- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਿਸ਼ਵਕਰਮਾ ਦਿਵਸ ਵਿਖੇ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ

ਅਜੇ ਸਿੰਘ ਨਾਗੀ, ਪੰਜਾਬੀ ਜਾਗਰਣ, ਫਿਲੌਰ : ਰਾਮਗੜ੍ਹੀਆ ਧੀਮਾਨ ਸਭਾ ਮੰਦਰ ਦੀ ਪ੍ਰਬੰਧਕ ਕਮੇਟੀ ਵੱਲੋਂ ਭਗਵਾਨ ਵਿਸ਼ਵਕਰਮਾ ਜੀ ਦਾ ਦਿਹਾੜਾ ਮਨਾਇਆ ਗਿਆ। ਇਸ ਮੌਕੇ ਸਭ ਤੋਂ ਪਹਿਲਾਂ ਹਵਨ-ਪੂਜਾ ਤੇ ਝੰਡੇ ਦੀ ਰਸਮ ਅਦਾ ਕੀਤੀ ਗਈ। ਉਪਰੰਤ ਕਰਵਾਏ ਗਏ ਧਾਰਮਿਕ ਸਮਾਗਮ ਦੌਰਾਨ ਸਤਨਾਮ ਸਿੰਘ ਰੁੜਕਾ ਵਾਲਿਆਂ ਤੇ ਹੋਰ ਕਲਾਕਾਰਾਂ ਵੱਲੋਂ ਭਗਵਾਨ ਵਿਸ਼ਵਕਰਮਾ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ। ਇਸ ਮੌਕੇ ਦਰਸ਼ਨ ਸਿੰਘ ਸੈਂਹਬੀ ਪ੍ਰਧਾਨ, ਅਮਰੀਕ ਸਿੰਘ ਵਿਰਦੀ ਵਾਈਸ ਪ੍ਰਧਾਨ, ਹਰਜੋਤ ਕੌਰ ਲੋਹਟੀਆ ਹਲਕਾ ਇੰਚਾਰਜ ਫਿਲੌਰ ਤੇ ਜਨਰਲ ਸਕੱਤਰ ਸਿਮਰਜੀਤ ਸਿੰਘ ਸੋਨੂੰ ਨੇ ਦੇਸ਼-ਵਿਦੇਸ਼ ਦੀਆਂ ਸੰਗਤਾਂ ਨੂੰ ਵਿਸ਼ਵਕਰਮਾ ਦਿਵਸ ਦੀਆਂ ਵਧਾਈਆਂ ਦਿੱਤੀਆਂ। ਇਸ ਦੌਰਾਨ ਪਹੁੰਚੀਆਂ ਵਿਸ਼ੇਸ਼ ਸ਼ਖ਼ਸੀਅਤਾਂ ਤੇ ਦਾਨੀ ਸੱਜਣਾਂ ਨੂੰ ਸਿਰੋਪਾਓ ਭੇਟ ਕਰਕੇ ਸਨਮਾਨਿਤ ਵੀ ਕੀਤਾ ਗਿਆ। ਮੰਦਰ ’ਚ ਤੜਕਸਾਰ ਤੋਂ ਲੈ ਕੇ ਦੁਪਹਿਰ ਤੱਕ ਸੰਗਤਾਂ ਦੀ ਭਾਰੀ ਭੀੜ ਦੇਖਣ ਨੂੰ ਮਿਲੀ। ਵੱਡੀ ਗਿਣਤੀ ’ਚ ਪਹੁੰਚੀਆਂ ਸੰਗਤਾਂ ਨੇ ਭਗਵਾਨ ਵਿਸ਼ਵਕਰਮਾ ਜੀ ਦੇ ਦਰਬਾਰ ’ਚ ਮੱਥਾ ਟੇਕ ਕੇ ਅਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਕੁਲਵਿੰਦਰ ਸਿੰਘ ਸੈਂਹਬੀ, ਵਿਨੋਦ ਧੀਰ, ਨੀਰਜ ਧੀਮਾਨ, ਭੁਪਿੰਦਰ ਸਿੰਘ ਬਾਵਾ ਵਿਰਦੀ, ਦਵਿੰਦਰ ਸਿੰਘ ਰਾਜਾ, ਮਨਦੀਪ ਸਿੰਘ ਸੱਗੂ, ਨਰਾਇਣ ਸਿੰਘ, ਦਿਲਜੀਤ ਸਿੰਘ ਜੀਤੂ, ਅਵਤਾਰ ਸਿੰਘ ਵਿਰਦੀ, ਗੁਰਚਰਨ ਸਿੰਘ ਧੀਮਾਨ, ਨਰਿੰਦਰ ਸਿੰਘ ਧੀਮਾਨ, ਸੰਦੇਸ਼ ਕੁਮਾਰ ਧੀਮਾਨ, ਸਮੀਰ ਧੀਮਾਨ, ਮਨਮੀਤ ਸਿੰਘ ਫਲੌਰਾ, ਪਰਮਜੀਤ ਭਾਰਤੀ ਕੌਂਸਲਰ, ਅਮਰਜੀਤ ਸਿੰਘ ਲੋਟਾ, ਮੁਕੇਸ਼ ਗਾਬਾ, ਪੰਕਜ ਲੋਹਟੀਆ, ਵਰਿੰਦਰ ਸੈਣੀ ਸੰਗਠਨ ਇੰਚਾਰਜ ਹਲਕਾ ਫਿਲੌਰ, ਸੁਰਿੰਦਰ ਡਾਬਰ ਕੌਂਸਲਰ, ਅਮਨਦੀਪ ਚੱਢਾ, ਸੋਢੀ ਗੜ੍ਹੀ, ਮਹਾਂ ਸਿੰਘ ਨੇ ਸ਼ਮੂਲੀਅਤ ਕੀਤੀ। ਸਮਾਗਮ ਦੌਰਾਨ ਸੰਗਤਾਂ ਲਈ ਅਤੁੱਟ ਲੰਗਰ ਵਰਤਾਇਆ ਗਿਆ।