ਹਾਈਟੈੱਕ ਨਾਕਾ ਲਾ ਕੇ ਵਾਹਨਾਂ ਦੀ ਕੀਤੀ ਚੈਕਿੰਗ
ਅਮਰਜੀਤ ਸਿੰਘ ਵੇਹਗਲ, ਪੰਜਾਬੀ
Publish Date: Fri, 27 Mar 2026 10:45 PM (IST)
Updated Date: Fri, 27 Mar 2026 10:50 PM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਮਕਸੂਦਾਂ ਚੌਕ ’ਚ ਥਾਣਾ ਇਕ ਦੇ ਮੁਖੀ ਰਕੇਸ਼ ਕੁਮਾਰ ਸਮੇਤ ਏਡੀਸੀਪੀ ਸਿਟੀ-1 ਅਕਰਸ਼ੀ ਜੈਨ ਵੱਲੋਂ ਹਾਈਟੈੱਕ ਨਾਕਾ ਲਾ ਕੇ ਖੁਦ ਵਾਹਨਾਂ ਦੀ ਚੈਕਿੰਗ ਕੀਤੀ ਗਈ। ਚੈਕਿੰਗ ਦੇ ਦੌਰਾਨ ਏਡੀਸੀਪੀ ਅਕਰਸ਼ੀ ਜੈਨ ਵੱਲੋਂ ਅਧੂਰੇ ਕਾਗਜ਼ਾਂ ਤੇ ਮੋਡੀਫਿਕੇਸ਼ਨ ਕਰਵਾਏ ਵਾਹਨਾਂ ਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆ ਦੀ ਜਾਂਚ ਕਰਕੇ ਚਲਾਨ ਕੱਟੇ ਗਏ। ਲੋਕਾਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਦੀ ਜਾਣਕਾਰੀ ਦਿੱਤੀ ਗਈ। ਉਨ੍ਹਾਂ ਕਿਹਾ ਕਿ ਨਾਬਾਲਗ ਬੱਚਿਆਂ ਨੂੰ ਵਾਹਨ ਚਲਾਉਣ ਲਈ ਨਾ ਦਿੱਤੇ ਜਾਣ। ਉਲੰਘਣਾ ਕਰਨ ਵਾਲੇ ਬੱਚਿਆਂ ਸਮੇਤ ਮਾਤਾ ਪਿਤਾ ਨੂੰ ਵੀ ਜੁਰਮਾਨਾ ਕੀਤਾ ਜਾਵੇਗਾ। ਥਾਣਾ ਮੁਖੀ ਰਕੇਸ਼ ਕੁਮਾਰ ਨੇ ਦੱਸਿਆ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲੇ 25 ਵਾਹਨ ਚਾਲਕਾਂ ਦੇ ਚਲਾਨ ਕੀਤੇ ਗਏ।