- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦਰਸ਼ਨ ਅਕੈਡਮੀ ਵਿਖੇ ਸਾਲਾਨਾ ਖੇਡ ਮੁਕਾਬਲਿਆਂ 'ਖੇਲ ਤਰੰਗ' ਦੀ ਉਤਸ਼ਾਹਪੂਰਵਕ ਸ਼ੁਰੂਆਤ

-ਜੇਤੂਆਂ ਨੂੰ ਸੋਨੇ, ਚਾਂਦੀ ਤੇ ਤਾਂਬੇ ਦੇ ਤਗਮਿਆਂ ਨਾਲ ਕੀਤਾ ਸਨਮਾਨਿਤ
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ
ਦਰਸ਼ਨ ਅਕੈਡਮੀ ਦੇ ਕੈਂਪਸ ’ਚ ਸਾਲਾਨਾ ਖੇਡ ਮੁਕਾਬਲੇ 'ਖੇਲ ਤਰੰਗ' ਕਰਵਾਇਆ ਗਿਆ। ਖੇਡ ਭਾਵਨਾ, ਅਨੁਸ਼ਾਸਨ ਤੇ ਅਥਾਹ ਊਰਜਾ ਨਾਲ ਭਰਪੂਰ ਇਸ ਸਮਾਗਮ ਦੇ ਪਹਿਲੇ ਦਿਨ ਦਾ ਉਦਘਾਟਨ ਮੁੱਖ ਮਹਿਮਾਨ ਕੁਲਵੰਤ ਸਿੰਘ ਦਲਮ ਪ੍ਰਧਾਨ, ਬਾਬਾ ਬੁੱਢਾ ਜੀ ਵੈੱਲਫੇਅਰ ਸੁਸਾਇਟੀ ਵੱਲੋਂ ਕੀਤਾ ਗਿਆ। ਇਸ ਮੌਕੇ ਸਕੂਲ ਮੈਨੇਜਰ ਪ੍ਰੋ. ਰਜਨੀਸ਼ ਖੰਨਾ, ਸਕੂਲ ਪ੍ਰਬੰਧਕ ਕਮੇਟੀ ਦੇ ਮੈਂਬਰ ਦੀਪਕ ਜੌੜਾ, ਰੀਨੂ ਅਰੋੜਾ, ਸਕੂਲ ਦੇ ਸਾਬਕਾ ਵਿਦਿਆਰਥੀ ਸਹਿਜ ਜੁਨੇਜਾ ਤੇ ਅਨਮੋਲ ਸਹਿਦੇਵ ਵੀ ਮੌਜੂਦ ਸਨ। ਪ੍ਰਿੰਸੀਪਲ ਦਿਨੇਸ਼ ਸਿੰਘ ਨੇ ਮੁੱਖ ਮਹਿਮਾਨ ਨੂੰ ਬੂਟਾ ਭੇਟ ਕਰਕੇ ਸਵਾਗਤ ਕੀਤਾ। ਕੁਲਵੰਤ ਸਿੰਘ ਨੇ ਗੁਬਾਰੇ ਛੱਡ ਕੇ ਰਸਮੀ ਤੌਰ 'ਤੇ ਮੁਕਾਬਲਿਆਂ ਦੀ ਸ਼ੁਰੂਆਤ ਕੀਤੀ। ਵੱਖ-ਵੱਖ ਮੁਕਾਬਲਿਆਂ ਦੇ ਜੇਤੂਆਂ ਨੂੰ ਮੰਚ 'ਤੇ ਸੋਨੇ, ਚਾਂਦੀ ਤੇ ਤਾਂਬੇ ਦੇ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ। ਪਹਿਲੇ ਦਿਨ ਦੀਆਂ ਗਤੀਵਿਧੀਆਂ ’ਚ 100 ਮੀਟਰ ਤੇ 200 ਮੀਟਰ ਦੀ ਦੌੜ, ਉੱਚੀ ਛਾਲ, ਸ਼ਾਟ ਪੁਟ ਤੇ ਰਿਲੇਅ ਦੌੜਾਂ ਸ਼ਾਮਲ ਸਨ। ਇਸ ਖੇਡ ਉਤਸਵ ’ਚ ਵਿਦਿਆਰਥੀਆਂ ਦੇ ਮਾਪਿਆਂ ਤੇ ਅਧਿਆਪਕਾਂ ਨੇ ਵੀ ਵੱਖ-ਵੱਖ ਮਨੋਰੰਜਕ ਖੇਡਾਂ ’ਚ ਹਿੱਸਾ ਲਿਆ। ਸਕੂਲ ਦੇ ਪ੍ਰਿੰਸੀਪਲ ਦਿਨੇਸ਼ ਸਿੰਘ ਨੇ ਮੁੱਖ ਮਹਿਮਾਨ ਤੇ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਜੇਤੂਆਂ ਨੂੰ ਵਧਾਈ ਦਿੱਤੀ ਤੇ ਜੀਵਨ ’ਚ ਖੇਡਾਂ ਦੀ ਮਹੱਤਤਾ ਬਾਰੇ ਚਾਨਣਾ ਪਾਇਆ।