
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਪਿੰਡ ’ਚ ਨਸ਼ਾ ਰੋਕਣ ਲਈ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਮੋਹਤਬਾਰਾਂ ਨੇ ਇਕੱਤਰਤਾ ਕੀਤੀ

ਨਸ਼ਾ ਛੱਡਣ ਵਾਲੀ ਦੀ ਨਸ਼ਾ ਰੋਕੂ ਕਮੇਟੀ ਮਦਦ ਕਰੇਗੀ : ਆਗੂ
ਗਿਆਨ ਸੈਦਪੁਰੀ, ਪੰਜਾਬੀ ਜਾਗਰਣ, ਸ਼ਾਹਕੋਟ : ਨੇੜਲੇ ਪਿੰਡ ਸੈਦਪੁਰ ਝਿੜੀ ਦੀ ਗ੍ਰਾਮ ਪੰਚਾਇਤ, ਮੋਹਤਬਰ ਵਿਅਕਤੀਆਂ ਤੇ ਪਿੰਡ ਦੇ ਆਮ ਨਾਗਰਿਕਾਂ ਦੀ ਵੀਰਵਾਰ ਨੂੰ ਇਕੱਤਰਤਾ ਹੋਈ। ਇਹ ਇਕੱਤਰਤਾ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਕੀਤੀ ਗਈ। ਇਕੱਠ ’ਚ ਪਿੰਡ ਸੈਦਪੁਰ ਝਿੜੀ ਦੇ ਗਲਤ ਅਨਸਰਾਂ ਵੱਲੋਂ ਨਸ਼ਾ ਵੇਚਣ ਤੇ ਆਪਣੇ ਘਰਾਂ ’ਚ ਬਿਠਾ ਕੇ ਨਸ਼ਾ ਕਰਵਾਉਣ ਵਾਲਿਆਂ ਵਿਰੁੱਧ ਕਾਰਵਾਈ ਕਰਨ 'ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਵੱਖ-ਵੱਖ ਆਗੂਆਂ ਨੇ ਆਪੋ ਆਪਣੇ ਵਿਚਾਰ ਰੱਖੇ। ਸਾਰੀ ਗੱਲਬਾਤ ਹੋਣ ਉਪਰੰਤ ਇਹ ਫੈਸਲਾ ਕੀਤਾ ਗਿਆ ਕਿ ਪਿੰਡ ਦੇ ਜਿਹੜੇ ਸ਼ਰਾਰਤੀ ਵਿਅਕਤੀ ਨਸ਼ਾ ਵੇਚਦੇ ਜਾਂ ਵਿਕਾ ਰਹੇ ਹਨ, ਉਨ੍ਹਾਂ ਦੀ ਸ਼ਨਾਖਤ ਕਰਕੇ ਐੱਸਐੱਸਪੀ ਜਲੰਧਰ, ਡੀਐੱਸਪੀ ਸ਼ਾਹਕੋਟ, ਐੱਸਐੱਚਓ ਸ਼ਾਹਕੋਟ ਨੂੰ ਲਿਖਤੀ ਰੂਪ ’ਚ ਦਰਖਾਸਤ ਦਿੱਤੀ ਜਾਵੇਗੀ। ਦਰਖਾਸਤ ਦੇਣ ਤੋਂ ਪਹਿਲਾਂ ਇਨ੍ਹਾਂ ਵਿਅਕਤੀਆਂ ਨੂੰ ਦੋ ਦਿਨ ਦਾ ਸਮਾਂ ਦਿੱਤਾ ਜਾਵੇਗਾ, ਨਾ ਹਟਣ ’ਤੇ ਕਾਨੂੰਨੀ ਕਰਵਾਈ ਜਾਵੇਗੀ। ਇਸ ਮੌਕੇ ਇਹ ਫੈਸਲਾ ਕੀਤਾ ਗਿਆ ਕਿ ਜੇਕਰ ਨਸ਼ੇ ਕਰਨਾ ਵਾਲਾ ਨਸ਼ਾ ਛੱਡਣਾ ਚਾਹੁੰਦਾ ਹੈ ਤਾਂ ਪਿੰਡ ਦੀ ਪੰਚਾਇਤ, ਨਸ਼ਾ ਰੋਕੂ ਕਮੇਟੀ ਤੇ ਹੋਰਨਾਂ ਵੱਲੋਂ ਉਸ ਵਿਅਕਤੀ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ। ਇਕੱਤਰਤਾ ’ਚ ਹੋਰਨਾਂ ਤੋਂ ਇਲਾਵਾ ਤਰਸੇਮ ਸਿੰਘ ਧੰਜੂ ਸਰਪੰਚ, ਰਣਬੀਰ ਸਿੰਘ ਰਾਣਾ ਸਾਬਕਾ ਸਰਪੰਚ, ਰਸ਼ਪਾਲ ਸਿੰਘ (ਸੋਨੀ ਢੋਟ) ਬਲਾਕ ਸੰਮਤੀ ਮੈਂਬਰ, ਅਮਨਦੀਪ ਸੈਦਪੁਰੀ, ਰਣਜੀਤ ਸਿੰਘ ਰਾਣਾ ਮੈਂਬਰ ਪੰਚਾਇਤ, ਕਾਮਰੇਡ ਸਰਵਣ ਕੁਮਾਰ ਬਿੱਲਾ ਮੈਂਬਰ ਪੰਚਾਇਤ, ਸੁੱਖਾ ਸਹੋਤਾ ਮੈਂਬਰ ਪੰਚਾਇਤ, ਪਹਿਲਵਾਨ ਤਰਸੇਮ ਲਾਲ ਸਾਬਕਾ ਮੈਂਬਰ ਪੰਚਾਇਤ, ਬਲਵਿੰਦਰ ਗਿੱਲ ਸਾਬਕਾ ਮੈਂਬਰ ਪੰਚਾਇਤ, ਸ਼ਾਮ ਲਾਲ ਸਾਬਕਾ ਮੈਂਬਰ ਪੰਚਾਇਤ, ਮੱਖਣ ਸਿੰਘ, ਗੁਰਪ੍ਰੀਤ ਸਿੰਘ ਗੋਰਾ, ਕੁਲਦੀਪ ਮੱਟੂ, ਕੁਲਦੀਪ ਨਾਹਰ, ਪਰਮਜੀਤ ਸਹੋਤਾ, ਬਿੱਕਰ ਸਹੋਤਾ, ਬਿੰਦਰ ਨਾਹਰ, ਲਖਵੀਰ ਲੱਖੂ, ਰਾਮ ਚੰਦ, ਬੱਗਾ, ਮੁਖਤਿਆਰ ਨਿੱਕਾ, ਜਸਵਿੰਦਰ ਫੁਮੀ, ਜਸਵੀਰ ਮੱਟੂ, ਆਤਿਸ਼, ਇੰਦਰਜੀਤ ਸਹੋਤਾ, ਗਿਆਨ ਚੰਦ ਚੌਂਕੀਦਾਰ, ਜੋਗਿੰਦਰ ਸਿੰਘ ਸਾਬਕਾ ਮੈਂਬਰ ਪੰਚਾਇਤ, ਹਰਬੰਤ ਕੌਰ, ਰਾਜਵਿੰਦਰ ਕੌਰ ਰੱਜੀ, ਸਰਬਜੀਤ ਕੌਰ ਛੱਬੀ, ਆਦਿ ਮੌਜੂਦ ਸਨ।