ਜਲੰਧਰ ਰੈਲੀ 'ਚ ਹੰਗਾਮਾ : VIP ਐਂਟਰੀ ਨੂੰ ਲੈ ਕੇ ਭਾਜਪਾ ਆਗੂ ਸੀਤਲ ਅੰਗੁਰਾਲ ਤੇ DSP ਵਿਚਾਲੇ ਤਿੱਖੀ ਬਹਿਸ; ਜਾਣੋ ਫਿਰ ਕੀ ਹੋਇਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜਲੰਧਰ ਰੈਲੀ ਦੌਰਾਨ ਉਸ ਸਮੇਂ ਵੱਡਾ ਹੰਗਾਮਾ ਖੜ੍ਹਾ ਹੋ ਗਿਆ, ਜਦੋਂ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਵਿਧਾਇਕ ਸੀਤਲ ਅੰਗੂਰਾਲ ਦੀ ਡਿਊਟੀ 'ਤੇ ਤਾਇਨਾਤ ਇੱਕ DSP ਨਾਲ ਤਿੱਖੀ ਬਹਿਸ ਹੋ ਗਈ। ਵੀਆਈਪੀ ਗੇਟ ਰਾਹੀਂ ਰੈਲੀ ਵਾਲੀ ਥਾਂ ਅੰਦਰ ਜਾਣ ਨੂੰ ਲੈ ਕੇ ਹੋਈ ਇਹ ਝੜਪ ਦੇਖਦਿਆਂ ਹੀ ਦੇਖਦਿਆਂ ਕਾਫ਼ੀ ਵਧ ਗਈ, ਜਿਸ ਕਾਰਨ ਮੌਕੇ 'ਤੇ ਤਣਾਅਪੂਰਨ ਮਾਹੌਲ ਬਣ ਗਿਆ।
Publish Date: Sat, 18 Jul 2026 11:22 AM (IST)
Updated Date: Sat, 18 Jul 2026 11:23 AM (IST)
ਡਿਜੀਟਲ ਡੈਸਕ, ਜਲੰਧਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜਲੰਧਰ ਰੈਲੀ ਦੌਰਾਨ ਉਸ ਸਮੇਂ ਵੱਡਾ ਹੰਗਾਮਾ ਖੜ੍ਹਾ ਹੋ ਗਿਆ, ਜਦੋਂ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਵਿਧਾਇਕ ਸੀਤਲ ਅੰਗੂਰਾਲ ਦੀ ਡਿਊਟੀ 'ਤੇ ਤਾਇਨਾਤ ਇੱਕ DSP ਨਾਲ ਤਿੱਖੀ ਬਹਿਸ ਹੋ ਗਈ। ਵੀਆਈਪੀ ਗੇਟ ਰਾਹੀਂ ਰੈਲੀ ਵਾਲੀ ਥਾਂ ਅੰਦਰ ਜਾਣ ਨੂੰ ਲੈ ਕੇ ਹੋਈ ਇਹ ਝੜਪ ਦੇਖਦਿਆਂ ਹੀ ਦੇਖਦਿਆਂ ਕਾਫ਼ੀ ਵਧ ਗਈ, ਜਿਸ ਕਾਰਨ ਮੌਕੇ 'ਤੇ ਤਣਾਅਪੂਰਨ ਮਾਹੌਲ ਬਣ ਗਿਆ।
ਸੂਤਰਾਂ ਮੁਤਾਬਕ, ਸੀਤਲ ਅੰਗੁਰਾਲ ਆਪਣੇ ਕੁਝ ਸਮਰਥਕਾਂ ਨਾਲ ਵੀਆਈਪੀ ਐਂਟਰੀ ਪੁਆਇੰਟ ਤੋਂ ਅੰਦਰ ਜਾਣ ਦੀ ਕੋਸ਼ਿਸ਼ ਕਰ ਰਹੇ ਸਨ। ਸੁਰੱਖਿਆ ਪ੍ਰਬੰਧਾਂ ਦਾ ਹਵਾਲਾ ਦਿੰਦੇ ਹੋਏ ਮੌਕੇ 'ਤੇ ਮੌਜੂਦ ਡੀਐਸਪੀ ਨੇ ਉਨ੍ਹਾਂ ਨੂੰ ਰੋਕ ਲਿਆ ਅਤੇ ਨਿਯਮਾਂ ਮੁਤਾਬਕ ਜਾਣ ਲਈ ਕਿਹਾ। ਇਸ ਗੱਲ ਤੋਂ ਨਾਰਾਜ਼ ਹੋ ਕੇ ਭਾਜਪਾ ਆਗੂ ਅਤੇ ਪੁਲਿਸ ਅਧਿਕਾਰਤ ਵਿਚਾਲੇ ਤਿੱਖੀ ਤਕਰਾਰ ਸ਼ੁਰੂ ਹੋ ਗਈ। ਸੀਤਲ ਅੰਗੁਰਾਲ ਨੇ ਪੁਲਿਸ 'ਤੇ ਜਾਣਬੁੱਝ ਕੇ ਪਰੇਸ਼ਾਨ ਕਰਨ ਅਤੇ ਸੱਤਾਧਾਰੀ ਧਿਰ ਦੇ ਇਸ਼ਾਰੇ 'ਤੇ ਕੰਮ ਕਰਨ ਦੇ ਦੋਸ਼ ਲਾਏ।
ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਹੋਇਆ ਵਿਵਾਦ ਰੈਲੀ ਵਾਲੀ ਥਾਂ 'ਤੇ ਮੌਜੂਦ ਹੋਰਨਾਂ ਆਗੂਆਂ ਅਤੇ ਸੀਨੀਅਰ ਪੁਲਿਸ ਅਧਿਕਾਰੀਆਂ ਨੇ ਤੁਰੰਤ ਦਖਲ ਦੇ ਕੇ ਮਾਮਲੇ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ। ਪੁਲਿਸ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਦੀ ਸੁਰੱਖਿਆ ਕਾਰਨ ਨਿਯਮ ਬਹੁਤ ਸਖ਼ਤ ਸਨ ਅਤੇ ਕਿਸੇ ਵੀ ਵੀਆਈਪੀ ਨੂੰ ਬਿਨਾਂ ਸਹੀ ਪਾਸ ਜਾਂ ਜਾਂਚ ਦੇ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ ਸੀ।
ਦੂਜੇ ਪਾਸੇ, ਇਸ ਘਟਨਾ ਦੀ ਵੀਡੀਓ ਅਤੇ ਖ਼ਬਰਾਂ ਸੋਸ਼ਲ ਮੀਡੀਆ 'ਤੇ ਆਉਣ ਤੋਂ ਬਾਅਦ ਸਿਆਸੀ ਗਲਿਆਰਿਆਂ ਵਿੱਚ ਵੀ ਚਰਚਾ ਛਿੜ ਗਈ ਹੈ। ਇਸ ਹੰਗਾਮੇ ਕਾਰਨ ਕੁਝ ਦੇਰ ਲਈ ਰੈਲੀ ਦੇ ਮੁੱਖ ਗੇਟ 'ਤੇ ਹਫੜਾ-ਦਫੜੀ ਵਾਲੀ ਸਥਿਤੀ ਬਣੀ ਰਹੀ।