾਬ ਬੰਦ ਦਾ ਸੱਦਾ ਸੀ ਜਿਸ ਦੌਰਾਨ ਸਾਰੇ ਹੀ ਵਪਾਰੀਆਂ ਨੇ ਵੀ ਉਨ੍ਹਾਂ ਦਾ ਸਮਰਥਨ ਕਰਦੇ ਹੋਏ ਆਪਣੇ ਕੰਮਕਾਰ ਬੰਦ ਰੱਖੇ। ਇਸ ਮੌਕੇ ’ਤੇ ਬੋਲਦਿਆਂ ਵਪਾਰੀ ਆਗੂ ਬਲਜੀਤ ਸਿੰਘ ਆਹਲੂਵਾਲੀਆ ਨੇ ਕਿਹਾ ਕਿ ਵਪਾਰੀ ਵਰਗ ਨੇ ਹਮੇਸ਼ਾ ਸਮਾਜਿਕ ਤੇ ਧਾਰਮਿਕ ਸਬੰਧਾਂ ਨੂੰ ਸਮਰਪਣ ਦੀ ਭਾਵਨਾ ਨਾਲ ਨਿਭਾਇਆ ਹੈ। ਹਾਲਾਂਕਿ, ਵੱਖ-ਵੱਖ ਜਥੇਬੰਦੀਆਂ ਵੱਲੋਂ ਬਾਜ਼ਾਰ ਬੰਦ ਕਰਨ ਦੇ ਵਾਰ-ਵਾਰ ਦਿੱਤੇ ਜਾ ਰਹੇ ਸੱਦਿਆਂ ਕਾਰਨ ਵਪਾਰ 'ਤੇ ਮਾੜਾ ਅਸਰ ਪੈ ਰਿਹਾ ਹੈ, ਜੋ ਪਹਿਲਾਂ ਹੀ ਮੰਦੀ ਦੇ ਦੌਰ ਵਿੱਚੋਂ ਲੰਘ ਰਿਹਾ ਹੈ।
ਮੀਟਿੰਗ ਦੌਰਾਨ ਵਪਾਰੀਆਂ ਨੇ ਕਿਹਾ ਕਿ ਵਪਾਰੀ ਵਰਗ ਪੂਰੀ ਤਰ੍ਹਾਂ ਧਾਰਮਿਕ ਤੇ ਸਮਾਜਿਕ ਸੰਗਠਨਾਂ ਨੂੰ ਸਮਰਥਨ ਦੇਣਾ ਚਾਹੁੰਦਾ ਹੈ ਪਰ ਕਾਰੋਬਾਰ ਦੀ ਲਗਾਤਾਰ ਗਿਰਾਵਟ ਦੇ ਮੱਦੇਨਜ਼ਰ ਅੱਜ ਸਾਂਝੇ ਤੌਰ ਤੇ ਇਹ ਫੈਸਲਾ ਲਿਆ ਗਿਆ ਹੈ ਕਿ ਕਿਸੇ ਵੀ ਮਸਲੇ ਦੇ ਰੋਸ ਪ੍ਰਦਰਸ਼ਨ ਤੇ ਹੁਣ ਪੂਰੇ ਦਿਨ ਵਪਾਰਕ ਅਦਾਰਾ ਬੰਦ ਨਹੀਂ ਹੋਵੇਗਾ। ਜੇ ਵਪਾਰਕ ਅਦਾਰੇ ਬੰਦ ਕਰਨ ਦੀ ਜ਼ਰੂਰਤ ਸਮਝੀ ਜਾਵੇਗੀ ਤਾਂ ਇਹ ਬੰਦ ਅੱਧੇ ਦਿਨ (2 ਵਜੇ) ਤੱਕ ਹੀ ਹੋਵੇਗਾ। ਇਸ ਸੰਬੰਧੀ ਅਗਲੀ ਮੀਟਿੰਗ ਧਾਰਮਿਕ ਜਥੇਬੰਦੀਆਂ, ਸਮਾਜਿਕ ਸੰਗਠਨ ਤੇ ਉਚੇਚੇ ਤੌਰ ਤੇ ਪ੍ਰਸ਼ਾਸ਼ਨ ਨਾਲ ਬਹੁਤ ਜਲਦੀ ਕੀਤੀ ਜਾਵੇਗੀ।