- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰਾਜਾ ਸਾਹਿਬ ਜੀ ਦੇ ਮੇਲੇ ’ਚ ਜਾਣ ਵਾਲੇ ਵਾਹਨਾਂ ਤੋਂ ਨਹੀਂ ਲਿਆ ਜਾਵੇਗਾ ਟੋਲ ਟੈਕਸ - ਵਿਪੀਨ ਰਾਏ

-ਲੱਖਾਂ ਸ਼ਰਧਾਲੂਆਂ ਨੂੰ ਵੱਡੀ ਰਾਹਤ, 9 ਤੋਂ 11 ਸਤੰਬਰ ਤੱਕ ਮਜ਼ਾਰਾ ’ਚ ਹੋਵੇਗਾ ਜੋੜ ਮੇਲਾ
ਅਜੇ ਸਿੰਘ ਨਾਗੀ, ਪੰਜਾਬੀ ਜਾਗਰਣ, ਫਿਲੌਰ :
ਦੋਆਬੇ ਦੇ ਇਤਿਹਾਸ ਤੇ ਧਾਰਮਿਕ ਆਸਥਾ ਨਾਲ ਜੁੜੇ ਪਵਿੱਤਰ ਅਸਥਾਨ ਧੰਨ-ਧੰਨ ਨਾਭ ਕੰਵਲ ਰਾਜਾ ਸਾਹਿਬ ਜੀ ਦੀ 86ਵੀਂ ਬਰਸੀ ਮੌਕੇ ਤਿੰਨ ਰੋਜ਼ਾ ਸਾਲਾਨਾ ਜੋੜ ਮੇਲਾ 9, 10 ਤੇ 11 ਸਤੰਬਰ ਨੂੰ ਪਿੰਡ ਰਾਜਾ ਸਾਹਿਬ ਮਜ਼ਾਰਾ ’ਚ ਸ਼ਰਧਾ ਤੇ ਭਗਤੀ ਭਾਵਨਾ ਨਾਲ ਮਨਾਇਆ ਜਾਵੇਗਾ। ਇਸ ਮੌਕੇ ਪੰਜਾਬ ਸਮੇਤ ਵੱਖ-ਵੱਖ ਇਲਾਕਿਆਂ ਤੋਂ ਲੱਖਾਂ ਸ਼ਰਧਾਲੂਆਂ ਦੇ ਪਹੁੰਚਣ ਦੀ ਉਮੀਦ ਹੈ। ਸ਼ਰਧਾਲੂਆਂ ਲਈ ਵੱਡੀ ਰਾਹਤ ਵਾਲਾ ਐਲਾਨ ਲਾਡੋਵਾਲ ਟੋਲ ਪਲਾਜ਼ਾ ਦੇ ਪ੍ਰਬੰਧਕ ਵਿਪੀਨ ਰਾਏ ਵੱਲੋਂ ਕੀਤਾ ਗਿਆ ਹੈ। ਉਨ੍ਹਾਂ ਸਪੱਸ਼ਟ ਕੀਤਾ ਹੈ ਕਿ ਰਾਜਾ ਸਾਹਿਬ ਜੀ ਦੇ ਸਾਲਾਨਾ ਜੋੜ ਮੇਲੇ ’ਚ ਨਤਮਸਤਕ ਹੋਣ ਲਈ ਜਾਣ ਵਾਲੇ ਵਾਹਨਾਂ ਤੋਂ ਲਾਡੋਵਾਲ ਟੋਲ ਪਲਾਜ਼ਾ ’ਤੇ ਟੋਲ ਫੀਸ ਨਹੀਂ ਲਈ ਜਾਵੇਗੀ। ਇਸ ਐਲਾਨ ਨਾਲ ਸੰਗਤ ਨੂੰ ਵੱਡੀ ਰਾਹਤ ਮਿਲਣ ਦੀ ਉਮੀਦ ਹੈ। ਹਰ ਸਾਲ ਰਾਜਾ ਸਾਹਿਬ ਜੀ ਦੀ ਬਰਸੀ ਮੌਕੇ ਤਿੰਨ ਦਿਨਾਂ ਤੱਕ ਪਵਿੱਤਰ ਅਸਥਾਨ ’ਤੇ ਸ਼ਰਧਾਲੂਆਂ ਦਾ ਭਾਰੀ ਇਕੱਠ ਹੁੰਦਾ ਹੈ। ਰਾਜਾ ਸਾਹਿਬ ਮਜ਼ਾਰਾ ’ਚ ਲੱਗਣ ਵਾਲਾ ਇਹ ਜੋੜ ਮੇਲਾ ਧਾਰਮਿਕ ਆਸਥਾ ਦੇ ਨਾਲ-ਨਾਲ ਦੋਆਬੇ ਦੀ ਇਤਿਹਾਸਕ ਤੇ ਸੱਭਿਆਚਾਰਕ ਵਿਰਾਸਤ ਦਾ ਵੀ ਮਹੱਤਵਪੂਰਨ ਹਿੱਸਾ ਹੈ।