ਖੂਨੀ ਝੜਪ ਦੀ ਵੀਡੀਓ ਵਾਇਰਲ
ਨੂਰਪੁਰ ਕਾਲੋਨੀ ’ਚ ਦੋ ਪਰਿਵਾਰਾਂ ਵਿਚਕਾਰ ਖੂਨੀ ਝੜਪ ਵੀਡੀਓ ਵਾਇਰਲ
Publish Date: Fri, 03 Apr 2026 06:58 PM (IST)
Updated Date: Fri, 03 Apr 2026 07:01 PM (IST)
ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਧੋਗੜੀ ਰੋਡ ਤੇ ਸਥਿਤ ਨੂਰਪੁਰ ਕਾਲੋਨੀ ’ਚ ਦੋ ਨੇਪਾਲੀ ਪਰਿਵਾਰਾਂ ਵਿਚਕਾਰ ਮਾਮੂਲੀ ਗੱਲ ਨੂੰ ਲੈ ਕੇ ਝਗੜਾ ਹਿੰਸਕ ਝੜਪ ’ਚ ਬਦਲ ਗਿਆ। ਕੁਝ ਹੀ ਪਲਾਂ ’ਚ ਦੋਵਾਂ ਧਿਰਾਂ ਦੇ ਮੈਂਬਰ ਸੜਕ ਤੇ ਆ ਗਏ ਤੇ ਰੱਜ ਕੇ ਲੱਤਾਂ-ਮੁੱਕੇ ਵਰ੍ਹਾਏ। ਸੋਟੀਆਂ ਤੇ ਗੋਹੇ ਦੀਆਂ ਪਾਥੀਆਂ ਨਾਲ ਇਕ ਦੂਜੇ ਤੇ ਹਮਲਾ ਕਰ ਦਿੱਤਾ। ਝਗੜੇ ਦੌਰਾਨ ਚਾਰ ਜਣਿਆਂ ਨੂੰ ਸੱਟਾਂ ਲੱਗੀਆਂ। ਜ਼ਖਮੀ ਵਿਅਕਤੀਆਂ ਨੂੰ ਤੁਰੰਤ ਇਲਾਜ ਲਈ ਨੇੜਲੇ ਡਾਕਟਰ ਕੋਲ ਲਿਜਾਇਆ ਗਿਆ। ਘਟਨਾ ਦੌਰਾਨ ਮੌਕੇ ਤੇ ਮੌਜੂਦ ਕੁਝ ਲੋਕਾਂ ਨੇ ਪੂਰੀ ਝਗੜੇ ਦੀ ਵੀਡੀਓ ਰਿਕਾਰਡ ਕੀਤੀ ਜੋ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਹਾਲਾਂਕਿ ਇਸ ਮਾਮਲੇ ਸਬੰਧੀ ਅਜੇ ਤੱਕ ਕਿਸੇ ਵੀ ਧਿਰ ਨੇ ਪੁਲਿਸ ਕੋਲ ਲਿਖਤੀ ਸ਼ਿਕਾਇਤ ਦਰਜ ਨਹੀਂ ਕਰਵਾਈ ਹੈ।