ਮਹੱਲੇ ’ਚ ਗੰਦਾ ਪਾਣੀ ਆਉਣ ਕਾਰਨ ਲੋਕ ਪ੍ਰੇਸ਼ਾਨ ਸ਼ਹੀਦ ਬਾਬੂ ਲਾਭ ਸਿੰਘ ਨਗਰ ਦੇ ਮਾਤਾ ਗੁ਼ਜਰੀ ਸਕੂਲ ਨੇੜੇ ਗੰਦਾ ਪਾਣੀ ਦੀ ਸ਼ਿਕਾਇਤ ਲੋਕ ਪ੍ਰੇਸ਼ਾਨ
Publish Date: Sun, 11 Oct 2026 07:43 PM (IST)
Updated Date: Mon, 12 Oct 2026 04:06 AM (IST)
-ਭਾਰਗੋ ਕੈਂਪ ਨੇੜੇ ਸੜਕ ’ਤੇ ਪਏ ਟੋਏ ਲੋਕਾਂ ਵੱਲੋਂ ਭਰੇ ਗਏ ਪੰਜਾਬੀ ਜਾਗਰਣ ਪ੍ਰਤੀਨਿਧ, ਜਲੰਧਰ : ਵਾਰਡ ਨੰਬਰ 61 ਦੀ ਆਬਾਦੀ ਸ਼ਹੀਦ ਬਾਬੂ ਲਾਭ ਸਿੰਘ ਨਗਰ ਦੇ ਮਾਤਾ ਗੁਜਰੀ ਸਕੂਲ ਲਾਗੇ ਇਕ ਮੁਹੱਲੇ ’ਚ ਪਿਛਲੇ ਕਈ ਦਿਨਾਂ ਤੋਂ ਗੰਦਾ ਪਾਣੀ ਆਉਣ ਦੀ ਸ਼ਿਕਾਇਤ ਲੋਕਾਂ ਵੱਲੋਂ ਕੀਤੀ ਗਈ ਹੈ ਪਰ ਨਗਰ ਨਿਗਮ ਦਾ ਵਾਟਰ ਸਪਲਾਈ ਤੇ ਸੀਵਰੇਜ\ ਓਐਂਡਐੱਮ\ ਵਿਭਾਗ ਕੋਈ ਸੁਨਵਾਈ ਨਹੀਂ ਕਰ ਰਿਹਾ, ਜਿਸ ਕਾਰਨ ਲੋਕ ਕਾਫੀ ਪ੍ਰੇਸ਼ਾਨ ਹਨ ਤੇ ਉਨ੍ਹਾਂ ਨੂੰ ਉਥੇ ਮਹਾਂਮਾਰੀ ਫੈਲਣ ਦਾ ਖਤਰਾ ਪੈਦਾ ਹੋ ਗਿਆ ਹੈ। ਲੋਕਾਂ ਦਾ ਦੋਸ਼ ਹੈ ਕਿ ਨਗਰ ਨਿਗਮ ਪਾਸ ਸ਼ਿਕਾਇਤ ਦਰਜ ਕਰਾਉਣ ਦੇ ਬਾਵਜੂਦ ਕੋਈ ਸੁਨਵਾਈ ਨਹੀਂ ਹੈ ਤਾਂ ਫਿਰ ਗੰਦੇ ਪਾਣੀ ਦੀ ਸ਼ਿਕਾਇਤ ਕੋਣ ਦੂਰ ਕਰੇਗਾ। ਇਸ ਦੌਰਾਨ ‘ਆਪ’ ਦੀ ਮਹਿਲਾ ਆਗੂ ਬਲਬੀਰ ਕੌਰ ਨੇ ਕਿਹਾ ਹੈ ਕਿ ਨਗਰ ਨਿਗਮ ਪ੍ਰਸ਼ਾਸਨ ਕੰਨ ਤੇ ਅੱਖਾਂ ਬੰਦ ਕਰ ਕੇ ਬੈਠਾ ਹੋਇਆ ਹੈ ਤੇ ਉਹ ਲੋਕਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਦੀ ਬਜਾਏ ਸ਼ਿਕਾਇਤਾਂ ਨੂੰ ਨਜ਼ਰ ਅੰਦਾਜ਼ ਕਰ ਰਿਹਾ ਹੈ, ਜਿਸ ਤੋਂ ਸਪੱਸ਼ਟ ਹੈ ਕਿ ਉਹ ਮਨੁੱਖਤਾ ਨਾਲ ਮਜ਼ਾਕ ਕਰ ਰਿਹਾ ਹੈ। ਉਨ੍ਹਾਂ ਨੇ ਨਗਰ ਨਿਗਮ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਉਹ ਗੰਦੇ ਪਾਣੀ ਦੀ ਸਿਕਾਇਤ ਦੂਰ ਕਰੇ, ਤਾਂ ਜੋ ਲੋਕਾਂ ’ਚ ਮਹਾਂਮਾਰੀ ਦੀ ਫੈਲੀ ਚਿੰਤਾ ਖਤਮ ਹੋ ਸਕੇ। ਗੁਰੂ ਰਵਿਦਾਸ ਚੌਕ ਤੋਂ ਨਕੋਦਰ ਚੌਕ ਵੱਲ ਆਉਂਦਿਆਂ ਭਾਰਗੋ ਕੈਂਪ ਦੇ ਪੈਟਰੋਲ ਪੰਪ ਦੇ ਨੇੜੇ ਸੜਕ ’ਤੇ ਟੋਏ ਪੈਣ ਤੇ ਬਰਸਾਤ ਹੋਣ ਕਾਰਨ ਪਾਣੀ ਭਰਨ ਕਾਰਨ ਉਥੇ ਕਿਸੇ ਤਰ੍ਹਾਂ ਦੇ ਹਾਦਸਿਆਂ ਦੇ ਖ਼ਦਸ਼ੇ ਨੂੰ ਦੇਖਦੇ ਹੋਏ ਉਥੇ ਦੇ ਦੁਕਾਨਦਾਰਾਂ ਨੇ ਖੁਦ ਹੀ ਮਿੱਟੀ ਪੁਆ ਕੇ ਟੋਏ ਭਰਵਾਏ, ਤਾਂ ਜੋ ਕੋਈ ਹਾਦਸਾ ਨਾ ਹੋ ਸਕੇ। ਇਹ ਵਰਨਣਯੋਗ ਹੈ ਕਿ ਉਕਤ ਇਲਾਕੇ ਦੀ ਸੜਕ ਬਣਨ ਦੌਰਾਨ ਉਸ ਦਾ ਕੁਝ ਹਿੱਸਾ ਕੁਝ ਕਾਰਨਾਂ ਕਰ ਕੇ ਛੱਡ ਦਿੱਤਾ ਗਿਆ ਸੀ, ਜਿਸ ਕਾਰਨ ਉਥੇ ਬਰਸਾਤ ਕਾਰਨ ਟੋਏ ਪੈ ਗਏ ਸਨ, ਜਿਨ੍ਹਾਂ ਨੂੰ ਦੁਕਾਨਦਾਰਾਂ ਨੇ ਭਰਵਾ ਦਿੱਤਾ।