ਦਿਨ ਦਿਹਾੜੇ ਸਬਜ਼ੀ ਮੰਡੀ ’ਚੋਂ ਨਕਦੀ ਚੋਰੀ ਕਰ ਕੇ ਚੋਰ ਹੋਏ ਫ਼ਰਾਰ ਦਿਨ ਦਿਹਾੜੇ ਸਬਜ਼ੀ ਮੰਡੀ ’ਚੋਂ ਨਕਦੀ ਚੋਰੀ ਕਰਕੇ ਚੋਰ ਫ਼ਰਾਰ
Publish Date: Fri, 23 Oct 2026 07:46 PM (IST)
Updated Date: Fri, 23 Oct 2026 07:48 PM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ ਦਿਨ ਦਿਹਾੜੇ ਨਵੀਂ ਸਬਜ਼ੀ ਮੰਡੀ ਮਕਸੂਦਾਂ ’ਚੋਂ ਨਕਦੀ ਚੋਰੀ ਕਰਕੇ ਚੋਰ ਦੇ ਫ਼ਰਾਰ ਹੋਣ ਦੀ ਸੀਸੀਟੀਵੀ ਦੀ ਫੁਟੇਜ ਸਾਹਮਣੇ ਆਈ ਹੈ। ਸਬਜ਼ੀ ਮੰਡੀ ਦੀ ਦੁਕਾਨ ਨੰਬਰ ਅੱਠ ਦੇ ਮਸ਼ਰੂਮ ਦਾ ਕਾਰੋਬਾਰ ਕਰਦੇ ਪੀੜਤ ਆੜਤੀ ਸੌਰਭ ਨੇ ਦੱਸਿਆ ਕਿ ਚੋਰੀ ਹੋਈ ਗੁੱਥੀ ’ਚ ਤਕਰੀਬਨ 2 ਲੱਖ ਰੁਪਏ ਸਨ। ਜੋ ਚੋਰ ਚੋਰੀ ਕਰਕੇ ਫ਼ਰਾਰ ਹੋ ਗਿਆ, ਜਿਸ ਦੀ ਉਨਾਂ ਨੂੰ ਭਿਣਕ ਹੀ ਨਹੀਂ ਪਈ। ਉਸਨੇ ਦੱਸਿਆ ਕਿ ਚੋਰ ਪੈਦਲ ਹੀ ਦੁਕਾਨ ਤੇ ਆਇਆ ਤੇ ਆਸਾਨੀ ਨਾਲ ਬੈਗ ’ਚੋਂ ਨਕਦੀ ਵਾਲੀ ਗੁੱਥੀ ਲੈ ਕੇ ਫ਼ਰਾਰ ਹੋ ਗਿਆ। ਉਸਨੇ ਦਸਿਆ ਕਿ ਘਟਨਾ ਦੁਕਾਨ ਦੇ ਨੇੜੇ ਲੱਗੇ ਸੀਸੀਟੀਵੀ ਕੈਮਰੇ ’ਚ ਕੈਦ ਹੋਈ ਹੈ। ਉਸਨੇ ਦੱਸਿਆ ਕਿ ਪੈਸਿਆਂ ਦਾ ਲੈਣ-ਦੇਣ ਸੁੱਕਰਵਾਰ ਨੂੰ ਹੁੰਦਾ ਹੈ। ਅਜਿਹੀ ਸਥਿਤੀ ’ਚ ਜਦੋਂ ਉਸਨੇ ਤਕਰੀਬਨ 10 ਵਜੇ ਬੈਗ ਦੀ ਜਾਂਚ ਕੀਤੀ ਤਾਂ ਬੈਗ ’ਚ ਨਕਦੀ ਗਾਇਬ ਸੀ। ਜਿਸ ਉਪਰੰਤ ਉਸਨੇ ਆਪਣੇ ਪਿਤਾ ਨਾਲ ਪੈਸਿਆਂ ਬਾਰੇ ਗੱਲ ਕੀਤੀ ਤੇ ਉਸਦੇ ਪਿਤਾ ਨੇ ਉਸਨੂੰ ਬੈਗ ’ਚ ਪੈਸਿਆਂ ਦੀ ਜਾਂਚ ਕਰਨ ਲਈ ਕਿਹਾ ਤੇ ਉਸਨੇ ਆਪਣੇ ਕਾਮਿਆਂ ਤੋਂ ਵੀ ਪੁੱਛਗਿੱਛ ਕੀਤੀ ਪਰ ਕਿਸੇ ਨੂੰ ਵੀ ਪੈਸਿਆਂ ਬਾਰੇ ਕੋਈ ਜਾਣਕਾਰੀ ਨਹੀਂ ਸੀ। ਇਸੇ ਦੌਰਾਨ ਉਨ੍ਹਾਂ ਨੇ ਨਜ਼ਦੀਕ ਲੱਗੇ ਸੀਸੀਟੀਵੀ ਸੀਸੀਟੀਵੀ ਕੈਮਰੇ ਚੈੱਕ ਕੀਤੇ ਤਾਂ ਉਸ ’ਚ ਨਜ਼ਰ ਆ ਰਿਹਾ ਹੈ ਕਿ ਸਵੇਰੇ 10 ਵਜੇ ਇਕ ਆਦਮੀ ਦੁਕਾਨ ’ਚ ਦਾਖਲ ਹੋਇਆ ਤੇ ਪੈਸਿਆਂ ਵਾਲੀ ਗੁੱਥੀ ਆਪਣੀ ਜੇਬ ’ਚ ਪਾ ਕੇ ਫਰਾਰ ਹੋ ਗਿਆ। ਮੌਕੇ ’ਤੇ ਪੁੱਜੇ ਥਾਣਾ ਇਕ ਦੇ ਥਾਣੇਦਾਰ ਸੁਰਜੀਤ ਸਿੰਘ ਨੇ ਦਸਿਆ ਕਿ ਉਨ੍ਹਾਂ ਵੱਲੋਂ ਸੀਸੀਟੀਵੀ ਕੈਮਰੇ ਦੀ ਫੁਟੇਜ ਖੰਗਾਲੀ ਹੈ। ਜਿਸ ਅਨੁਸਾਰ ਚੋਰ ਦੀ ਭਾਲ ਕੀਤੀ ਜਾਵੇਗੀ। ਦੁਕਾਨਦਾਰ ਦੇ ਬਿਆਨਾਂ ਦੇ ਆਧਾਰ ’ਤੇ ਕੇਸ ਦਰਜ ਕੀਤਾ ਜਾਵੇਗਾ।