- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਵੇਂ ਹਲਕਾ ਇੰਚਾਰਜ ਬਲਵੀਰ ਸਿੰਘ ਪਾਲਾ ਜਲਾਲਪੁਰਦਾ ਪਿੰਡ ਪੁੱਜਣ ’ਤੇ ਨਿੱਘਾ ਸਵਾਗਤ

ਤਜਿੰਦਰਪਾਲ ਸਿੰਘ ਸੰਧਾ, ਪੰਜਾਬੀ ਜਾਗਰਣ, ਲੋਹੀਆਂ ਖ਼ਾਸ : ਆਮ ਆਦਮੀ ਪਾਰਟੀ ਵੱਲੋਂ ਸ਼ਾਹਕੋਟ ਹਲਕੇ ਦੇ ਨਵੇਂ ਨਿਯੁਕਤ ਹਲਕਾ ਇੰਚਾਰਜ ਬਲਵੀਰ ਸਿੰਘ ਪਾਲਾ ਜਲਾਲਪੁਰ ਦਾ ਪਿੰਡ ਪੁੱਜਣ ’ਤੇ ਪਿੰਡ ਵਾਸੀਆਂ ਤੇ ਇਲਾਕਾ ਨਿਵਾਸੀਆਂ ਵੱਲੋਂ ਫੁੱਲਾਂ ਦੇ ਹਾਰ ਪਾ ਕੇ ਨਿੱਘਾ ਸਵਾਗਤ ਕੀਤਾ ਗਿਆ। ਉਨ੍ਹਾਂ ਸਭ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋ ਕੇ ਪਰਮਾਤਮਾ ਦਾ ਸ਼ੁਕਰਾਨਾ ਕੀਤਾ ਤੇ ਇਸ ਤੋਂ ਬਾਅਦ ਆਪਣੇ ਘਰ ਪੁੱਜੇ। ਬਲਵੀਰ ਸਿੰਘ ਪਾਲਾ ਜਲਾਲਪੁਰ ਨੇ ਕਬੱਡੀ ਦੇ ਖੇਤਰ ਵਿੱਚ ਵੀ ਵਿਸ਼ੇਸ਼ ਪਛਾਣ ਬਣਾਈ ਹੈ। ਇਸ ਮੌਕੇ ਪੱਤਰਕਾਰ ਭਾਈਚਾਰੇ ਵੱਲੋਂ ਵੀ ਉਨ੍ਹਾਂ ਨੂੰ ਨਵੀਂ ਜ਼ਿੰਮੇਵਾਰੀ ਮਿਲਣ ’ਤੇ ਵਧਾਈ ਦਿੱਤੀ ਗਈ। ਬਲਵੀਰ ਸਿੰਘ ਨੇ ਸਭ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਲੋਕਾਂ ਦੀ ਸੇਵਾ ਲਈ ਹਰ ਸਮੇਂ ਹਾਜ਼ਰ ਰਹਿਣਗੇ। ਇਸ ਮੌਕੇ ਉਨ੍ਹਾਂ ਦੇ ਪਿਤਾ ਸੋਹਣ ਸਿੰਘ ਸਿੱਧੂ, ਮਾਤਾ ਸੁਰਜੀਤ ਕੌਰ ਸਿੱਧੂ ਅਤੇ ਭਰਾ ਰਣਜੀਤ ਸਿੰਘ ਸਿੱਧੂ ਨੂੰ ਵੀ ਹਾਜ਼ਰੀਨ ਵੱਲੋਂ ਨਵੀਂ ਜ਼ਿੰਮੇਵਾਰੀ ਲਈ ਵਧਾਈਆਂ ਦਿੱਤੀਆਂ ਗਈਆਂ।
