ਕਲਾ ਉਤਸਵ ’ਚ ਯੂਨੀਵਰਸਿਟੀ ਕਾਲਜ ਦੀ ਸ਼ਾਨਦਾਰ ਕਾਮਯਾਬੀ
ਕਲਾ ਉਤਸਵ ’ਚ ਯੂਨੀਵਰਸਿਟੀ ਕਾਲਜ ਦੀ ਸ਼ਾਨਦਾਰ ਕਾਮਯਾਬੀ
Publish Date: Sun, 22 Feb 2026 06:25 PM (IST)
Updated Date: Mon, 23 Feb 2026 04:10 AM (IST)

- ਓਵਰਆਲ ਪਹਿਲਾ ਰਨਰ-ਅੱਪ ਟਰਾਫੀ ਨਾਲ ਜੇਤੂ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਸਥਾਨਕ ਟ੍ਰਿਨਿਟੀ ਕਾਲਜ ’ਚ ਕਰਵਾਏ ਸੂਬਾ ਪੱਧਰੀ ਕਲਾ ਉਤਸਵ ਦੌਰਾਨ ਯੂਨੀਵਰਸਿਟੀ ਕਾਲਜ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਓਵਰਆਲ ਪਹਿਲੀ ਰਨਰ-ਅੱਪ ਟਰਾਫੀ ਤੇ 2100 ਦੀ ਨਕਦ ਰਕਮ ਜਿੱਤ ਕੇ ਆਪਣੀ ਵਿਲੱਖਣ ਪਛਾਣ ਬਣਾਈ। ਵਿਦਿਆਰਥੀਆਂ ਨੇ ਵੱਖ-ਵੱਖ ਸੱਭਿਆਚਾਰਕ ਤੇ ਬੌਧਿਕ ਮੁਕਾਬਲਿਆਂ ’ਚ ਹਿੱਸਾ ਲੈ ਕੇ ਕਾਬਿਲ-ਏ-ਤਾਰੀਫ਼ ਨਤੀਜੇ ਪ੍ਰਾਪਤ ਕੀਤੇ। ਕਾਲਜ ਦੇ ਇੰਚਾਰਜ ਡਾ. ਅਸ਼ੀਸ਼ ਅਰੋੜਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨੈੱਟ ਸੈਵੀ ਮੁਕਾਬਲੇ ’ਚ ਸ਼ੇਖਰ ਨੇ ਦੂਜਾ ਸਥਾਨ ਹਾਸਲ ਕੀਤਾ, ਜਦਕਿ ‘ਆਰਟ ਫ੍ਰੌਮ ਦ ਫਿਊਚਰ’ ’ਚ ਅੰਸ਼ ਪਹਿਲੇ ਸਥਾਨ ’ਤੇ ਰਹੇ। ਪੋਸਟਰ ਮੇਕਿੰਗ ’ਚ ਸਾਨਿਆ ਨੇ ਪਹਿਲਾ ਤੇ ਕੋਮਲ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ‘ਪਲਾਸਟਿਕ ਬੋਤਲਾਂ ਨਾਲ ਟਿਕਾਊ ਕਲਾ’ ਮੁਕਾਬਲੇ ’ਚ ਸਲੀਨਾ, ਪ੍ਰਿਆ ਤੇ ਰਾਘਵਾ ਦੀ ਟੀਮ ਨੇ ਪਹਿਲਾ ਸਥਾਨ ਜਿੱਤਿਆ। ਮਾਸਟਰ ਮਾਈਂਡ (ਕੁਇਜ਼) ’ਚ ਤੇਜਸਵ, ਤਰੁਣ ਤੇ ਆਰਤੀ ਦੀ ਟੀਮ ਦੂਜੇ ਸਥਾਨ ’ਤੇ ਰਹੀ। ਮਿਮਿਕਰੀ ’ਚ ਯੁਗ, ਸੋਲੋ ਡਾਂਸ ’ਚ ਦਿਵਾਂਸ਼ੀ ਤੇ ਕਾਸਟਿਊਮ ਪਰੇਡ ’ਚ ਹਰਮਨ ਨੇ ਦੂਜੇ ਸਥਾਨ ਹਾਸਲ ਕੀਤਾ, ਜਦਕਿ ਡਿਬੇਟ ਮੁਕਾਬਲੇ ’ਚ ਚੇਤਨ ਤੇ ਮੁਸਕਾਨ ਤੀਜੇ ਸਥਾਨ ’ਤੇ ਰਹੇ। ਇਸ ਮੌਕੇ ਮਿਸ ਨਿਸ਼ਾ ਸਾਰੰਗਲ ਤੇ ਭਾਵਿਆ ਨੇ ਵਿਦਿਆਰਥੀਆਂ ਦੀ ਤਿਆਰੀ ’ਚ ਅਹਿਮ ਭੂਮਿਕਾ ਨਿਭਾਈ। ਇਸ ਤੋਂ ਇਲਾਵਾ ਡਾ. ਮਨਦੀਪ ਕੌਰ, ਡਾ. ਨੇਹਾ ਕਾਲੜਾ ਤੇ ਡਾ. ਪਰਵਿੰਦਰ ਕੌਰ ਢਿੱਲੋਂ ਦੇ ਸਹਿਯੋਗ ਦੀ ਵੀ ਖਾਸ ਤੌਰ ’ਤੇ ਸਰਾਹਨਾ ਕੀਤੀ ਗਈ। ਡਾ. ਅਸ਼ੀਸ਼ ਅਰੋੜਾ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਸਫਲਤਾ ਵਿਦਿਆਰਥੀਆਂ ਦੀ ਮਿਹਨਤ ਤੇ ਅਧਿਆਪਕਾਂ ਦੀ ਸਮਰਪਿਤ ਭੂਮਿਕਾ ਦਾ ਨਤੀਜਾ ਹੈ। ਉਨ੍ਹਾਂ ਜ਼ੋਰ ਦਿੱਤਾ ਕਿ ਕਾਲਜ ਪ੍ਰਬੰਧਨ ਵਿਦਿਆਰਥੀਆਂ ਨੂੰ ਉੱਚੇ ਮੰਚ ਪ੍ਰਦਾਨ ਕਰਨ ਤੇ ਉਨ੍ਹਾਂ ਦੀ ਪ੍ਰਤਿਭਾ ਨਿਖਾਰਣ ਲਈ ਹਮੇਸ਼ਾਂ ਵਚਨਬੱਧ ਹੈ। ਪ੍ਰੋਗਰਾਮ ਇੰਚਾਰਜ ਡਾ. ਸੋਨੀਆ ਕੁੰਦਰਾ ਨੇ ਕਿਹਾ ਕਿ ਇਸ ਜਿੱਤ ਦੇ ਪਿੱਛੇ ਵਿਦਿਆਰਥੀਆਂ ਦੀ ਲਗਨ, ਨਿਰੰਤਰ ਰਿਹਰਸਲ ਤੇ ਟੀਮ ਸਪਿਰਿਟ ਸਭ ਤੋਂ ਵੱਡਾ ਕਾਰਨ ਹੈ। ਉਨ੍ਹਾਂ ਵਿਸ਼ਵਾਸ ਪ੍ਰਗਟਾਇਆ ਕਿ ਭਵਿੱਖ ’ਚ ਵੀ ਕਾਲਜ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਰਾਹੀਂ ਵਿਦਿਆਰਥੀਆਂ ਦੀ ਸ੍ਰਜਨਾਤਮਕ ਸਮਰੱਥਾ ਨੂੰ ਹੋਰ ਮਜ਼ਬੂਤ ਕਰੇਗਾ। ਇਸ ਮੌਕੇ ਕਾਲਜ ਪ੍ਰਬੰਧਨ ਦੇ ਇੰਚਾਰਜ ਡਾ. ਲਖਵੀਰ ਸਿੰਘ ਨੇ ਵੀ ਸਾਰੇ ਜੇਤੂ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਹਾਰਦਿਕ ਵਧਾਈ ਦਿੰਦਿਆਂ ਉਨ੍ਹਾਂ ਦੇ ਉਜਲੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।