- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਚਿੱਟੀ ਵੇਈਂ ਨੂੰ ਬਚਾਉਣ ਲਈ ਹੁਣ ਆਰ-ਪਾਰ ਦੀ ਲੜਾਈ ਲੜਾਂਗੇ - ਭਾਈ ਸੁਖਜੀਤ ਸਿੰਘ ਖੋਸੇ

-ਵੇਈਂ ਦੇ ਗੰਦੇ ਪਾਣੀ ਨੂੰ ਰੋਕਣ ਲਈ ਪੱਕਾ ਬੰਨ੍ਹ ਮਾਰਨ ਲਈ ਮਜਬੂਰ ਹੋਵਾਂਗੇ
ਮਹਿੰਦਰ ਰਾਮ ਫੁੱਗਲਾਣਾ, ਪੰਜਾਬੀ ਜਾਗਰਣ, ਜਲੰਧਰ : ਚਿੱਟੀ ਵੇਈਂ ਮੋਰਚਾ ਕਮੇਟੀ ਨੇ ਡੀਸੀ ਦਫਤਰ ਜਲੰਧਰ ਸਾਹਮਣੇ ਰੋਸ ਮੁਜ਼ਾਹਰਾ ਕੀਤਾ। ਇਸ ਰੋਸ ਰੈਲੀ ਨੂੰ ਸੰਬੋਧਨ ਕਰਦਿਆਂ ਭਾਈ ਸੁਖਜੀਤ ਸਿੰਘ ਖੋਸੇ ਨੇ ਚਿੱਟੀ ਵੇਈਂ ’ਚ ਪੈ ਰਹੇ ਗੰਦੇ ਪਾਣੀ ਤੇ ਸਨਅਤੀ ਪ੍ਰਦੂਸ਼ਣ ’ਤੇ ਗੰਭੀਰ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਚਿੱਟੀ ਵੇਈਂ ਸਿਰਫ਼ ਇਕ ਪਾਣੀ ਦੀ ਧਾਰਾ ਨਹੀਂ, ਸਗੋਂ ਦੋਆਬੇ ਦੀ ਧਰਤੀ, ਖੇਤੀਬਾੜੀ, ਵਾਤਾਵਰਣ ਤੇ ਲੋਕਾਂ ਦੀ ਜ਼ਿੰਦਗੀ ਨਾਲ ਜੁੜਿਆ ਮਹੱਤਵਪੂਰਨ ਕੁਦਰਤੀ ਸਰੋਤ ਹੈ। ਆਗੂਆਂ ਨੇ ਮੰਗ ਕੀਤੀ ਕਿ ਚਿੱਟੀ ਵੇਈਂ ’ਚ ਪੈ ਰਹੇ ਹਰ ਕਿਸਮ ਦੇ ਅਣਸੋਧੇ ਉਦਯੋਗਿਕ ਪਾਣੀ ਨੂੰ ਤੁਰੰਤ ਰੋਕਿਆ ਜਾਵੇ, ਸ਼ਹਿਰੀ ਸੀਵਰੇਜ ਨੂੰ ਬਿਨਾਂ ਟ੍ਰੀਟਮੈਂਟ ਵੇਈਂ ’ਚ ਪਾਉਣ ਵਾਲੇ ਨਿਕਾਸ ਬੰਦ ਕੀਤੇ ਜਾਣ, ਸਾਰੇ ਐੱਸਟੀਪੀ / ਸੀਈਟੀਪੀ ਦੀ ਸਮਰੱਥਾ, ਕਾਰਗੁਜ਼ਾਰੀ ਤੇ ਆਊਟਲੈੱਟ ਦੀ ਗੁਣਵੱਤਾ ਦੀ ਸੁਤੰਤਰ ਜਾਂਚ ਕਰਵਾਈ ਜਾਵੇ, ਪ੍ਰਦੂਸ਼ਣ ਫੈਲਾਉਣ ਵਾਲੀਆਂ ਇਕਾਈਆਂ ਦੀ ਪਛਾਣ ਕਰਕੇ ਬਣਦੀ ਕਾਰਵਾਈ ਕੀਤੀ ਜਾਵੇ, ਚਿੱਟੀ ਵੇਈਂ ਦੇ ਪਾਣੀ, ਤਲਛਟ ਤੇ ਆਲੇ-ਦੁਆਲੇ ਦੀ ਮਿੱਟੀ ਦੀ ਨਿਯਮਤ ਵਿਗਿਆਨਕ ਜਾਂਚ ਕਰਵਾਈ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਪ੍ਰਸ਼ਾਸਨ ਨੇ ਇਸ ਇਲਾਕੇ ਦੀਆਂ ਮੰਗਾਂ ਨਾ ਮੰਨੀਆਂ ਤਾਂ ਸਖਤ ਐਕਸ਼ਨ ਸ਼ੁਰੂ ਕੀਤਾ ਜਾਵੇਗਾ। ਇਸ ਰੋਸ ਪ੍ਰਦਰਸ਼ਨ ਨੂੰ ਭਾਈ ਅਜੇਪਾਲ ਸਿੰਘ ਮੁਰੀਦਵਾਲ, ਭਾਈ ਰਾਜਪਾਲ ਸਿੰਘ, ਭਾਈ ਕੁਲਵਿੰਦਰ ਸਿੰਘ ਮਸ਼ਿਆਨਾ, ਭਾਈ ਮੋਹਨ ਸਿੰਘ ਨੱਲ, ਭਾਈ ਮਾਨ ਸਿੰਘ ਖੋਸੇ, ਭਾਈ ਬਿੰਦਰ ਸਿੰਘ, ਦਲਜੀਤ ਸਿੰਘ, ਗੁਰਵਿੰਦਰ ਸਿੰਘ, ਸੰਦੀਪ ਸਿੰਘ, ਹਰਜੋਬਨ ਸਿੰਘ, ਹਰਮਨ ਸਿੰਘ, ਗੋਪੀ ਸਰਪੰਚ, ਕਿਸਾਨ ਯੂਨੀਅਨ ਫ਼ਤਿਹ ਭਾਈ ਅਮਰੀਕ ਸਿੰਘ, ਕਿਸਾਨ ਯੂਨੀਅਨ ਪੰਜਾਬ ਸਲਵਿੰਦਰ ਸਿੰਘ,ਭਾਈ ਦਿਲਬਾਗ ਸਿੰਘ ਦਾਰਾ, ਭਾਈ ਸੁਖਵਿੰਦਰ ਸਿੰਘ , ਜਸਵਿੰਦਰ ਸਿੰਘ, ਤਾਰਾ ਸਿੰਘ, ਬਲਵਿੰਦਰ ਸਿੰਘ ਕਾਲਾ, ਸੁਰਜੀਤ ਸਿੰਘ ਸਰਪੰਚ, ਭਾਈ ਆਤਮਾ ਸਿੰਘ, ਜੋਰਾ ਸਿੰਘ, ਕਿਸਾਨ ਯੂਨੀਅਨ ਲੱਖੋਵਾਲ ਬੂਟਾ ਸਿੰਘ, ਭਾਈ ਰਣਜੀਤ ਸਿੰਘ ਬਲਰਾਜ ਸਿੰਘ ਦੋਆਬਾ ਕਿਸਾਨ ਯੂਨੀਅਨ ਭਾਈ ਬਲਕਾਰ ਸਿੰਘ, ਬਿੱਕਰ ਸਿੰਘ ਸਰਪੰਚ ਨੇ ਵੀ ਰੋਸ ਰੈਲੀ ਨੂੰ ਸੰਬੋਧਨ ਕੀਤਾ।