ਦੂਜੇ ਦਿਨ ਵੀ ਦੇਰੀ ਨਾਲ ਪੁੱਜੀ ਵੰਦੇ ਭਾਰਤ ਐਕਸਪ੍ਰੈੱਸ
ਜਾਸ, ਜਲੰਧਰ : ਸਿਟੀ
Publish Date: Fri, 03 Apr 2026 07:49 PM (IST)
Updated Date: Fri, 03 Apr 2026 08:37 PM (IST)
ਜਾਸ, ਜਲੰਧਰ : ਸਿਟੀ ਰੇਲਵੇ ਸਟੇਸ਼ਨ ’ਤੇ ਰੇਲ ਗੱਡੀਆਂ ਦੇ ਦੇਰੀ ਨਾਲ ਆਉਣ ਦਾ ਸਿਲਸਿਲਾ ਜਾਰੀ ਹੈ। ਕਾਰਨ ਕਈ ਅਹਿਮ ਰੇਲ ਗੱਡੀਆਂ ਡਾਇਵਰਟ ਰੂਟ ਤੇ ਬਦਲੇ ਹੋਏ ਸਮੇਂ ਕਾਰਨ ਦੇਰੀ ਨਾਲ ਪੁੱਜ ਰਹੀਆਂ ਹਨ। ਇਸ ਨਾਲ ਮੁਸਾਫਰਾਂ ਦੀਆਂ ਮੁਸ਼ਕਲਾਂ ਵਧ ਰਹੀਆਂ ਹਨ। ਨਵੀਂ ਦਿੱਲੀ ਤੋਂ ਵੈਸ਼ਨੋ ਦੇਵੀ ਕਟੜਾ ਜਾਣ ਵਾਲੀ ਵੰਦੇ ਭਾਰਤ ਐਕਸਪ੍ਰੈੱਸ ਸਟਾਪੇਜ ਮਿਲਣ ਦੇ ਦੂਜੇ ਦਿਨ ਵੀ ਜਲੰਧਰ ਕੈਂਟ ਸਟੇਸ਼ਨ ’ਤੇ ਦੇਰੀ ਨਾਲ ਪੁੱਜੀ। ਵੀਰਵਾਰ ਨੂੰ ਇਹ ਕਟੜਾ ਤੋਂ ਸਵਾ ਘੰਟਾ ਦੇਰੀ ਨਾਲ ਆਈ ਸੀ ਤੇ ਸ਼ੁੱਕਰਵਾਰ ਨੂੰ ਨਵੀਂ ਦਿੱਲੀ ਤੋਂ ਹੀ ਪੌਣਾ ਘੰਟਾ ਦੇਰੀ ਨਾਲ ਚੱਲੀ।
ਇਸ ਤੋਂ ਇਲਾਵਾ ਸੱਚਖੰਡ ਐਕਸਪ੍ਰੈੱਸ ਪੰਜ ਘੰਟੇ, ਅੰਮ੍ਰਿਤਸਰ ਜਨਸੇਵਾ ਐਕਸਪ੍ਰੈੱਸ ਪੌਣੇ ਚਾਰ ਘੰਟੇ, ਅੰਮ੍ਰਿਤਸਰ ਗਰੀਬਰਥ ਐਕਸਪ੍ਰੈੱਸ ਢਾਈ ਘੰਟੇ, ਹੇਮਕੁੰਟ ਐਕਸਪ੍ਰੈਸ ਸਵਾ ਦੋ ਘੰਟੇ, ਜਲੰਧਰ ਇੰਟਰਸਿਟੀ ਐਕਸਪ੍ਰੈੱਸ ਪੌਣੇ ਦੋ ਘੰਟੇ, ਅੰਮ੍ਰਿਤਸਰ ਸਪੈਸ਼ਲ, ਅੰਮ੍ਰਿਤਸਰ ਸੁਪਰਫਾਸਟ ਐਕਸਪ੍ਰੈੱਸ ਡੇਢ ਘੰਟਾ, ਅੰਡਮਾਨ ਐਕਸਪ੍ਰੈੱਸ, ਜੰਮੂਤਵੀ ਐਕਸਪ੍ਰੈੱਸ, ਅੰਮ੍ਰਿਤਸਰ ਇੰਟਰਸਿਟੀ ਐਕਸਪ੍ਰੈੱਸ ਇਕ ਘੰਟਾ, ਸ਼ਹੀਦ ਐਕਸਪ੍ਰੈੱਸ, ਹਿਸਾਰ ਅੰਮ੍ਰਿਤਸਰ ਐਕਸਪ੍ਰੈੱਸ, ਅਜਮੇਰ ਅੰਮ੍ਰਿਤਸਰ ਐਕਸਪ੍ਰੈੱਸ ਅਤੇ ਲੁਧਿਆਣਾ ਛੇਹਰਟਾ ਐੱਮਈਐੱਮਯੂ ਅੱਧਾ ਘੰਟਾ ਦੇਰੀ ਨਾਲ ਪੁੱਜੀਆਂ।