ਭਾਈ ਘਨ੍ਹਈਆ ਜੀ ਦੇ ਜੀਵਨ ਤੇ ਮਾਨਵ ਸੇਵਾ ਨੂੰ ਸਮਰਪਿਤ ਸੰਕਲਪ ਦਿਵਸ ਸਮਾਗਮ ਕਰਵਾਇਆ ਭਾਈ ਘਨ੍ਹਈਆ ਜੀ ਦੇ ਜੀਵਨ ਅਤੇ ਮਾਨਵ ਸੇਵਾ ਨੂੰ ਸਮਰਪਿਤ ਸੰਕਲਪ ਦਿਵਸ ਸਮਾਗਮ ਕਰਵਾਇਆ
Publish Date: Wed, 23 Sep 2026 07:48 PM (IST)
Updated Date: Wed, 23 Sep 2026 07:51 PM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ ਜਲੰਧਰ : ਭਾਈ ਘਨੱਈਆ ਜੀ ਚੈਰਿਟੀ ਐਂਡ ਪੀਸ ਇੰਟਰਨੈਸ਼ਨਲ ਫਾਊਂਡੇਸ਼ਨ ਵਲੋਂ ਭਾਈ ਘਨ੍ਹਈਆ ਜੀ ਦੇ ਜੀਵਨ ਅਤੇ ਮਾਨਵ ਸੇਵਾ ਨੂੰ ਸਮਰਪਿਤ ਸੰਕਲਪ ਦਿਵਸ ਰੈਡ ਕਰਾਸ ਭਵਨ, ਲਾਜਪਤ ਨਗਰ ਵਿਖੇ ਮਨਾਇਆ ਗਿਆ।ਜਿਸ ਵਿੱਚ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਨੇ ਭਾਈ ਘਨ੍ਹਈਆ ਜੀ ਦੇ ਜੀਵਨ ਤੇ ਰੌਸ਼ਨੀ ਪਾਈ ਤੇ ਉਹਨਾਂ ਦੀਆਂ ਸੇਵਾ ਬਾਰੇ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਖੂਨਦਾਨ ਕੈਂਪ,ਥਰੈਪੀ ਕੈਂਪ ਪਰਮਪ੍ਰੀਤ ਸਿੰਘ ਵਿਟੀ ਦੇ ਵਿਸ਼ੇਸ਼ ਸਹਿਯੋਗ ਨਾਲ ਲਗਾਇਆ ਗਿਆ। ਪ੍ਰੋਗਰਾਮ ਵਿਚ ਏ ਡੀ ਸੀ ਸੀਵਾਨ ਅਸਥਾਨਾ ਨੇ ਕਿਹਾ ਕਿਏ ਡੀ ਸੀ ਸੀਵਾਨ ਅਸਥਾਨਾ ਨੇ ਕਿਹਾ ਕਿ ਭਾਈ ਘਨਈਆ ਜੀ ਦੀ ਜੀਵਨੀ ਤੇ ਸੇਧ ਲੈਣ ਕੇ ਹਰ ਇਕ ਮਨੁੱਖ ਨੂੰ ਸੇਵਾ ਭਾਵਨਾ ਅਤੇ ਆਪਸੀ ਭਾਈਚਾਰਕ ਸਾਂਝ ਬਣਾਉਣੀ ਚਾਹੀਦੀ ਹੈ। ਬਹਾਦਰ ਸਿੰਘ, ਸੁਰਜੀਤ ਸਿੰਘ, ਰੈਡ ਕਰਾਸ ਸਕੱਤਰ ਅਸ਼ੋਕ ਸਲੋਤਰਾ ਤੋਂ ਇਲਾਵਾ ਭਾਈ ਘਨ੍ਹਈਆ ਜੀ ਸੇਵਕ ਦਲ ਦੇ ਸਰਪ੍ਰਸਤ ਸਤਪਾਲ ਸਿੰਘ ਸਿਦਕੀ ਨੇ ਕਿਹਾ ਕਿ ਭਾਈ ਘਨ੍ਹਈਆ ਜੀ ਨੇ ਬਿਨਾਂ ਕਿਸੇ ਵੈਰ ਵਿਰੋਧ ਤੋਂ ਜੰਗ ਦੇ ਮੈਦਾਨ ਵਿੱਚ ਸੇਵਾ ਕਰਕੇ ਮਾਨਵਤਾ ਦੀ ਮਿਸਾਲ ਪੈਦਾ ਕੀਤੀ ਸੀ। ਜਿਸ ਨੂੰ ਮੁੜ ਉਜਾਗਰ ਕਰਨਾ ਅਤਿ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ਵਿਚ ਸਾਡੇ ਮਨਾਂ ਵਿਚ ਦੋ ਵੈਰ ਵਿਰੋਧ ਪੈਦਾ ਹੋ ਰਹੇ ਹਨ ਉਸ ਵਿਰੋਧ ਨੂੰ ਖਤਮ ਕਰਨ ਲਈ ਵਿਸ਼ੇਸ਼ ਸੈਮੀਨਾਰ ਲਗਾ ਕੇ ਮਨੁੱਖਤਾ ਨੂੰ ਜਾਗਰੂਤ ਕਰਨ ਦੇ ਉਪਰਾਲੇ ਕਰਨੇ ਚਾਹੀਦੇ ਹਨ। ਉਨ੍ਹਾਂ ਨੌਜਵਾਨਾਂ ਵਿਚ ਵੱਧ ਰਹੇ ਨਸ਼ੇ ਦੇ ਰੁਝਾਨ ਤੇ ਚਿੰਤਾ ਜਿਤਾਉਂਦੇ ਹੋਏ ਕਿਹਾ ਕਿ ਨੌਜਵਾਨਾਂ ਨੂੰ ਗੁਰਮਤਿ ਦਾ ਗਿਆਨ ਦੇ ਕੇ ਅਤੇ ਖੇਡਾਂ ਵਿੱਚ ਰੁਚੀ ਪੈਦਾ ਕਰਨ ਦੇ ਉਪਰਾਲੇ ਵੀ ਕਰਨੇ ਚਾਹੀਦੇ ਹਨ। ਸਮਾਗਮ ਵਿੱਚ ਗੁਰਬਖਸ਼ ਸਿੰਘ ਜੁਨੇਜਾ, ਜਥੇਦਾਰ ਜਗਜੀਤ ਸਿੰਘ ਗਾਬਾ, ਐਸ. ਪੀ. ਸਿੰਘ, ਗੁਰਮੀਤ ਸਿੰਘ,ਮੋਹਨ ਸਿੰਘ ਢੀਂਡਸਾ, ਦਵਿੰਦਰ ਸਿੰਘ ਰਹੇਜਾ, ਪ੍ਰਮਿੰਦਰ ਸਿੰਘ ਡਿੰਪੀ, ਹਰਜੋਤ ਸਿੰਘ ਲੱਕੀ, ਹਰਪ੍ਰੀਤ ਸਿੰਘ ਨੀਟੂ, ਗੁਰਦੇਵ ਸਿੰਘ ਗੋਲਡੀ, ਤਰਲੋਚਨ ਸਿੰਘ ਭਾਟੀਆ, ਆਗਾਜ ਓ ਐਨਜੀਓ ਤੋਂ ਪਰਮਪ੍ਰੀਤ ਸਿੰਘ ਵਿਟੀ, ਹਰਭਜਨ ਸਿੰਘ ਸੈਣੀ, ਜਸਵਿੰਦਰ ਸਿੰਘ, ਬਾਬਾ ਜਸਵਿੰਦਰ ਸਿੰਘ, ਨਰਿੰਦਰ ਪਾਲ ਸਿੰਘ, ਹਰਮੀਕ ਸਿੰਘ, ਰਜਿੰਦਰ ਸਿੰਘ ਗੋਲਡੀ, ਬਲਵਿੰਦਰ ਸਿੰਘ, ਮੋਹਣ ਸਿੰਘ ਧਮੀਜਾ, ਸਤਪਾਲ ਸਿੰਘ ਜੱਬਲ, ਜਤਿੰਦਰ ਪਾਲ ਸਿੰਘ, ਗੁਰਜੀਤ ਸਿੰਘ ਪੋਪਲੀ ਆਦਿ ਹਾਜ਼ਰ ਸਨ।