- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਰਕ ਭਰੀ ਜਿੰਦਗੀ ਜੀ ਰਹੇ ਨੇ ਵਾਰਡ ਨੰਬਰ 4 ਦੇ ਵਾਸੀ

ਮਨਜੀਤ ਮੱਕੜ, ਪੰਜਾਬੀ ਜਾਗਰਣ, ਗੁਰਾਇਆ : ਗੁਰਾਇਆ ਦੇ ਵਾਰਡ ਨੰਬਰ ਚਾਰ ਦਸਮੇਸ਼ ਨਗਰ ਦੇ ਨਿਵਾਸੀ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ, ਸਾਫ ਸਫਾਈ ਨਾ ਹੋਣ ਕਾਰਨ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ। ਇਸ ਸਬੰਧੀ ਵਾਰਡ ਵਾਸੀ ਬਿਜਲੀ ਵਿਭਾਗ ਤੋਂ ਰਿਟਾਇਰਡ ਜੇਈ ਜਸਪਾਲ ਸਿੰਘ ਤੇ ਮਨਮੋਹਨ ਕੁਮਾਰ ਨੇ ਦੱਸਿਆ ਉਨ੍ਹਾਂ ਦੇ ਵਾਰਡ ’ਚ ਗੰਦਾ ਪਾਣੀ ਗਲੀਆਂ ਤੇ ਘਰਾਂ ’ਚ ਦਾਖਲ ਹੋ ਰਿਹਾ ਹੈ, ਜੋ ਪਿਛਲੇ ਕਈ ਮਹੀਨਿਆਂ ਤੋਂ ਸਮੱਸਿਆ ਜਿਉਂ ਦੀ ਤਿਉਂ ਬਣੀ ਹੋਈ ਹੈ। ਡੇਂਗੂ, ਡਾਇਰੀਆ ਦੀ ਮਹਾਂਮਾਰੀ ਵੀ ਇਲਾਕੇ ’ਚ ਫੈਲੀ ਸਕਦੀ ਹੈ। ਮਹੁੱਲਾ ਵਾਸੀ ਨਰਕ ਭਰੀ ਜ਼ਿੰਦਗੀ ਜੀਅ ਰਹੇ ਹਨ। ਕਈ ਵਾਰ ਉਹ ਆਪਣੇ ਕੌਂਸਲਰ ਨੂੰ ਵੀ ਸ਼ਿਕਾਇਤਾਂ ਕਰ ਚੁੱਕੇ ਹਨ ਪਰ ਕੋਈ ਵੀ ਹੱਲ ਨਹੀਂ ਹੋ ਰਿਹਾ। ਇਸ ਸਬੰਧੀ ਉਹ ਸ਼ਹਿਰ ਦੇ ਪ੍ਰਧਾਨ ਹਰਮੇਸ਼ ਲਾਲ ਚੌਹਾਨ ਨਾਲ ਵੀ ਗੱਲ ਕਰ ਚੁੱਕੇ ਹਨ ਪਰ ਉਨ੍ਹਾਂ ਵੱਲੋਂ ਕਹਿ ਦਿੱਤਾ ਗਿਆ ਕਿ ਇਹ ਮਾਮਲਾ ਉਨ੍ਹਾਂ ਦੇ ਨੋਟਿਸ ’ਚ ਹੀ ਨਹੀਂ ਹੈ। ਉਨ੍ਹਾਂ ਕਿਹਾ ਕਿ ਉਹ ਹਲਕਾ ਇੰਚਾਰਜ ਦੇ ਧਿਆਨ ’ਚ ਵੀ ਸਮੱਸਿਆਵਾਂ ਲਿਆ ਚੁੱਕੇ ਹਨ ਪਰ ਕੋਈ ਵੀ ਹੱਲ ਨਹੀਂ ਹੋ ਰਿਹਾ। ਇਸ ਸਬੰਧੀ ਅਵਾਰਡ ਕੌਂਸਲਰ ਸੁਦੇਸ਼ ਕੁਮਾਰ ਬਿੱਲਾ ਨਾਲ ਫੋਨ ’ਤੇ ਗੱਲਬਾਤ ਕਰਨ ’ਤੇ ਉਨ੍ਹਾਂ ਕਿਹਾ ਸੀਵਰੇਜ ਬਲਾਕ ਹੋਣ ਕਰਕੇ ਇਹ ਸਮੱਸਿਆ ਆ ਰਹੀ ਹੈ। ਪਹਿਲਾਂ ਵੀ ਹੌਦੀਆਂ ਦੀ ਸਫਾਈ ਕਰਵਾਈ ਗਈ ਸੀ। ਮਸ਼ੀਨ ਆਈ ਹੋਈ ਹੈ ਜਲਦ ਸਮੱਸਿਆ ਦਾ ਹੱਲ ਕਰ ਦਿੱਤਾ ਜਾਵੇਗਾ।