- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਰਸਤਾ ਸੰਕਲਪ ਯਾਤਰਾ ਦਾ ਫਿਲੌਰ ਪਹੁੰਚਣ ’ਤੇ ਸੰਗਤਾਂ ਵੱਲੋਂ ਨਿੱਘਾ ਸਵਾਗਤ

ਅਜੇ ਸਿੰਘ ਨਾਗੀ, ਪੰਜਾਬੀ ਜਾਗਰਣ, ਫਿਲੌਰ : ਸ਼੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਰਸਤਾ ਸੰਕਲਪ ਯਾਤਰਾ ਦਾ ਫਿਲੌਰ ਪਹੁੰਚਣ ’ਤੇ ਸੰਗਤਾਂ ਵੱਲੋਂ ਫੁੱਲਾਂ ਦੀ ਵਰਖਾ ਕਰਕੇ ਨਿੱਘਾ ਸਵਾਗਤ ਕੀਤਾ ਗਿਆ। ਇਹ ਯਾਤਰਾ ਡੇਰਾ ਸੰਤ 108 ਬਾਬਾ ਮੇਲਾ ਰਾਮ ਜੀ ਦੇ ਪਿੰਡ ਨਗਰ ਸਥਿਤ ਪਵਿੱਤਰ ਅਸਥਾਨ ਤੋਂ ਸ਼ੁਰੂ ਹੋਈ। ਯਾਤਰਾ ਦੀ ਸ਼ੁਰੂਆਤ ਮੌਕੇ ਗੱਦੀਨਸ਼ੀਨ ਸੰਤ ਪਰਮਜੀਤ ਦਾਸ ਵੱਲੋਂ ਅਰਦਾਸ ਕੀਤੀ ਗਈ। ਇਸ ਉਪਰੰਤ ਯਾਤਰਾ ਰਾਏਪੁਰ ਰਾਈਆਂ, ਮੰਡੀ, ਛੋਕਰਾ ਤੇ ਅੱਪਰਾ ਤੋਂ ਹੁੰਦੀ ਹੋਈ ਫਿਲੌਰ ਪਹੁੰਚੀ। ਇੱਥੇ ਸ਼੍ਰੀ ਗੁਰੂ ਰਵਿਦਾਸ ਮੰਦਰ ਵਿਖੇ ਸੰਗਤਾਂ ਵੱਲੋਂ ਫੁੱਲਾਂ ਦੀ ਵਰਖਾ ਕਰਕੇ ਯਾਤਰਾ ’ਚ ਸ਼ਾਮਲ ਮਹਾਂਪੁਰਸ਼ਾਂ ਤੇ ਹੋਰ ਸ਼ਖ਼ਸੀਅਤਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਤਰਸੇਮ ਰੁਪਾਣਾ ਪ੍ਰਧਾਨ ਵਿਮੁਕਤ ਜਾਤੀਆਂ ਪੰਜਾਬ, ਰਣਜੀਤ ਸਿੰਘ ਪਵਾਰ ਸਾਬਕਾ ਜ਼ਿਲ੍ਹਾ ਪ੍ਰਧਾਨ ਤੇ ਮੌਜੂਦਾ ਜ਼ਿਲ੍ਹਾ ਸਹਿ-ਇੰਚਾਰਜ, ਰਾਜਪਾਲ ਸਿੰਘ ਅਟਵਾਲ ਭਾਜਪਾ ਆਗੂ, ਸੁਰਿੰਦਰ ਕੁਮਾਰ ਮਹਿਸਮਪੁਰ, ਗੋਲਡੀ ਨਾਹਰ, ਰਾਮਰਾਜ ਵਿਰਦੀ ਮੰਡਲ ਪ੍ਰਧਾਨ ਪ੍ਰਤਾਪਪੁਰਾ, ਵਿਨੋਦ ਰਹੇਜਾ, ਸੁਖਵਿੰਦਰ ਸਿੰਘ ਲਾਡੀ ਯੁਵਾ ਮੋਰਚਾ ਜ਼ਿਲ੍ਹਾ ਜਲੰਧਰ ਦਿਹਾਤੀ, ਰਾਜਕੁਮਾਰ ਸੰਧੂ ਆਦਿ ਹਾਜ਼ਰ ਸਨ।