ਸਵਾਗਤੀ ਮੀਟਿੰਗ ਨੂੰ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਬਲਜਿੰਦਰ ਸਿੰਘ ਸਿੱਧੂ ਲੋਹੀਆਂ, ‘ਆਪ’ ਦੇ ਸੀਨੀਅਰ ਆਗੂ ਗੁਰਦੀਪ ਸਿੰਘ ਸ਼ਾਹਲਾਪੁਰ, ਭਾਈ ਤਰਸੇਮ ਸਿੰਘ ਕੋਮਲ, ਕੇਸਰ ਸਿੰਘ ਦੁਬਈ ਅਤੇ ਉਸਤਾਦ ਪਹਿਲਵਾਨ ਗੁਰਮੇਲ ਸਿੰਘ ਮੇਲੋ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਬਲਾਕ ਸੰਮਤੀ ਦੇ ਚੇਅਰਮੈਨ ਰਣਜੀਤ ਸਿੰਘ ਰਾਣਾ, ਸਰਪੰਚ ਜਾਣੀਆ, ਨਗਰ ਪੰਚਾਇਤ ਦੇ ਮੀਤ ਪ੍ਰਧਾਨ ਬਲਵਿੰਦਰ ਸਿੰਘ ਟਿੱਡੂ, ਸਾਬਕਾ ਪ੍ਰਧਾਨ ਸ਼ਾਬਾਜ਼ ਸਿੰਘ ਥਿੰਦ, ਸਾਬਕਾ ਕੌਂਸਲਰ ਸੁਖਵਿੰਦਰ ਸਿੰਘ ਥਿੰਦ, ਕੌਂਸਲਰ ਵਿਜੈ ਕੁਮਾਰ ਨਾਹਰ, ਕੌਂਸਲਰ ਰਣਜੀਤ ਸਿੰਘ, ਕੌਂਸਲਰ ਲੈਹਿਬਰ ਭੱਟੀ, ਦਰਸ਼ਨ ਸਿੰਘ ਅਲਮਾਰੀਆਂ ਵਾਲੇ, ਬਲਦੇਵ ਸਿੰਘ ਬਾਬਾ, ਚਰਨਜੀਤ ਸਿੰਘ ਚੰਨੀ, ਸੰਮਤੀ ਮੈਂਬਰ ਅਵਤਾਰ ਸਿੰਘ ਮੁਰੀਦਵਾਲ, ਸਰਪੰਚ ਸ਼ਨੀ ਜਲਾਲਪੁਰ, ਸਰਪੰਚ ਸਰਬਜੀਤ ਸਿੰਘ ਰਾਈਵਾਲ, ਸਰਪੰਚ ਸੁਖਵਿੰਦਰ ਸਿੰਘ, ਸਰਪੰਚ ਅਵਤਾਰ ਸਿੰਘ ਦੋਨੇਵਾਲ, ਨੰਬਰਦਾਰ ਜਸਮੇਲ ਸਿੰਘ ਕਾਕੜ ਕਲਾਂ, ਸਾਬਕਾ ਸਰਪੰਚ ਮੰਗਲ ਸਿੰਘ ਜਲਾਲਪੁਰ, ਰੋਟਰੀ ਪ੍ਰਧਾਨ ਰਜਿੰਦਰ ਸਿੰਘ ਰਮਨ ਪਲਾਹਾ, ਬਿੱਕਰ ਸਿੰਘ ਟੁਰਨਾ, ਸਰਬਜੀਤ ਸਿੰਘ ਜੀਤੀ, ਭੁਪਿੰਦਰ ਸਿੰਘ ਭਿੰਦਾ ਜਲਾਲਪੁਰ, ਜੱਸਾ ਜਲਾਲਪੁਰ, ਰਾਗੀ ਮੰਗਲ ਸਿੰਘ ਜਲਾਲਪੁਰ, ਆਤਮਾ ਸਿੰਘ, ਜੈਪਾਲ ਸਿੰਘ, ਸਾਬਕਾ ਸਰਪੰਚ ਦੀਸ਼ਾ, ਵਰਿੰਦਰ ਸਿੰਘ ਸਾਬਕਾ ਸਰਪੰਚ, ਗੁਰਮੇਲ ਸਿੰਘ ਸਾਬੂਵਾਲ ਤੇ ਸੁਰਜੀਤ ਹਾਜ਼ਰ ਸਨ।