ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ ਦਿਵਸ ਦੇ ਵਿਸ਼ੇਸ਼ ਦੀਵਾਨ ਸਜਾਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ ਦਿਵਸ ਦੇ ਵਿਸ਼ੇਸ਼ ਦੀਵਾਨ ਸਜਾਏ
Publish Date: Sun, 30 Aug 2026 06:37 PM (IST)
Updated Date: Mon, 31 Aug 2026 04:04 AM (IST)
----ਸ਼ਹਾਦਤ ਦੀਆਂ ਪੈੜਾਂ ਪੁਸਤਕ ਰਿਲੀਜ਼ ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਪਾਵਨ ਇਤਿਹਾਸਕ ਅਸਥਾਨ ਗੁਰਦੁਆਰਾ ਛੇਵੀਂ ਪਾਤਸ਼ਾਹੀ ਬਸਤੀ ਸ਼ੇਖ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ ਦਿਵਸ ਦੇ ਵਿਸ਼ੇਸ਼ ਦੀਵਾਨ ਸਜਾਏ ਗਏ। ਬੀਬੀ ਗੁਰਲੀਨ ਕੌਰ ਦੇ ਪਰਿਵਾਰ ਵੱਲੋਂ ਸਹਿਜ ਪਾਠਾਂ ਦੀ ਸੰਪੂਰਨਤਾ ਦੇ ਭੋਗ ਪੁਆਏ ਗਏ। ਦੀਵਾਨ ’ਚ ਭਾਸ਼ਾ ਵਿਭਾਗ ਦੀ ਸਾਬਕਾ ਡਾਇਰੈਕਟਰ ਤੇ ਵਿਦਵਾਨ ਲੇਖਿਕਾ ਡਾਕਟਰ ਜਗਦੀਸ਼ ਕੌਰ ਵਾਡੀਆ ਵੱਲੋਂ ਲਿਖਿਤ ਇਤਿਹਾਸਕ ਪੁਸਤਕ ਸ਼ਹਾਦਤ ਦੀਆਂ ਪੈੜਾਂ ਰਿਲੀਜ਼ ਕੀਤੀ ਗਈ। ਵਾਡੀਆ ਦੇ ਅਕਾਲ ਚਲਾਣਾ ਕਰਨ ਤੋਂ ਬਾਅਦ ਉਨ੍ਹਾਂ ਦੇ ਪ੍ਰਵਾਰਕ ਮੈਂਬਰਾਂ ਇਕਬਾਲ ਸਿੰਘ ਤੇ ਗੁਲਾਗਾਓਂ ਸਿੰਘ ਦੇ ਉੱਦਮ ਸਦਕਾ ਤੇ ਮਹਾਂਮੰਡਲੇਸ਼ਵਰ ਸਵਾਮੀ ਸੰਤ ਸ਼ਾਂਤਾ ਨੰਦ ਦੇ ਅਸ਼ੀਰਵਾਦ ਸਦਕਾ ਇਹ ਇਤਿਹਾਸਕ ਪੁਸਤਕ ਪ੍ਰਕਾਸ਼ਿਤ ਕਰਵਾ ਕੇ ਸੰਗਤਾਂ ਨੂੰ ਅਰਪਣ ਕੀਤੀ ਗਈ। ਮਹਾਂਮੰਡਲੇਸ਼ਵਰ ਸਵਾਮੀ ਸ਼ਾਂਤਾ ਨੰਦ ਵੱਲੋਂ ਪਰਿਵਾਰ ਨੂੰ ਵਧਾਈ ਦਿੱਤੀ। ਜਿਨ੍ਹਾਂ ਨੇ ਆਪਣੇ ਮਾਤਾ ਡਾਕਟਰ ਵਾਡੀਆ ਦੀ ਪੁਸਤਕ ਨੂੰ ਛਪਵਾ ਕੇ ਸੰਗਤਾਂ ਨੂੰ ਭੇਟਾ ਕੀਤੀ। ਇਸ ਮੌਕੇ ਭਾਸ਼ਾ ਵਿਭਾਗ ਦੇ ਸਾਬਕਾ ਡਾਇਰੈਕਟਰ ਚੇਤਨ ਸਿੰਘ ਨੇ ਕਿਹਾ ਕਿ ਅੱਜ ਲੋੜ ਹੈ ਕਿ ਹਰ ਸਿੱਖ ਬੱਚਾ ਗੁਰਬਾਣੀ ਨਾਲ ਜੁੜਨ ਦਾ ਯਤਨ ਕਰੇ। ਬੇਅੰਤ ਸਿੰਘ ਸਰਹੱਦੀ ਨੇ ਸਿੱਖ ਬੱਚਿਆਂ ਨੂੰ ਇਤਿਹਾਸਕ ਪੁਸਤਕਾਂ ਪੜ੍ਹਨ ਦੀ ਪ੍ਰੇਰਨਾ ਦਿੱਤੀ। ਸਟੇਜ ਸਕੱਤਰ ਦੀ ਸੇਵਾ ਸਕੱਤਰ ਇੰਦਰਪਾਲ ਸਿੰਘ ਨੇ ਨਿਭਾਈ। ਗੁਰਦੁਆਰਾ ਸਾਹਿਬ ਦੇ ਪ੍ਰਧਾਨ ਗੁਰਕ੍ਰਿਪਾਲ ਸਿੰਘ ਨੇ ਦੱਸਿਆ ਕਿ ਡਾ. ਵਾਡੀਆ ਜਿੱਥੇ ਪੰਜਾਬੀਅਤ ਨੂੰ ਪਿਆਰ ਕਰਨ ਵਾਲੀ ਸ਼ਖ਼ਸੀਅਤ ਸੀ ਉਥੇ ਨਾਲ ਹੀ ਬਹੁਤ ਆਲ਼ਾ ਦਰਜੇ ਦੀਆਂ ਪੁਸਤਕਾਂ ਲਿਖਣ ’ਚ ਵੀ ਉਨ੍ਹਾਂ ਦਾ ਅਹਿਮ ਯੋਗਦਾਨ ਰਿਹਾ ਹੈ। ਸਮਾਗਮ ਦੌਰਾਨ ਸੀਨੀਅਰ ਮੀਤ ਪ੍ਰਧਾਨ ਦਵਿੰਦਰ ਸਿੰਘ ਰਹੇਜਾ, ਜਨਰਲ ਸਕੱਤਰ ਗੁਰਮੀਤ ਸਿੰਘ, ਜੋਗਿੰਦਰ ਸਿੰਘ ਬਵੇਜਾ,ਸੰਗਤ ਰਾਮ, ਕੁਲਵਿੰਦਰ ਸਿੰਘ ਗਾਖ਼ਲ, ਪ੍ਰੋਫੈਸਰ ਗੀਤਾ ਵਰਮਾ, ਰਾਕੇਸ਼ ਮਹਾਜਨ, ਚਰਨਜੀਤ ਸਿੰਘ ਲੁਬਾਣਾ, ਗੁਰਜੀਤ ਸਿੰਘ ਪੋਪਲੀ, ਹਰਬੰਸ ਸਿੰਘ, ਸਤਪਾਲ ਸਿੰਘ ਅਲਗ ਆਦਿ ਸੰਗਤਾਂ ਹਾਜ਼ਰ ਸਨ।