- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਯੂਨੀਵਰਸਿਟੀ ਕਾਲਜ ਦੇ ਵਿਦਿਆਰਥੀਆਂ ਨੇ ਅਕਾਦਮਿਕ ਪ੍ਰਾਪਤੀਆਂ ਨਾਲ ਨਾਮ ਰੌਸ਼ਨ ਕੀਤਾ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਗੁਰੂ ਨਾਨਕ ਦੇਵ ਯੂਨੀਵਰਸਿਟੀ ਯੂਨੀਵਰਸਿਟੀ ਕਾਲਜ, ਲਾਡੋਵਾਲੀ ਰੋਡ ਦੇ ਬੀ-ਵੌਕ (ਜਰਨਲਿਜ਼ਮ ਐਂਡ ਮੀਡੀਆ) ਦੇ ਵਿਦਿਆਰਥੀਆਂ ਨੇ ਮਈ 2026 ’ਚ ਹੋਏ ਛੇਵੇਂ ਸਮੈਸਟਰ ਦੇ ਨਤੀਜਿਆਂ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਾਲਜ ਦਾ ਨਾਮ ਰੌਸ਼ਨ ਕੀਤਾ। ਕਾਲਜ ਦੀ ਓਐੱਸਡੀ ਪ੍ਰੋ. (ਡਾ.) ਨਵਜੋਤ ਨੇ ਦੱਸਿਆ ਕਿ ਪ੍ਰਭਪ੍ਰੀਤ ਸਿੰਘ ਨੇ ਕਲਾਸ ’ਚ ਪਹਿਲਾ ਸਥਾਨ ਹਾਸਲ ਕਰਦਿਆਂ ਯੂਨੀਵਰਸਿਟੀ ਪੱਧਰ ’ਤੇ ਪੰਜਵਾਂ ਸਥਾਨ ਤੇ 7.27 ਸੀਜੀਪੀਏ ਪ੍ਰਾਪਤ ਕੀਤਾ। ਫਿਜ਼ਾ ਨੇ ਕਲਾਸ ’ਚ ਦੂਜਾ, ਯੂਨੀਵਰਸਿਟੀ ’ਚ ਛੇਵਾਂ ਸਥਾਨ ਤੇ 7.25 ਸੀਜੀਪੀਏ ਹਾਸਲ ਕੀਤਾ। ਇਸੇ ਤਰ੍ਹਾਂ ਆਯੁਸ਼ ਅਰੋੜਾ ਨੇ ਕਲਾਸ ’ਚ ਤੀਜਾ ਤੇ ਯੂਨੀਵਰਸਿਟੀ ਪੱਧਰ ’ਤੇ ਸੱਤਵਾਂ ਸਥਾਨ ਪ੍ਰਾਪਤ ਕਰਦਿਆਂ 7.11 ਸੀਜੀਪੀਏ ਹਾਸਲ ਕੀਤਾ। ਪ੍ਰੋ. (ਡਾ.) ਨਵਜੋਤ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਮਿਹਨਤ, ਅਧਿਆਪਕਾਂ ਦੀ ਰਹਿਨੁਮਾਈ ਤੇ ਕਾਲਜ ਵੱਲੋਂ ਮੁਹੱਈਆ ਕਰਵਾਇਆ ਜਾ ਰਿਹਾ ਸਿੱਖਿਆਤਮਕ ਮਾਹੌਲ ਇਨ੍ਹਾਂ ਪ੍ਰਾਪਤੀਆਂ ਦਾ ਆਧਾਰ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਭਵਿੱਖ ’ਚ ਵੀ ਮਿਹਨਤ ਤੇ ਲਗਨ ਨਾਲ ਅੱਗੇ ਵਧਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਡਾ. ਕਾਦੰਬਰੀ ਨਾਯਰ ਤੇ ਪ੍ਰੋ. ਹਰਲੀਨ ਦੁੱਗਲ ਵੀ ਹਾਜ਼ਰ ਸਨ।