ਕਿਸਾਨਾਂ ਤੇ ਦੁੱਧ ਉਤਪਾਦਕਾਂ ਨੂੰ ਆਰਥਿਕ ਤੌਰ ’ਤੇ ਕੀਤਾ ਜਾਵੇਗਾ ਮਜਬੂਤ : ਚੇਅਰਮੈਨ ਸਰਾਏ ਕਿਸਾਨਾਂ ਅਤੇ ਦੁੱਧ ਉਤਪਾਦਕਾਂ ਨੂੰ ਆਰਥਿਕ ਪੱਧਰ ਤੇ ਹੋਰ ਉੱਚਾ ਚੁੱਕਿਆ ਜਾਵੇਗਾ- ਚੇਅਰਮੈਨ ਸਰਾਏ
Publish Date: Tue, 22 Sep 2026 08:25 PM (IST)
Updated Date: Tue, 22 Sep 2026 08:27 PM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ ਵੇਰਕਾ ਮਿਲਕ ਪਲਾਂਟ ਵਿਖੇ ਚੇਅਰਮੈਨ ਰਮੇਸ਼ਵਰ ਸਿੰਘ ਸਰਾਏ ਦੀ ਪ੍ਰਧਾਨਗੀ ਹੇਠ 40ਵਾਂ ਆਮ ਇਜਲਾਸ ਕਰਵਾਇਆ ਗਿਆ। ਜਿਸ ਵਿਚ ਸਮੂਹ ਬੋਰਡ ਆਫ ਡਾਇਰੈਕਟਰ ਮਿਲਕ ਪਲਾਂਟ ਜਲੰਧਰ, ਹਿੱਸੇਦਾਰ ਸਭਾਵਾਂ ਦੇ ਨੁਮਾਂਇੰਦੇ, ਜਨਰਲ ਮੈਨੇਜਰ ਵੇਰਕਾ ਮੋਗਾ ਡੇਅਰੀ, ਬੱਸੀ ਪਠਣਾ ਸੁਬੋਧ ਕੁਮਾਰ ਬਤੌਰ ਮਿਲਕਫੈਡ ਨੁਮਾਂਇੰਦਾ, ਦੁੱਧ ਉਤਪਾਦਕ, ਡ੍ਰਿਸਟ੍ਰੀਬਿਊਟਰਜ਼ ਹਾਜ਼ਰ ਹੋਏ। ਸਮਾਗਮ ਦੀ ਆਰੰਭਤਾ ਕਰਦਿਆਂ ਚੇਅਰਮੈਨ ਰਮੇਸ਼ਵਰ ਸਿੰਘ ਸਰਾਏ ਨੇ ਵੇਰਕਾ ਮਿਲਕ ਪਲਾਂਟ ਜਲੰਧਰ ਦੀ ਵਧੀਆ ਕੁਆਲਟੀ ਲਈ ਵੇਰਕਾ ਮਿਲਕ ਪਲਾਂਟ ਦੇ ਪਰਿਵਾਰ ਵਲੋ ਮਿਲ ਜੁਲ ਕੇ ਕੀਤਾ ਜਾ ਰਹੇ ਕਾਰਜਾਂ ਦੀ ਸ਼ਲਾਘਾ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਖਪਤਕਾਰਾਂ ਨੂੰ ਵੇਰਕਾ ਮਿਲਕ ਪਲਾਂਟ ਦੀਆਂ ਹਰ ਪੱਖੋਂ ਮੁਹੱਈਆਂ ਕਰਵਾਈਆਂ ਜਾ ਰਹੀਆਂ ਸੁਚੱਜੀਆਂ ਵਸਤੂਆਂ ਵਰਤਣ ਦੀ ਪ੍ਰੇਰਿਤ ਕੀਤਾ। ਵੇਰਕਾ ਮਿਲਕ ਪਲਾਂਟ ਜਲੰਧਰ ਨੂੰ ਮਿਲਕਫੈਡ ਵਿਚ ਪਹਿਲੇ ਸਥਾਨ ਤੇ ਲਿਆਉਣ ਲਈ ਸਮੂਹ ਕਰਮਚਾਰੀਆਂ ਨੂੰ ਇੱਕ ਜੁਟ ਹੋ ਕੇ ਉਪਰਾਲਾ ਕਰਨ ਲਈ ਪ੍ਰੇਰਿਤ ਕੀਤਾ। ਇਸ ਲਈ ਉਨ੍ਹਾਂ ਵਲੋਂ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਉਨ੍ਹਾਂ ਸਹਿਕਾਰਤਾ ਪੱਧਰ ਤੇ ਮਜਬੂਤ ਕਰਨ ਤੇ ਜ਼ੋਰ ਦਿੱਤਾ ਤਾਂ ਕੇ ਕਿਸਾਨਾਂ ਅਤੇ ਦੁੱਧ ਉਤਪਾਦਕਾਂ ਦੀ ਸਮਾਜਿਕ ਅਤੇ ਆਰਥਿਕ ਪੱਧਰ ਨੂੰ ਹੋਰ ਉੱਚਾ ਚੁੱਕਿਆ ਜਾ ਸਕੇ ਤੇ ਖਪਤਕਾਰਾਂ ਨੂੰ ਹੋਰ ਵਧੀਆਂ ਕੁਆਲਟੀ ਦੀਆਂ ਵਸਤੂਆ ਮੁਹੱਈਆ ਕਰਵਾਈਆਂ ਜਾ ਸਕਣ। ਇਸ ਮੌਕੇ ਹਰਮਿੰਦਰ ਸਿੰਘ ਸੰਧੂ ਜਨਰਨ ਮੈਨੇਜਰ, ਮਿਲਕ ਪਲਾਂਟ ਜਲੰਧਰ ਨੇ ਕਿਹਾ ਕਿ ਵੇਰਕਾ ਮਿਲਕਫੈਡ ਤੱਰਕੀ ਦੇ ਰਾਹ ਤੇ ਚਲ ਰਿਹਾ ਹੈ ਜਿਸ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਿਸਦਾ ਮੁੱਖ ਮਕਸਦ ਦੁੱਧ ਦੇ ਧੰਦੇ ਨੂੰ ਲਾਹੇਵੰਦ ਬਣਾਉਣਾ ਹੈ। ਜਿਸਦਾ ਸਿੱਧੇ ਤੌਰ ਤੇ ਫਾਇਦਾ ਕਿਸਾਨਾਂ ਤੇ ਦੁੱਧ ਉਤਪਾਦਕਾਂ ਨੂੰ ਪਹੁੰਚਾਉਣਾ ਹੈ। ਉਨ੍ਹਾਂ ਵਲੋਂ ਸਲਾਨਾ ਇਜਲਾਸ ਦਾ ਵੇਰਵਾ ਦਿੰਦਿਆ ਹੋਇਆ 2025-26 ਦਾ ਲੇਖਾ ਜ਼ੋਖਾ ਪੇਸ਼ ਕਰਦਿਆਂ ਦਸਿਆ ਕਿ ਵੇਰਕਾ ਜਲੰਧਰ ਡੇਅਰੀ ਵਲੋਂ 397.65 ਲੱਖ ਰੁਪਏ ਦਾ ਮੁਨਾਫਾ ਹੋਇਆ ਹੈ। ਉਨ੍ਹਾਂ ਵਲੋ ਇਹ ਵੀ ਦੱਸਿਆ ਗਿਆ ਕਿ ਇਸ ਮੁਨਾਫੇ ਵਿੱਚੋ ਰਾਖਵੇਂ ਫੰਡ ਰੱਖ ਕੇ 1 ਕਰੋੜ 78 ਲੱਖ ਰੁਪਏ ਬੋਨਸ ਵੱਜੋ ਸੋਸਾਇਟੀਆਂ ਅਤੇ ਡੇਅਰੀ ਫਾਰਮਾਂ ਨੂੰ ਵੰਡਿਆ ਗਿਆ। ਇਸ ਮੌਕੇ ਹਰਦੀਪ ਕੁਮਾਰ, ਵਾਈਸ ਚੇਅਰਮੈਨ ਵੇਰਕਾ ਮਿਲਕ ਪਲਾਂਟ ਜਲੰਧਰ, ਡਾਇਰੈਕਟਰ ਸਰਦੂਲ ਸਿੰਘ ਬੂਟਾ, ਡਾਇਰੈਕਟਰ ਮੁਖਤਾਰ ਸਿੰਘ, ਡਾਇਰੈਕਟਰ ਜਸਵੰਤ ਸਿੰਘ, ਡਾਇਰੈਕਟਰ ਪ੍ਰਦੀਪ ਕੁਮਾਰ, ਡਾਇਰੈਕਟਰ ਪਰਮਜੀਤ ਸਿੰਘ, ਡਾਇਰੈਕਟਰ ਰਸ਼ਪਾਲ ਸਿੰਘ ਅਟਵਾਲ, ਡਾਇਰੈਕਟਰ ਅਜਮੇਲ ਸਿੰਘ, ਡਾਇਰੈਕਟਰ ਮੁਖਤਿਆਰ ਸਿੰਘ, ਡਾਇਰੈਕਟਰ ਜ਼ਸਵਿੰਦਰ ਕੌਰ, ਡਾਇਰੈਕਟਰ ਅਮਰੀਕ ਸਿੰਘ, ਡਾਇਰੈਕਟਰ ਮਨਜੀਤ ਸਿੰਘ ਆਦਿ ਮੌਜੂਦ ਸਨ।