ਪੰਜਾਬ ਸਰਕਾਰ 'ਤੇ ਵਰ੍ਹੇ ਵਿਜੈ ਸਾਂਪਲਾ; ਬੋਲੇ- ਸੂਬੇ 'ਚ ਭਾਜਪਾ ਦਾ ਵਧਦਾ ਗ੍ਰਾਫ਼ ਦੇਖ ਕੇ ਬੌਖਲਾਈ 'ਆਪ' ਸਰਕਾਰ, ਪਾਉਣਾ ਚਾਹੁੰਦੀ ਹੈ ਨਾਜਾਇਜ਼ ਦਬਾਅ
ਬਹਿਬਲ ਕਲਾ ਬੇਅਦਬੀ ਮਾਮਲੇ ਵਿੱਚ ਅੱਜ ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ਐੱਸ. ਆਈ. ਟੀ. ਕੋਲ ਪੇਸ਼ ਹੋਣ ਲਈ ਜਾ ਰਹੇ ਹਨ। ਉਨ੍ਹਾਂ ਦੇ ਨਾਲ ਉਨ੍ਹਾਂ ਦੇ ਸਮਰਥਕਾਂ ਦਾ ਭਾਰੀ ਕਾਫਲਾ ਵੀ ਹੈ। SIT ਅੱਗੇ ਪੇਸ਼ ਹੋਣ ਲਈ ਰਵਾਨਾ ਹੋਣ ਤੋਂ ਪਹਿਲਾਂ ਮੀਡੀਆ ਨਾਲ ਗੱਲਬਾਤ ਕਰਦਿਆਂ ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ਨੇ ਕਿਹਾ ਕਿ ਇਸ ਮਾਮਲੇ ਵਿੱਚ ਉਨ੍ਹਾਂ ਦਾ ਕੋਈ ਸੰਬੰਧ ਨਹੀਂ ਹੈ। ਉਨ੍ਹਾਂ ਇਹ ਵੀ ਕਿਹਾ ਕਿ ਮੈਨੂੰ ਪਤਾ ਲੱਗਾ ਕਿ ਸਾਲ 2015 ਵਿੱਚ ਮੈਂ ਗਵਰਨਰ ਨੂੰ ਕੋਈ ਮੰਗ ਪੱਤਰ ਦਿੱਤਾ ਸੀ, ਜਿਸ ਸਬੰਧੀ ਮੈਨੂੰ ਬੁਲਾਇਆ ਗਿਆ ਹੈ।
Publish Date: Tue, 23 Jun 2026 12:08 PM (IST)
Updated Date: Tue, 23 Jun 2026 12:09 PM (IST)
ਸ਼ੈਲੀ, ਪੰਜਾਬੀ ਜਾਗਰਣ, ਜਲੰਧਰ - ਬਹਿਬਲ ਕਲਾ ਬੇਅਦਬੀ ਮਾਮਲੇ ਵਿੱਚ ਅੱਜ ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ਐੱਸ. ਆਈ. ਟੀ. ਕੋਲ ਪੇਸ਼ ਹੋਣ ਲਈ ਜਾ ਰਹੇ ਹਨ। ਉਨ੍ਹਾਂ ਦੇ ਨਾਲ ਉਨ੍ਹਾਂ ਦੇ ਸਮਰਥਕਾਂ ਦਾ ਭਾਰੀ ਕਾਫਲਾ ਵੀ ਹੈ।
SIT ਅੱਗੇ ਪੇਸ਼ ਹੋਣ ਲਈ ਰਵਾਨਾ ਹੋਣ ਤੋਂ ਪਹਿਲਾਂ ਮੀਡੀਆ ਨਾਲ ਗੱਲਬਾਤ ਕਰਦਿਆਂ ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ਨੇ ਕਿਹਾ ਕਿ ਇਸ ਮਾਮਲੇ ਵਿੱਚ ਉਨ੍ਹਾਂ ਦਾ ਕੋਈ ਸੰਬੰਧ ਨਹੀਂ ਹੈ। ਉਨ੍ਹਾਂ ਇਹ ਵੀ ਕਿਹਾ ਕਿ ਮੈਨੂੰ ਪਤਾ ਲੱਗਾ ਕਿ ਸਾਲ 2015 ਵਿੱਚ ਮੈਂ ਗਵਰਨਰ ਨੂੰ ਕੋਈ ਮੰਗ ਪੱਤਰ ਦਿੱਤਾ ਸੀ, ਜਿਸ ਸਬੰਧੀ ਮੈਨੂੰ ਬੁਲਾਇਆ ਗਿਆ ਹੈ।
ਵਿਜੈ ਸਾਂਪਲਾ ਨੇ ਇਹ ਵੀ ਕਿਹਾ ਕਿ ਪੰਜਾਬ ਵਿੱਚ ਬੀਜੇਪੀ ਦੇ ਵੱਧਦੇ ਕਦਮਾਂ ਨੂੰ ਦੇਖਦੇ ਹੋਏ ਮੌਜੂਦਾ ਸਰਕਾਰ ਬੀਜੇਪੀ ਨੇਤਾਵਾਂ ਨੂੰ ਜਾਣ ਬੁੱਝ ਕੇ ਤੰਗ ਪਰੇਸ਼ਾਨ ਕਰ ਰਹੀ ਹੈ।