ਵਿਪੁਲ ਸ਼ਰਮਾ ਜੰਡੂ ਸਿੰਘਾ ਜਲੰਧਰ ਉੱਤਰੀ ਦਿਹਾਤੀ ਦੇ ਵਾਇਸ ਪ੍ਰਧਾਨ ਨਿਯੁਕਤ ਵਿਪੁਲ ਸ਼ਰਮਾ ਜੰਡੂ ਸਿੰਘਾ ਜਲੰਧਰ ਉੱਤਰੀ ਦਿਹਾਤੀ ਦੇ ਵਾਇਸ ਪ੍ਰਧਾਨ ਨਿਯੁਕਤ
Publish Date: Sat, 24 Oct 2026 08:58 PM (IST)
Updated Date: Sun, 25 Oct 2026 04:04 AM (IST)
ਲਵਦੀਪ ਬੈਂਸ, ਪੰਜਾਬੀ ਜਾਗਰਣ, ਪਤਾਰਾ/ਜਲੰਧਰ ਕੈਂਟ : ਭਾਰਤੀ ਜਨਤਾ ਪਾਰਟੀ ਵੱਲੋਂ ਪੰਜਾਬ ’ਚ ਸੰਗਠਨ ਨੂੰ ਮਜ਼ਬੂਤ ਕਰਨ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਇਸੇ ਤਹਿਤ ਪਾਰਟੀ ਦੀ ਹਾਈਕਮਾਂਡ ਤੇ ਸਥਾਨਕ ਲੀਡਰਸ਼ਿਪ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਇੱਕ ਅਹਿਮ ਫੈਸਲਾ ਲੈਂਦਿਆਂ ਵਿਪੁਲ ਸ਼ਰਮਾ ਜੰਡੂ ਸਿੰਘਾ ਨੂੰ ਜਲੰਧਰ ਉੱਤਰੀ ਦਿਹਾਤੀ ਵਾਇਸ ਪ੍ਰਧਾਨ (ਉਪ-ਪ੍ਰਧਾਨ) ਨਿਯੁਕਤ ਕੀਤਾ ਗਿਆ ਹੈ। ਪਾਰਟੀ ਦੇ ਸੀਨੀਅਰ ਆਗੂਆਂ ਨੇ ਦੱਸਿਆ ਕਿ ਇਹ ਨਿਯੁਕਤੀ ਵਿਪੁਲ ਸ਼ਰਮਾ ਦੀ ਪਾਰਟੀ ਪ੍ਰਤੀ ਵਫ਼ਾਦਾਰੀ, ਮਿਹਨਤ ਤੇ ਇਲਾਕੇ ’ਚ ਉਨ੍ਹਾਂ ਦੇ ਚੰਗੇ ਆਧਾਰ ਨੂੰ ਦੇਖਦੇ ਹੋਏ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵਿਪੁਲ ਸ਼ਰਮਾ ਜਲੰਧਰ ਉੱਤਰੀ ਦਿਹਾਤੀ ਇਲਾਕੇ ’ਚ ਪਾਰਟੀ ਲਈ ਬਤੌਰ ਸਕੱਤਰ ਸੇਵਾਵਾਂ ਨਿਭਾਅ ਰਹੇ ਸਨ। ਇਸ ਨਿਯੁਕਤੀ ਤੋਂ ਬਾਅਦ ਹਲਕੇ ਦੇ ਭਾਜਪਾ ਵਰਕਰਾਂ ਤੇ ਸਮਰਥਕਾਂ ’ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਪਾਰਟੀ ਆਗੂਆਂ ਦਾ ਮੰਨਣਾ ਹੈ ਕਿ ਸ਼ਰਮਾ ਦੀ ਅਗਵਾਈ ’ਚ ਕਰਤਾਰਪੁਰ ਹਲਕੇ ਅੰਦਰ ਭਾਜਪਾ ਦਾ ਜਨ-ਆਧਾਰ ਹੋਰ ਵਧੇਰੇ ਮਜ਼ਬੂਤ ਹੋਵੇਗਾ। ਨਵੀਂ ਜ਼ਿੰਮੇਵਾਰੀ ਮਿਲਣ ’ਤੇ ਵਿਪੁਲ ਸ਼ਰਮਾ ਨੇ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਦਾ ਤਹਿ ਦਿਲੋਂ ਧੰਨਵਾਦ ਪ੍ਰਗਟਾਇਆ ਹੈ। ਪੰਜਾਬੀ ਜਾਗਰਣ ਪ੍ਰਤੀਨਿਧੀ ਨਾਲ ਗੱਲਬਾਤ ਕਰਦਿਆਂ ਨਵ-ਨਿਯੁਕਤ ਵਾਇਸ ਪ੍ਰਧਾਨ ਵਿਪੁਲ ਸ਼ਰਮਾ ਨੇ ਕਿਹਾ ਕਿ ਪਾਰਟੀ ਨੇ ਉਨ੍ਹਾਂ ’ਤੇ ਜੋ ਭਰੋਸਾ ਜਤਾਇਆ ਹੈ ਉਹ ਉਸ ਨੂੰ ਪੂਰੀ ਇਮਾਨਦਾਰੀ ਤੇ ਤੰਨਦੇਹੀ ਨਾਲ ਨਿਭਾਉਣਗੇ।