- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਾਰ ਐਸੋਸੀਏਸ਼ਨ ਵੱਲੋਂ ਜ਼ਿਲ੍ਹਾ ਅਤੇ ਸੈਸ਼ਨ ਜੱਜ ਦਾ ਨਿੱਘਾ ਸਵਾਗਤ

ਬਾਰ ਤੇ ਬੈਂਚ ਵਿਚਕਾਰ ਆਪਸੀ ਤਾਲਮੇਲ ਜ਼ਰੂਰੀ : ਭੱਲਾ
ਚੰਦੀਪ ਭੱਲਾ, ਪੰਜਾਬੀ ਜਾਗਰਣ, ਜਲੰਧਰ
ਅੱਜ ਜ਼ਿਲ੍ਹਾ ਅਤੇ ਸੈਸ਼ਨ ਜੱਜ ਪ੍ਰਿਆ ਸੂਦ ਨੇ ਹੋਰ ਜੱਜਾਂ ਨਾਲ ਜ਼ਿਲ੍ਹਾ ਬਾਰ ਰੂਮ ਦਾ ਦੌਰਾ ਕੀਤਾ। ਉਨ੍ਹਾਂ ਨੇ ਪ੍ਰਧਾਨ ਰਤਨ ਦੂਆ ਦੀ ਅਗਵਾਈ ਹੇਠ ਚੁਣੀ ਗਈ ਨਵੀਂ ਟੀਮ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਵਧਾਈ ਦਿੱਤੀ। ਪ੍ਰਧਾਨ ਐਡਵੋਕੇਟ ਰਤਨ ਦੁਆ ਸਕੱਤਰ ਐਡਵੋਕੇਟ ਅਮਰਿੰਦਰ ਸਿੰਘ ਥਿੰਦ ਨੇ ਗੁਲਦਸਤਾ ਭੇਟ ਕਰਕੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ। ਇਸ ਮੌਕੇ ਸਾਬਕਾ ਪ੍ਰਧਾਨ ਐਡਵੋਕੇਟ ਰਾਜ ਕੁਮਾਰ ਭੱਲਾ, ਐਡਵੋਕੇਟ ਬਲਵਿੰਦਰਜੀਤ ਸਿੰਘ ਲੱਕੀ, ਸੀਨੀਅਰ ਐਡਵੋਕੇਟ ਮਨਦੀਪ ਸਿੰਘ ਸਚਦੇਵਾ ਅਤੇ ਐਡਵੋਕੇਟ ਰਾਹੁਲ ਰਾਮਪਾਲ ਸ਼ਰਮਾ ਨੇ ਵਿਚਾਰ ਸਾਂਝੇ ਕੀਤੇ। ਪ੍ਰਧਾਨ ਰਤਨ ਦੂਆ ਤੇ ਜ਼ਿਲ੍ਹਾ ਅਤੇ ਸੈਸ਼ਨ ਜੱਜ ਦੋਵਾਂ ਨੇ ਬਾਰ (ਵਕੀਲਾਂ) ਅਤੇ ‘ਬੈਂਚ’ (ਜੱਜਾਂ) ਵਿਚਕਾਰ ਆਪਸੀ ਸਮਝ ਅਤੇ ਤਾਲਮੇਲ ਅਤੇ ਸਤਿਕਾਰ ਬਣਾਈ ਰੱਖਣ ਅਤੇ ਜਨਤਾ ਨੂੰ ਜਲਦੀ ਇਨਸਾਫ਼ ਪ੍ਰਦਾਨ ਕਰਨ ਦਾ ਭਰੋਸਾ ਦਿਵਾਇਆ। ਇਸ ਮੌਕੇ ਸਕੱਤਰ ਐਡਵੋਕੇਟ ਅਮਰਿੰਦਰ ਸਿੰਘ ਥਿੰਦ ਦੇ ਨਾਲ-ਨਾਲ ਸੀਨੀਅਰ ਮੀਤ ਪ੍ਰਧਾਨ ਕੁਨਾਲ ਗੋਇਲ, ਮੀਤ ਪ੍ਰਧਾਨ ਸੁਦੇਸ਼ ਕੁਮਾਰੀ, ਜੂਨੀਅਰ ਮੀਤ ਪ੍ਰਧਾਨ ਰੌਬਿਨ ਸੇਠੀ, ਸੰਯੁਕਤ ਸਕੱਤਰ ਧੀਰਜ ਭਗਤ ਤੇ ਹੋਰ ਕਾਰਜਕਾਰੀ ਮੈਂਬਰ ਵੀ ਹਾਜ਼ਰ ਸਨ।