- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਥਾ ਦੌਰਾਨ ਸ੍ਰੀ ਰਾਮ ਵਣ ਗਮਨ ਅਤੇ ਕੇਵਟ ਦੀ ਭਗਤੀ’ ਤੇ ‘ਡਿਪ੍ਰੈਸ਼ਨ ਤੋਂ ਕਿਵੇਂ ਪਾਈਏ ਮੁਕਤੀ’ ਵਿਸ਼ਿਆਂ ’ਤੇ ਵਿਚਾਰ

ਸ਼ੈਲੀ, ਪੰਜਾਬੀ ਜਾਗਰਣ, ਜਲੰਧਰ : ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਵੱਲੋਂ ‘ਮੰਥਨ’ ਦੇ ਸਹਿਯੋਗ ਲਈ ਸਾਈਂ ਦਾਸ ਸਕੂਲ ਗਰਾਊਂਡ ਵਿਖੇ ਕਰਵਾਈ ਜਾ ਰਹੀ ਵਿਸ਼ਾਲ ‘ਸ੍ਰੀ ਰਾਮ ਕਥਾਮ੍ਰਿਤ’ ਦੌਰਾਨ ਕਥਾ ਵਿਆਸ ਸਾਧਵੀ ਸ਼੍ਰੇਯਾ ਭਾਰਤੀ ਨੇ ਸ੍ਰੀ ਰਾਮ ਦੇ ਵਣ ਗਮਨ, ਕੇਵਟ ਦੀ ਭਗਤੀ ਅਤੇ ਡਿਪ੍ਰੈਸ਼ਨ ਤੋਂ ਮੁਕਤੀ ਵਰਗੇ ਵਿਸ਼ਿਆਂ ’ਤੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਮਰਿਆਦਾ ਪੁਰਸ਼ੋਤਮ ਸ੍ਰੀ ਰਾਮ ਦਾ ਵਣ ਗਮਨ ਤਿਆਗ, ਫਰਜ਼ ਅਤੇ ਧਰਮ ਦੀ ਪਾਲਣਾ ਦਾ ਪ੍ਰਤੀਕ ਹੈ। ਕੇਵਟ ਦੀ ਭਗਤੀ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਉਸ ਦਾ ਪ੍ਰਭੂ ਪ੍ਰਤੀ ਪ੍ਰੇਮ ਨਿਸ਼ਕਾਮ ਅਤੇ ਪੂਰਨ ਸਮਰਪਣ ਦੀ ਭਾਵਨਾ ਨਾਲ ਭਰਪੂਰ ਸੀ। ਡਿਪ੍ਰੈਸ਼ਨ ਅਤੇ ਮਾਨਸਿਕ ਤਣਾਅ ਬਾਰੇ ਗੱਲ ਕਰਦਿਆਂ ਸਾਧਵੀ ਸ਼੍ਰੇਯਾ ਭਾਰਤੀ ਨੇ ਕਿਹਾ ਕਿ ਬੇਲੋੜੀਆਂ ਉਮੀਦਾਂ, ਮੁਕਾਬਲੇਬਾਜ਼ੀ ਅਤੇ ਅਧਿਆਤਮਿਕ ਖਾਲੀਪਣ ਮਨੁੱਖ ਨੂੰ ਅੰਦਰੋਂ ਅਸ਼ਾਂਤ ਕਰ ਦਿੰਦੇ ਹਨ। ਉਨ੍ਹਾਂ ਅਨੁਸਾਰ ਬ੍ਰਹਮ ਗਿਆਨ ਰਾਹੀਂ ਮਨੁੱਖ ਆਪਣੇ ਅੰਦਰ ਪਰਮਾਤਮਾ ਦਾ ਅਨੁਭਵ ਕਰਕੇ ਮਾਨਸਿਕ ਸ਼ਾਂਤੀ ਤੇ ਆਤਮਿਕ ਬਲ ਪ੍ਰਾਪਤ ਕਰ ਸਕਦਾ ਹੈ। ਕਥਾ ਦਾ ਆਰੰਭ ਮੁੱਖ ਯਜਮਾਨਾਂ ਵੱਲੋਂ ਪੂਜਨ ਤੇ ਪਾਵਨ ਜੋਤ ਪ੍ਰਜਵਲਿਤ ਕਰਕੇ ਕੀਤਾ ਗਿਆ। ਇਸ ਮੌਕੇ ਸਵਾਮੀ ਸਦਾਨੰਦ, ਸਵਾਮੀ ਚਿਨਮਯਾਨੰਦ, ਸਵਾਮੀ ਗਿਰਧਾਰਾਨੰਦ, ਸਵਾਮੀ ਗੁਰਸ਼ਰਨਾਨੰਦ, ਸਵਾਮੀ ਸਰਵਾਨੰਦ, ਜਲੰਧਰ ਸ਼ਾਖਾ ਮੁਖੀ ਸਾਧਵੀ ਪੱਲਵੀ ਭਾਰਤੀ ਸਮੇਤ ਕਈ ਸੰਤ-ਮਹਾਤਮਾ ਹਾਜ਼ਰ ਸਨ। ਇਸ ਮੌਕੇ ਜਲੰਧਰ ਦੇ ਮੇਅਰ ਵਿਨੀਤ ਧੀਰ, ਸ਼ਵੇਤਾ ਧੀਰ, ਦੀਪਕ ਬਾਲੀ, ਏ.ਆਈ.ਜੀ. ਨਵਜੋਤ ਮਾਹਲ, ਰਜਿੰਦਰ ਬੇਰੀ, ਵੱਖ-ਵੱਖ ਕੌਂਸਲਰਾਂ, ਸਮਾਜਿਕ ਤੇ ਧਾਰਮਿਕ ਸੰਸਥਾਵਾਂ ਦੇ ਨੁਮਾਇੰਦਿਆਂ ਸਮੇਤ ਕਈ ਪਤਵੰਤੇ ਸੱਜਣ ਵੀ ਮੌਜੂਦ ਰਹੇ।